ਬਿਆਸ ਦਰਿਆ 'ਚ ਜ਼ਹਿਰੀਲੇ ਰਸਾਇਣ ਮਿਲਣ ਦਾ ਸ਼ੱਕ, ਵੱਡੀ ਪੱਧਰ ਜੀਵ-ਜੰਤੂ ਮਰੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਵੇਂ ਕਿ ਪੰਜਾਬ ਦੇ ਸਾਰੇ ਦਰਿਆਵਾਂ ਵਿਚ ਪ੍ਰਦੂਸ਼ਣ ਕਰਕੇ ਜ਼ਹਿਰ ਘੁਲ ਚੁਕਿਆ ਹੈ ਪਰ ਦਰਿਆ ਬਿਆਸ 'ਚ ਜ਼ਹਿਰੀਲਾ ਰਸਾਇਣ ਮਿਲਣ ...

Due to availability of toxic chemicals in river Beas

ਗੋਇੰਦਵਾਲ ਸਾਹਿਬ : ਭਾਵੇਂ ਕਿ ਪੰਜਾਬ ਦੇ ਸਾਰੇ ਦਰਿਆਵਾਂ ਵਿਚ ਪ੍ਰਦੂਸ਼ਣ ਕਰਕੇ ਜ਼ਹਿਰ ਘੁਲ ਚੁਕਿਆ ਹੈ ਪਰ ਦਰਿਆ ਬਿਆਸ 'ਚ ਜ਼ਹਿਰੀਲਾ ਰਸਾਇਣ ਮਿਲਣ ਕਾਰਨ ਸਮੁੱਚੇ ਦਰਿਆ ਦੇ ਪਾਣੀ ਦਾ ਰੰਗ ਲਾਲ ਹੋ ਗਿਆ ਹੈ, ਜਿਸ ਕਾਰਨ ਪਾਣੀ 'ਚ ਰਹਿ ਰਹੇ ਜੀਵ ਵੱਡੇ ਪੱਧਰ 'ਤੇ ਮਰਨੇ ਸ਼ੁਰੂ ਹੋ ਗਏ ਹਨ। ਗੋਇੰਦਵਾਲ ਸਾਹਿਬ ਦੇ ਨਜਦੀਕ ਵਹਿੰਦੇ ਦਰਿਆ ਦੇ ਕਿਨਾਰੇ ਆਸ - ਪਾਸ ਦੇ ਲੋਕ ਵੱਡੀ ਗਿਣਤੀ 'ਚ ਇਕੱਠੇ ਹੋ ਕੇ ਮਛਲੀਆਂ ਫੜ ਰਹੇ ਹਨ।

ਜਾਣਕਾਰੀ ਅਨੁਸਾਰ ਖ਼ਬਰ ਲਿਖੇ ਜਾਣ ਤਕ ਸਰਕਾਰ ਵਲੋਂ ਕੋਈ ਵੀ ਅਧਿਕਾਰੀ ਮੌਕੇ 'ਤੇ ਨਹੀਂ ਪੁੱਜੇ ਸਨ। ਕੁਝ ਜਾਗਰੂਕ ਲੋਕਾਂ ਦਾ ਕਹਿਣਾ ਹੈ ਕਿ ਜ਼ਹਿਰੀਲੇ ਰਸਾਇਣ ਵਾਲੇ ਪਾਣੀ ਦੀਆਂ ਮੱਛੀਆਂ ਖਾਣ ਵਾਲੇ ਲੋਕਾਂ ਦੀ ਸਹਿਤ ਨੂੰ ਨੁਕਸਾਨ ਹੋ ਸਕਦਾ ਹੈ।