ਕੋਵਿਡ 19 : ਪੰਜਾਬ 'ਚ ਇਕੋ ਦਿਨ ਵਿਚ ਤਿੰਨ ਹੋਰ ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮ੍ਰਿਤਕਾਂ ਦੀ ਗਿਣਤੀ 35 ਹੋਈ, ਕੁਲ ਪਾਜ਼ੇਟਿਵ ਮਾਮਲੇ 1964, 109 ਹੋਰ ਹੋਏ ਠੀਕ

ਕੋਵਿਡ 19 : ਪੰਜਾਬ 'ਚ ਇਕੋ ਦਿਨ ਵਿਚ ਤਿੰਨ ਹੋਰ ਮੌਤਾਂ

ਚੰਡੀਗੜ੍ਹ, 17 ਮਈ (ਗੁਰਉਪਦੇਸ਼ ਭੁੱਲਰ) : ਪੰਜਾਬ ਵਿਚ ਅੱਜ ਮੁੜ ਇਕੋ ਦਿਨ ਵਿਚ ਕੋਰੋਨਾ ਵਾਇਰਸ ਨੇ ਤਿੰਨ ਜਾਨਾਂ ਲੈ ਲਈਆਂ ਹਨ। ਇਸ ਤਰ੍ਹਾਂ ਸੂਬੇ ਵਿਚ ਮੌਤਾਂ ਦੀ ਗਿਣਤੀ ਵੱਧ ਕੇ 35 ਹੋ ਗਈ ਹੈ। ਪਿਛਲੇ ਕੁੱਝ ਦਿਨ ਦੌਰਾਨ ਕੋਰੋਨਾ ਦਾ ਕਹਿਰ ਘਟਦਾ ਦਿਖਾਈ ਦੇ ਰਿਹਾ ਸੀ ਪਰ ਅੱਜ ਫਿਰ ਕਈ ਜ਼ਿਲ੍ਹਿਆਂ ਵਿਚ ਕੋਰੋਨਾ ਦੇ ਨਵੇਂ ਕੇਸ ਆਏ ਹਨ।

ਇਨ੍ਹਾਂ ਵਿਚ ਜ਼ਿਲ੍ਹਾ ਅੰਮ੍ਰਿਤਸਰ ਵੀ ਸ਼ਾਮਲ ਹੈ ਜਿਥੇ ਬੀਤੇ ਦਿਨੀਂ ਕੁੱਲ ਪਾਜ਼ੇਟਿਵ 300 ਕੇਸਾਂ ਵਿਚੋਂ ਬਹੁਤਿਆਂ ਨੂੰ ਹਸਪਤਾਲਾਂ ਵਿਚੋਂ ਛੁੱਟੀ ਕੀਤੇ ਜਾਣ ਬਾਅਦ ਇਸ ਜ਼ਿਲ੍ਹੇ ਨੂੰ ਕੋਰੋਨਾ ਮੁਕਤ ਮੰਨਿਆ ਜਾ ਰਿਹਾ ਸੀ।

ਅੱਜ ਅੰਮ੍ਰਿਤਸਰ ਵਿਚ 6 ਹੋਰ ਪਾਜ਼ੇਟਿਵ ਮਾਮਲੇ ਸਾਹਮਣੇ ਹਨ। ਇਸ ਤਰ੍ਹਾਂ ਨਵਾਂ ਸ਼ਹਿਰ ਵਿਚ ਤਿੰਨ, ਲੁਧਿਆਣਾ ਵਿਚ ਪੰਜ ਅਤੇ ਫ਼ਰੀਦਕੋਟ ਵਿਚ ਚਾਰ ਪਾਜ਼ੇਟਿਵ ਕੇਸ ਅੱਜ ਸਾਹਮਣੇ ਆਏ ਹਨ। ਹੁਣ ਸੂਬੇ ਵਿਚ ਕੁਲ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 1964 ਹੋ ਗਈ। ਅੱਜ 109 ਮਰੀਜ਼ਾਂ ਨੂੰ ਠੀਕ ਹੋਣ ਤੋਂ ਇਕਾਂਤਵਾਸ ਤੇ ਹਸਪਤਾਲਾਂ ਵਿਚੋਂ ਛੁੱਟੀ ਮਿਲੀ ਹੈ।

ਠੀਕ ਹੋਣ ਵਾਲਿਆਂ ਦੀ ਗਿਣਤੀ ਵੀ ਹੁਣ 1366 ਤਕ ਪਹੁੰਚ ਗਈ ਹੈ। ਅੱਜ ਲੁਧਿਆਣਾ ਨਾਲ ਸਬੰਧ ਇਕ ਬੱਚੀ ਦੀ ਪੀ.ਜੀ.ਆਈ ਚੰਡੀਗੜ੍ਹ  ਅਤੇ ਦੋ ਕੋਰੋਨਾ ਪੀੜਤਾਂ ਦੀ ਲੁਧਿਆਣਾ ਦੇ ਹਸਪਤਾਲ ਵਿਚ ਮੌਤ ਹੋਈ ਹੈ।

563 ਪੀੜਤ ਇਸ ਸਮੇਂ ਹਸਪਤਾਲਾਂ ਵਿਚ ਇਲਾਜ ਦੀਆਂ ਰੀਪੋਰਟਾਂ ਹਾਲੇ ਆਉਣੀਆਂ ਬਾਕੀ ਹਨ। ਦੋ ਮਰੀਜ਼ ਆਕਸੀਜਨ ਅੇਤ ਵੈਂਟੀਲੇਟਰ ਉਤੇ ਹਨ। ਜ਼ਿਲ੍ਹਾ ਅ੍ਰਮਿਤਸਰ ਵਿਚ ਸੱਭ ਤੋਂ ਵੱਧ 307 ਪਾਜ਼ੇਟਿਵ ਕੇਸਾਂ ਵਿਚੋਂ 295 ਠੀਕ ਹੋ ਚੁੱਕੇ ਹਨ। ਹੁਣ ਤਕ ਸੱਭ ਤੋਂ ਵੱਧ 7 ਮੌਤਾਂ ਜ਼ਿਲ੍ਹਾ ਲੁਧਿਆਣਾ ਵਿਚ ਹੋਇਆ ਹਨ।