ਮੁੱਖ ਮੰਤਰੀ ਵਲੋਂ ਸਰਹੱਦੀ ਜ਼ਿਲ੍ਹੇ ਤਰਨ ਤਾਰਨ ਲਈ 555 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਰਹੱਦੀ ਜ਼ਿਲ੍ਹਾ ਤਰਨ ਤਾਰਨ ਦਾ ਪੱਧਰ ਉੱਚਾ ਚੁੱਕਣ ਲਈ 555 ਕਰੋੜ ਰੁਪਏ ਦੀ ਲਾਗਤ ਵਾਲੇ...

captain amrinder singh

ਤਰਨ ਤਾਰਨ, 17 ਮਈ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਰਹੱਦੀ ਜ਼ਿਲ੍ਹਾ ਤਰਨ ਤਾਰਨ ਦਾ ਪੱਧਰ ਉੱਚਾ ਚੁੱਕਣ ਲਈ 555 ਕਰੋੜ ਰੁਪਏ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦੀ ਐਲਾਨ ਕੀਤਾ ਹੈ। ਇਨ੍ਹਾਂ ਵਿਚੋਂ ਬਹੁਤੇ ਪ੍ਰੋਜੈਕਟ ਇਸ ਸਰਹੱਦੀ ਜ਼ਿਲ੍ਹੇ ਵਿਚ ਸੜਕੀ ਨੈਟਵਰਕ ਨੂੰ ਮਜ਼ਬੂਤ ਬਣਾਉਣ ਨਾਲ ਸਬੰਧਤ ਹਨ ਕਿਉਂ ਜੋ ਇਹ ਜ਼ਿਲ੍ਹਾ ਭਾਰਤ-ਪਾਕਿ ਸਰਹੱਦ 'ਤੇ ਸਥਿਤ ਹੋਣ ਕਾਰਨ ਰਣਨੀਤਿਕ ਤੌਰ 'ਤੇ ਮਹੱਤਤਾ ਰੱਖਦਾ ਹੈ। ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਅਤੇ ਸੂਬੇ ਦੇ ਹਰੇਕ ਮੁਹੱਲੇ ਨੂੰ 'ਨਸ਼ਾ ਮੁਕਤ ਮੁਹੱਲਾ' ਬਣਾਉਣ ਲਈ ਸੂਬਾ ਸਰਕਾਰ ਵੱਲੋਂ ਵਿੱਢੇ ਯਤਨਾਂ ਦੀ ਲੜੀ ਵਜੋਂ

ਅੱਜ ਇੱਥੇ ਡੀ.ਏ.ਪੀ.ਓ ਦੇ ਦੂਜੇ ਪੜਾਅ ਨੂੰ ਆਰੰਭ ਕਰਨ ਮੌਕੇ ਮੁੱਖ ਮੰਤਰੀ ਨੇ ਇਹ ਐਲਾਨ ਕੀਤੇ। ਕੈਪਟਨ ਅਮਰਿੰਦਰ ਸਿੰਘ ਨੇ ਖੇਮਕਰਨ ਤੋਂ ਝਬਾਲ ਰੋਡ ਲਈ 150 ਕਰੋੜ ਰੁਪਏ ਦਾ ਐਲਾਨ ਕੀਤਾ ਜਿਸ ਲਈ ਕੌਮੀ ਮਾਰਗ ਅਥਾਰਟੀ ਵੱਲੋਂ ਟੈਂਡਰ ਕੱਢੇ ਗਏ ਹਨ। ਇਸੇ ਤਰ•ਾਂ ਹਰੀਕੇ-ਖਾਲੜਾ ਰੋਡ ਨੂੰ ਚੌੜਾ ਤੇ ਅਪਗ੍ਰੇਡ ਕਰਨ ਲਈ 125 ਕਰੋੜ ਰੁਪਏ ਅਤੇ 770 ਕਿਲੋਮੀਟਰ ਦੀ ਲੰਬਾਈ ਵਾਲੀਆਂ 312 ਲਿੰਕ ਸੜਕਾਂ ਦੀ ਵਿਸ਼ੇਸ਼ ਮੁਰੰਮਤ ਲਈ 73 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਐਲਾਨ ਕੀਤਾ। 

