Ludhiana News : ਲੁਧਿਆਣਾ ਪੱਛਮੀ ਜ਼ਿਮਨੀ ਚੋਣ: ਮੁਅੱਤਲ ਕੀਤੇ 6 ਅਧਿਆਪਕਾਂ ਦੀ ਹੋਈ ਬਹਾਲੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Ludhiana News : ਜ਼ਿਲ੍ਹਾ ਸਿੱਖਿਆ ਅਫ਼ਸਰ ਦਿੱਤੀ ਜਾਣਕਾਰੀ 

ਲੁਧਿਆਣਾ ਪੱਛਮੀ ਜ਼ਿਮਨੀ ਚੋਣ: ਮੁਅੱਤਲ ਕੀਤੇ 6 ਅਧਿਆਪਕਾਂ ਦੀ ਹੋਈ ਬਹਾਲੀ 

Ludhiana News in Punjabi : ਬੀਤੇ ਦਿਨ ਲੁਧਿਆਣਾ ਤੇ ਏਡੀਸੀ ਸ਼ਹਿਰੀ ਦੇ ਵੱਲੋਂ ਇਕ ਹੁਕਮ ਜਾਰੀ ਕੀਤੇ ਗਏ ਸਨ ਜਿਸ ਵਿੱਚ ਦੱਸਿਆ ਗਿਆ ਸੀ ਕਿ ਜਿਮਨੀ ਚੋਣ ਹਲਕਾ ਪੱਛਮੀ ’ਚ ਚੋਣ ਡਿਊਟੀ ’ਚ ਕੁਤਾਹੀ ਵਰਤਣ ਕਾਰਨ 6 ਅਧਿਆਪਕਾਂ ਨੂੰ ਸਸਪੈਂਡ ਕੀਤਾ ਗਿਆ ਸੀ। ਜਿਸ ਤੋਂ ਬਾਅਦ ਉਸੇ ਦਿਨ ਹੀ ਇਹ ਮਾਮਲਾ ਸੁਲਝਾ ਦਿੱਤਾ ਗਿਆ ਅਤੇ ਬਦਲਵੇਂ ਪ੍ਰਬੰਧ ਦੇ ਦਿੱਤੇ ਗਏ ਅਤੇ ਉਹਨਾਂ 6 ਅਧਿਆਪਕਾਂ ਦੀ ਬਹਾਲੀ ਕਰ ਦਿੱਤੀ ਗਈ ਸੀ। ਇਸ ਦੀ ਜਾਣਕਾਰੀ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਸਾਂਝੀ ਕੀਤੀ ਗਈ।

ਮੁਅੱਤਲ ਕੀਤੇ ਗਏ ਅਧਿਆਪਕਾਂ ਵਿੱਚ ਪ੍ਰਾਇਮਰੀ ਕੇਡਰ ਅਧਿਆਪਕ ਉਮਾ ਸ਼ਰਮਾ, ਐਸੋਸੀਏਟ ਪ੍ਰੀ-ਪ੍ਰਾਇਮਰੀ ਅਧਿਆਪਕ ਗੁਰਵਿੰਦਰ ਕੌਰ, ਜਸਪ੍ਰੀਤ ਅਤੇ ਸਰਬਜੀਤ ਕੌਰ, ਅਤੇ ਐਸੋਸੀਏਟ ਅਧਿਆਪਕ ਹਰਦੀਪ ਕੌਰ ਅਤੇ ਮਨਿੰਦਰ ਕੌਰ ਸ਼ਾਮਲ ਹਨ।

(For more news apart from Ludhiana West by-election: 6 suspended teachers reinstated  News in Punjabi, stay tuned to Rozana Spokesman)