ਖ਼ੁਦਕੁਸ਼ੀ ਕਰਨ ਪੁੱਜੇ ਪ੍ਰੇਮੀ ਜੋੜੇ ਨੂੰ ਲੋਕਾਂ ਨੇ ਬਚਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਜ਼ਦੀਕੀ ਪਿੰਡ ਬੱਲੋਕੇ ਦੇ ਨਹਿਰ ਪੁੱਲ 'ਤੇ ਉਸ ਵੇਲੇ ਰਾਹਗੀਰਾਂ 'ਚ ਹਫ਼ੜਾ ਦਫ਼ੜੀ ਦਾ ਮਾਹੌਲ ਪੈਦਾ ਹੋ ਗਿਆ ਜਦ ਇਕ ਮਰਦ ਅਤੇ ਔਰਤ ਦੋਵੇਂ ਖ਼ੁਦਕੁਸ਼ੀ ਕਰਨ...

Police investigating Scene

ਭਦੌੜ,  ਨਜ਼ਦੀਕੀ ਪਿੰਡ ਬੱਲੋਕੇ ਦੇ ਨਹਿਰ ਪੁੱਲ 'ਤੇ ਉਸ ਵੇਲੇ ਰਾਹਗੀਰਾਂ 'ਚ ਹਫ਼ੜਾ ਦਫ਼ੜੀ ਦਾ ਮਾਹੌਲ ਪੈਦਾ ਹੋ ਗਿਆ ਜਦ ਇਕ ਮਰਦ ਅਤੇ ਔਰਤ ਦੋਵੇਂ ਖ਼ੁਦਕੁਸ਼ੀ ਕਰਨ ਦੀ ਮਨਸ਼ਾ ਨਾਲ ਨਹਿਰ ਕਿਨਾਰੇ ਪੁੱਜੇ ਪਰ ਅਚਾਨਕ ਹਾਜ਼ਰ ਲੋਕਾਂ ਨੇ ਉਨ੍ਹਾਂ ਰੋਕ ਲਿਆ ਤੇ ਪੁਲਸ ਨੂੰ ਸੂਚਨਾ ਦਿਤੀ।ਜਾਣਕਾਰੀ ਅਨੁਸਾਰ ਬਰਨਾਲਾ ਜ਼ਿਲ੍ਹੇ ਦਾ ਰਹਿਣ ਵਾਲਾ ਵਿਅਕਤੀ ਜੋ ਹਲਕਾ ਮੌੜ ਮੰਡੀ ਦੀ ਇਕ ਪੁਲਸ ਚੌਂਕੀ 'ਚ ਤੈਨਾਤ ਹੈ ਤੇ ਪਿਛਲੇ ਲੰਮੇ ਸਮੇ ਤੋਂ ਜ਼ਿਲ੍ਹਾ ਮਾਨਸਾ ਦੀ ਇਕ ਔਰਤ ਨਾਲ ਉਸ ਦਾ ਪ੍ਰੇਮ ਪ੍ਰਸੰਗ ਚਲਦਾ ਆ ਰਿਹਾ ਹੈ ਤੇ ਕੁੱਝ ਮਹੀਨਿਆਂ ਤੋਂ ਦੋਹੇ ਅਪਣਾ ਪਰਵਾਰਾਂ ਨੂੰ ਛੱਡ ਰਾਮਪੁਰੇ ਕਿਰਾਏ ਦੇ ਮਕਾਨ 'ਚ ਰਹਿ ਰਹੇ ਸਨ ਤੇ ਹੁਣ ਆਪਸੀ ਅਣਬਣ ਦੇ ਚਲਦਿਆਂ ਦੋਹਾਂ ਰਾਈਆ ਸਾਇਡ ਸੂਏ ਦੀ ਪਟੜੀ ਮੋਟਰਸਾਈਕਲ ਤੇ ਆ ਅੱਗੇ ਨਹਿਰ ਚ ਆਪਣਾ ਮੋਟਰਸਾਈਕਲ ਸੁੱਟਣ ਲੱਗੇ ਸੀ, ਮੋਟਰਸਾਈਕਲ ਬਾਹਰ ਹੀ ਸਲਿੱਪ ਹੋ ਡਿੱਗ ਪਿਆ ਤੇ ਮੌਕੇ ਤੇ ਨੇੜੇ ਇੱਜੜ ਚਾਰ ਰਹੇ ਨੌਜਵਾਨ ਇਨ੍ਹਾਂ ਨੂੰ ਚੁੱਕਣ ਪਹੁੰਚੇ। ਉਨ੍ਹਾਂ ਨੇ ਦੇਖਿਆ ਕਿ ਦੋਹਾਂ ਜਾਣਿਆਂ ਦੇ ਲੱਕ ਤੇ ਕਪੜਾ ਬੰਨਿਆਂ ਹੋਇਆ ਸੀ ਤੇ ਨਹਿਰ 'ਚ ਛਾਲ ਮਾਰਨ ਲੱਗੇ ਸਨ। ਉਕਤ ਨੌਜਵਾਨਾਂ ਨੇ ਰੋਲਾ ਪਾ ਆਸ ਪਾਸ ਦੇ ਲੋਕਾਂ ਨੂੰ ਇਕੱਠਾ ਕਰ ਲਿਆ ਤੇ ਪਿੰਡ ਬੱਲੋਕੇ ਦਾ ਸਰਪੰਚ ਸਾਗਰ ਸਿੰਘ ਵੀ ਮੌਕੇ ਤੇ ਪਹੁੰਚ ਗਿਆ। 