ਮੁੱਖ ਮੰਤਰੀ ਨੇ ਅਸਲ ਉਤਾੜ ਤੋਂ ਖੇਮ ਕਰਨ ਤੱਕ ਨਵੀ ਸੜਕ ਦੀ ਉਸਾਰੀ ਲਈ 9.25 ਕਰੋੜ ਰੁਪਏ, ਪੱਟੀ ਸਰਹਾਲੀ ਰੋਡ ਤੋਂ ਹਰੀਕੇ ਖਾਲੜਾ ਵਾਇਆ ਅਸਲ ਭਾਗੂਪੁਰ ਰੋਡ ਨੂੰ ਚੌੜਾ ਤੇ ਮੁਰੰਮਤ ਕਰਨ ਲਈ ਤਿੰਨ ਕਰੋੜ ਰੁਪਏ ਅਤੇ ਘੜਕਾ ਪਿੰਡ ਦੀ ਆਬਾਦੀ ਨੂੰ ਬਿਆਸ ਦਰਿਆ ਤੋਂ ਪਾਰ ਖੇਤਾਂ ਲਈ ਪੌਨਟੂਨ ਪੁਲ ਲਈ ਵੀ 3 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ। ਇਸੇ ਤਰ੍ਹਾਂ 779 ਸਕੂਲਾਂ ਦੇ ਵਿਕਾਸ ਲਈ 60 ਕਰੋੜ ਰੁਪਏ ਜਦਕਿ ਵੱਖ-ਵੱਖ ਮੰਡੀਆਂ ਦੇ ਵਿਕਾਸ ਕੰਮਾਂ ਲਈ 44 ਕਰੋੜ ਰੁਪਏ ਰੱਖੇ ਗਏ ਹਨ।

ਮੁੱਖ ਮੰਤਰੀ ਨੇ ਜ਼ਿਲੇ ਵਿੱਚ 40 ਕਰੋੜ ਦੀ ਲਾਗਤ ਨਾਲ ਸਿਹਤ ਸਹੂਲਤਾਂ ਨੂੰ ਮਜ਼ਬੂਤ ਬਣਾਉਣ ਅਤੇ 12 ਕਰੋੜ ਰੁਪਏ ਦੀ ਲਾਗਤ ਨਾਲ ਖਡੂਰ ਸਾਹਿਬ ਹਲਕੇ ਵਿੱਚ ਸਰਕਾਰੀ ਡਿਗਰੀ ਕਾਲਜ ਸਥਾਪਤ ਕਰਨ ਦਾ ਵੀ ਐਲਾਨ ਕੀਤਾ। ਮੁੱਖ ਮੰਤਰੀ ਨੇ ਪੱਟੀ ਵਿੱਚ ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵੱਲੋਂ 10 ਕਰੋੜ ਰੁਪਏ ਦੀ ਲਾਗਤ ਨਾਲ ਮੱਝਾਂ ਦਾ ਖੋਜ ਕੇਂਦਰ ਸਥਾਪਤ ਕਰਨ ਦਾ ਐਲਾਨ ਕੀਤਾ। ਇਸੇ ਤਰ੍ਹਾਂ ਅਸਲ ਉਤਾੜ ਤੋਂ ਖੇਮਕਰਨ ਤੱਕ ਨਵੀਂ ਸੜਕ ਬਣਾਉਣ ਲਈ 9.25 ਕਰੋੜ ਰੁਪਏ,

ਜ਼ਿਲ੍ਹਾ ਹਸਪਤਾਲ ਤਰਨ ਤਾਰਨ ਵਿੱਚ 50 ਬਿਸਤਰਿਆਂ ਦੀ ਸਮਰੱਥਾ ਵਾਲਾ ਜੱਚਾ-ਬੱਚਾ ਸਿਹਤ ਸੰਭਾਲ ਕੇਂਦਰ ਦੇ ਨਿਰਮਾਣ ਲਈ 7 ਕਰੋੜ ਰੁਪਏ ਅਤੇ ਜ਼ਿਲ੍ਹਾ ਹਸਪਤਾਲ ਵਿੱਚ ਹੀ 6 ਕਰੋੜ ਰੁਪਏ ਦੀ ਲਾਗਤ ਨਾਲ ਟਰੌਮਾ ਸੈਂਟਰ ਸਥਾਪਤ ਕਰਨ ਦਾ ਐਲਾਨ ਕੀਤਾ। ਮੁੱਖ ਮੰਤਰੀ ਵੱਲੋਂ ਕੀਤੇ ਹੋਰ ਐਲਾਨਾਂ ਵਿੱਚ ਪੰਜ ਕਰੋੜ ਰੁਪਏ ਦੀ ਲਾਗਤ ਨਾਲ ਪੱਟੀ-ਸਰਹਾਲੀ ਰੋਡ 'ਤੇ ਪੱਟੀ ਡਰੇਨ ਉਪਰ ਉੱਚੇ ਪੁਲ ਦਾ ਨਿਰਮਾਣ ਕਰਨ ਅਤੇ ਪੱਟੀ-ਸਰਹਾਲੀ ਰੋਡ ਤੋਂ ਪੀਰ ਸ਼ਾਹ ਤੱਕ ਰਸਤੇ ਨੂੰ ਜੋੜਨ ਲਈ 4.50 ਕਰੋੜ ਦੀ ਲਾਗਤ ਨਾਲ ਉੱਚੇ ਪੁਲ ਦਾ ਨਿਰਮਾਣ ਕਰਨ ਦਾ ਐਲਾਨ ਕੀਤਾ। 

ਕੈਪਟਨ ਅਮਰਿੰਦਰ ਸਿੰਘ ਨੇ ਸੂਬਾ ਸਰਕਾਰ ਵੱਲੋਂ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਜ਼ਿਲ੍ਹੇ ਵਿਚ 9 ਸਮਾਰਟ ਸਕੂਲ ਖੋਲਣ ਦਾ ਵੀ ਐਲਾਨ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਸ਼ੇਰੋਂ ਵਿਖੇ ਖੰਡ ਮਿੱਲ ਦੀ ਮੁੜ-ਸੁਰਜੀਤੀ ਕਰਨ ਦੇ ਮਾਮਲੇ 'ਤੇ ਮਾਹਰਾਂ ਦਾ ਇੱਕ ਗਰੁੱਪ ਵਿਚਾਰ ਕਰੇਗਾ। ਉਨ੍ਹਾਂ ਨੇ ਸੋਲਰ ਸਿਸਟਮ ਅਤੇ ਸੋਲਰ ਲਾਈਟਾਂ ਲਈ ਸੂਬਾ ਸਰਕਾਰ ਵੱਲੋਂ 30 ਫੀਸਦੀ ਸਬਸਿਡੀ ਦੇਣ ਦੇ ਫੈਸਲੇ ਦਾ ਵੀ ਐਲਾਨ ਕੀਤਾ। ਮੁੱਖ ਮੰਤਰੀ ਨੇ ਆਖਿਆ ਕਿ ਉਨ੍ਹਾਂ ਦੀ ਸਰਕਾਰ ਸਰਹੱਦੀ ਇਲਾਕਿਆਂ ਨੂੰ 3 ਸਾਲ ਪਹਿਲਾਂ ਤੱਕ ਮੁਹੱਈਆ ਕਰਵਾਈ ਜਾਂਦੀ 90 ਫ਼ੀ ਸਦੀ ਦੀ ਸਬਸਿਡੀ ਨੂੰ ਬਹਾਲ ਕਰਨ ਦੀ ਮੰਗ ਭਾਰਤ ਸਰਕਾਰ ਕੋਲ ਉਠਾਏਗੀ।