ਅੰਤਰਰਾਸ਼ਟਰੀ ਭਗੌੜਾ ਸਮਗਲਰ ਸੋਨੂੰ ਬਾਬਾ ਸੀ.ਆਈ.ਏ. ਸਟਾਫ਼ ਵਲੋਂ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਆਈ.ਪੀ.ਐਸ, ਅੰਮ੍ਰਿਤਸਰ ਦੀਆਂ ਹਦਾਇਤਾਂ ’ਤੇ ਨਸ਼ੀਲੇ ਪਦਾਰਥ ਵੇਚਣ

File Photo

ਅੰਮ੍ਰਿਤਸਰ, 16 ਮਈ (ਉੱਪਲ/ਦੁਸਾਂਝ): ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਆਈ.ਪੀ.ਐਸ, ਅੰਮ੍ਰਿਤਸਰ ਦੀਆਂ ਹਦਾਇਤਾਂ ’ਤੇ ਨਸ਼ੀਲੇ ਪਦਾਰਥ ਵੇਚਣ ਵਾਲੇ ਸਮੱਗਲਰਾਂ/ਭੈੜੇ ਅਨਸਰਾਂ ਵਿਰੁਧ ਚਲਾਈ ਗਈ ਮੁਹਿੰਮ ਤਹਿਤ ਇੰਸਪੈਕਟਰ ਸੁਖਵਿੰਦਰ ਸਿੰਘ, ਇੰਚਾਰਜ ਸੀ.ਆਈ.ਏ, ਸਟਾਫ ਅੰਮ੍ਰਿਤਸਰ ਸਮੇਤ ਪੁਲਿਸ ਪਾਰਟੀ ਨੂੰ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋਂ ਝਬਾਲ ਰੋਡ ’ਤੇ ਨਾਕਾਬੰਦੀ ਕਰ ਕੇ ਹਰਪ੍ਰੀਤ ਸਿੰਘ ਉਰਫ਼ ਸੋਨੂੰ ਸਿੰਘ ਉਰਫ਼ ਸੋਨੂੰ ਬਾਬਾ ਪੁੱਤਰ ਕੁਲਵੰਤ ਸਿੰਘ ਜੋ ਮੁਕੱਦਮਾ ਨੰ. 122 ਮਿਤੀ 18-03-2020 ਜੁਰਮ 21/29/61/85 ਥਾਣਾ ਇਸਲਾਮਾਬਾਦ, ਅੰਮ੍ਰਿਤਸਰ ਵਿਚ ਨਾਮਜ਼ਦ ਸੀ, ਜਿਸ ਵਿਚ ਇਸ ਦੀ ਪਤਨੀ ਸਾਦਗੀ ਨੂੰ 500 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਮੁਕੱਦਮਾ ਨੰ. 64 ਮਿਤੀ 18-03-2020 ਜੁਰਮ 21/29/61/85 ਆਈਪੀਸੀ ਥਾਣਾ ਗੇਟ ਹਕੀਮਾਂ ਅੰਮ੍ਰਿਤਸਰ ਵਿਚ ਇਸ ਦਾ ਕਰਿੰਦਾ 1) ਸੋਹਨ ਲਾਲ ਉਰਫ਼ ਸੋਨੂੰ ਪੁੱਤਰ ਰਾਮ ਰਤਨ ਅਤੇ ਇਸ ਦਾ ਸਾਲਾ 2) ਮਨਜੀਤ ਸਿੰਘ ਉਰਫ ਮੋਟਾ ਨੂੰ ਗ੍ਰਿਫ਼ਤਾਰ ਕਰ ਕੇ ਇਨ੍ਹਾਂ ਕੋਲੋਂ ਇਕ ਕਿਲੋ ਹੈਰੋਇਨ ਬਰਾਮਦ ਕੀਤੀ ਗਈ ਸੀ।

ਦੋਸ਼ੀ ਹਰਪ੍ਰੀਤ ਸਿੰਘ ਉਰਫ ਸੋਨੂੰ ਸਿੰਘ ਉਰਫ ਸੋਨੂੰ ਬਾਬਾ ਨੂੰ ਉਕਤ ਮੁਕੱਦਮਾ ਨੰਬਰ 122 ਵਿਚ ਲੋੜੀਂਦਾ ਸੀ, ਨੂੰ ਗ੍ਰਿਫ਼ਤਾਰ ਕਰ ਕੇ 280 ਗ੍ਰਾਮ ਹੈਰੋਇਨ ਬਰਾਮਦ ਕੀਤੀ ਅਤੇ ਮੁਕੱਦਮੇ ਦੀ ਮੁਢਲੀ ਤਫ਼ਤੀਸ਼ ਐਸ.ਆਈ ਪਰਮਜੀਤ ਸਿੰਘ, ਸੀ.ਆਈ.ਏ ਸਟਾਫ਼ ਵਲੋਂ ਅਮਲ ਵਿਚ ਲਿਆਂਦੀ। ਪੁਛਗਿਛ ਦੌਰਾਨ ਸੋਨੂੰ ਸਿੰਘ ਉਰਫ ਸੋਨੂੰ ਬਾਬਾ ਨੇ ਦਸਿਆ ਕਿ ਇਸ ਵਿਰੁਧ ਜ਼ਿਲ੍ਹਾ ਤਰਨਤਾਰਨ ਵਿਚ ਵੀ ਹੈਰੋਇਨ ਵੇਚਣ ਦੇ ਮੁਕੱਦਮੇ ਦਰਜ ਹਨ। ਦੋਸ਼ੀ ਨੂੰ ਅੱਜ ਅਦਾਲਤ ਵਿਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕਰ ਕੇ ਬਰੀਕੀ ਨਾਲ ਪੁਛਗਿਛ ਕੀਤੀ ਜਾਵੇਗੀ। ਦੋਸ਼ੀ ਵਲੋਂ ਨਸ਼ੀਲੇ ਪਦਾਰਥ ਵੇਚ ਕੇ ਜੋ ਵੀ ਪ੍ਰਾਪਰਟੀ ਖ਼ਰੀਦੀ ਗਈ ਹੈ, ਉਸ ਨੂੰ ਫਰੀਜ ਕਰਵਾਉਣ ਸਬੰਧੀ ਵਖਰੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।