ਘਟਨਾਂ ਦੀ ਸੂਚਨਾਂ ਮਿਲਦਿਆਂ ਥਾਣਾ ਸ਼ਹਿਣਾ ਦੇ ਏਐਸਆਈ ਅਵਤਾਰ ਸਿੰਘ ਵੀ ਪਹੁੰਚ ਗਏ ਤੇ ਉਹਨਾਂ ਨੇ ਦੋਹਾਂ ਨੂੰ ਸਮਝਾਉਣ ਦਾ ਯਤਨ ਕੀਤਾ ਪਰ ਉਕਤ ਪੁਲਸ ਮੁਲਾਜ਼ਮ ਜ਼ਿਆਦਾ ਨਸ਼ੇ ਚ ਹੋਣ ਕਾਰਨ ਕੋਈ ਗੱਲ ਸਮਝਣ ਨੂੰ ਤਿਆਰ ਨਹੀਂ ਸੀ ਤੇ ਉਸ ਦੇ ਨਾਲ ਦੀ ਸਾਥਣ ਵੀ ਮੁੜ ਖ਼ੁਦਕੁਸ਼ੀ ਦੀਆਂ ਧਮਕੀਆਂ ਦੇ ਰਹੀ ਸੀ। ਲੰਮੀ ਚੌੜੀ ਚੱਲੀ ਗਲਬਾਤ ਬਆਦ ਸ਼ਹਿਣਾ ਪੁਲਸ ਮੁਲਾਜ਼ਮ ਉਹਨਾਂ ਦਾ ਟਿਕ ਟਿਕਾਅ ਕਰਵਾਉਣ ਲਈ ਨਾਲੇ ਥਾਣੇ ਲੈ ਗਏ। ਘਟਨਾਂ ਸਬੰਧੀ ਜਦ ਚੌਂਕੀ ਇੰਚਾਰਜ਼ ਭੁਪਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦਸਿਆ ਕਿ ਮੁਲਾਜ਼ਮ ਮਾਨਸਿਕ ਤੌਰ ਤੇ ਬਿਲਕੁਲ ਸਹੀ ਹੈ ਤੇ ਚੌਂਕੀ 'ਚ ਹੀ ਤੈਨਾਤ ਹੈ ਤੇ ਰਾਤ ਦੀ ਡਿਊਟੀ ਕਰ ਅੱਜ ਸਵੇਰੇ ਕਿਸੇ ਰਿਸ਼ਤੇਦਾਰੀ 'ਚ ਜਾਣ ਦੀ ਗੱਲ ਕਰਦਿਆਂ ਇਥੋਂ ਚਲਾ ਗਿਆ ਸੀ ਪਰ ਇਸ ਘਟਨਾਂ ਬਾਬਤ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ।