ਸਿਟੀ ਬਿਊਟੀਫੁਲ ਭਾਰਤ ਦਾ ਤੀਜਾ ਸੱਭ ਤੋਂ ਸਾਫ਼ ਸੁਥਰਾ ਸ਼ਹਿਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੇਸ਼ ਦੇ ਹਜ਼ਾਰਾਂ ਸ਼ਹਿਰਾਂ ਨੂੰ ਪਿੱਛੇ ਛੱਡ ਸਫ਼ਾਈ ਦੇ ਮਾਮਲੇ 'ਚ ਚੰਡੀਗੜ੍ਹ ਤੀਜੇ ਸਥਾਨ 'ਤੇ ਆ ਗਿਆ ਹੈ। ਪਿਛਲੀ ਵਾਰ ਚੰਡੀਗੜ੍ਹ ਸਫ਼ਾਈ ਦੇ ਮਾਮਲੇ 'ਚ 11ਵੇਂ ਨੰਬਰ...

Chandigarh

ਚੰਡੀਗੜ੍ਹ : ਦੇਸ਼ ਦੇ ਹਜ਼ਾਰਾਂ ਸ਼ਹਿਰਾਂ ਨੂੰ ਪਿੱਛੇ ਛੱਡ ਸਫ਼ਾਈ ਦੇ ਮਾਮਲੇ 'ਚ ਚੰਡੀਗੜ੍ਹ ਤੀਜੇ ਸਥਾਨ 'ਤੇ ਆ ਗਿਆ ਹੈ। ਪਿਛਲੀ ਵਾਰ ਚੰਡੀਗੜ੍ਹ ਸਫ਼ਾਈ ਦੇ ਮਾਮਲੇ 'ਚ 11ਵੇਂ ਨੰਬਰ ’ਤੇ ਸੀ। ਮੱਧ ਪ੍ਰਦੇਸ਼ 'ਚ ਸਥਿਤ ਇੰਦੌਰ ਸ਼ਹਿਰ ਪਹਿਲੇ ਨੰਬਰ 'ਤੇ ਹੈ ਅਤੇ ਭੋਪਾਲ ਦੂਜੇ ਸਥਾਨ 'ਤੇ ਹੈ। ਕੇਂਦਰੀ ਸ਼ਹਿਰੀ ਵਿਕਾਸ ਮੰਤਰਾਲੇ ਵਲੋਂ ਸਾਲ 2017 ਲਈ ਕਰਵਾਏ ਗਏ ‘ਸਵੱਛ ਸਰਵੇਖਣ ਅਭਿਆਨ’ 'ਚ ਚੰਡੀਗੜ੍ਹ ਸ਼ਹਿਰ ਨੇ ਇਹ ਬਾਜ਼ੀ ਮਾਰ ਲਈ ਹੈ। ਪਿਛਲੇ ਸਾਲ ਜੁਲਾਈ ਮਹੀਨੇ ਦੇਸ਼ ਦੇ ਲਗਭਗ 4041 ਸ਼ਹਿਰਾਂ ਅਤੇ ਕਸਬਿਆਂ 'ਚ ਸਫ਼ਾਈ ਸਰਵੇਖਣ ਲਈ ਤਾਇਨਾਤ ਕੀਤੀ ਗਈ ਪ੍ਰਾਈਵੇਟ ਕੰਪਨੀ ਦੀ ਟੀਮ ਨੇ ਚੰਡੀਗੜ੍ਹ 'ਚ ਤਿੰਨ ਦਿਨ ਤਕ ਸਫ਼ਾਈ ਦੀ ਜਾਂਚ ਕੀਤੀ। ਸਾਲ 2016 'ਚ ਸਿਰਫ਼ 434 ਸ਼ਹਿਰਾਂ ਅਤੇ ਕਸਬਿਆਂ 'ਚ ਹੀ ਸਰਵੇਖਣ ਕਰਵਾਇਆ ਗਿਆ ਸੀ ਅਤੇ ਚੰਡੀਗੜ੍ਹ 11ਵੇਂ ਸਥਾਨ 'ਤੇ ਸੀ ਜਦਕਿ ਪੰਚਕੂਲਾ 211ਵੇਂ ਸਥਾਨ 'ਤੇ ਅਤੇ ਮੋਹਾਲੀ 121ਵੇਂ ਸਥਾਨ 'ਤੇ ਸੀ।

ਇਸ ਸਰਵੇਖਣ 'ਚ ਇਕ ਲੱਖ ਅਤੇ ਉਸ ਤੋਂ ਜ਼ਿਆਦਾ ਦੀ ਆਬਾਦੀ ਵਾਲੇ ਸ਼ਹਿਰਾਂ ਅਤੇ ਰਾਜਧਾਨੀਆਂ ਨੂੰ ਸ਼ਾਮਲ ਕੀਤਾ ਜਾਂਦਾ ਹੈ। ਸਰਵੇਖਣ ਟੀਮ ਦੇ ਮੈਬਰਾਂ ਨੇ ਇਸ ਵਾਰ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨਾਲ ਅਤੇ ਲੋਕਾਂ ਨਾਲ ਸਰਵੇਖਣ ਸਬੰਧੀ ਗੱਲਬਾਤ ਕੀਤੀ। ਇਸ ਤੋਂ ਇਲਾਵਾ ਕੂੜੇ ਦਾ ਨਿਪਟਾਰਾ, ਬੁਨਿਆਦੀ ਢਾਂਚਾਗਤ ਵਿਕਾਸ, ਖੁੱਲ੍ਹੇ 'ਚ ਪਖ਼ਾਨਾ-ਮੁਕਤ ਸ਼ਹਿਰ, ਠੋਸ ਕੂੜੇ ਨੂੰ ਇਕੱਠਾ ਕਰਨਾ, ਸਿੱਖਿਆ ਅਤੇ ਸੰਚਾਰ, ਨਾਗਰਿਕਾਂ ਦੇ ਅਪਣੇ ਸ਼ਹਿਰ 'ਚ ਸਫ਼ਾਈ ਵਿਵਸਥਾ ਨੂੰ ਲੈ ਕੇ ਦਿਤੇ ਬਿਆਨ ਕਲਮਬੰਦ ਕੀਤੇ ਸਨ। ਪਿਛਲੇ ਸਾਲ 31 ਜੁਲਾਈ ਨੂੰ ਸ਼ੁਰੂ ਕੀਤਾ ਗਿਆ ਇਹ ਸਰਵੇਖਣ 6 ਮਹੀਨੇ ਵਿਚ ਪੂਰਾ ਹੋਇਆ ਹੈ।