ਆਰਥਿਕ ਮੰਦੀ ਕਾਰਨ ਨੌਜਵਾਨ ਵਲੋਂ ਖ਼ੁਦਕੁਸ਼ੀ
ਕੋਰੋਨਾ ਦੇ ਕਾਰਨ ਹੋਈ ਆਰਥਿਕ ਮੰਦੀ ਕਰ ਕੇ ਇਕ ਨੌਜਵਾਨ ਵਲੋਂ ਖ਼ੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਅੰਮ੍ਰਿਤਸਰ ਦੇ ਕਤਰਾ ਭਰਾ ਸੰਤ ਸਿੰਘ ਵਿਚ
ਅੰਮ੍ਰਿਤਸਰ, 16 ਮਈ (ਪਪ): ਕੋਰੋਨਾ ਦੇ ਕਾਰਨ ਹੋਈ ਆਰਥਿਕ ਮੰਦੀ ਕਰ ਕੇ ਇਕ ਨੌਜਵਾਨ ਵਲੋਂ ਖ਼ੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਅੰਮ੍ਰਿਤਸਰ ਦੇ ਕਤਰਾ ਭਰਾ ਸੰਤ ਸਿੰਘ ਵਿਚ ਵਾਪਰੀ, ਜਿੱਥੇ ਸੁਨੀਲ ਸੇਠ ਨਾਂ ਦੇ ਇਕ ਮੱਧ ਵਰਗੀ ਨੌਜਵਾਨ ਨੇ ਖ਼ੁਦਕੁਸ਼ੀ ਕਰ ਲਈ। ਮਿਲੀ ਜਾਣਕਾਰੀ ਮੁਤਾਬਕ ਉਕਤ ਨੌਜਵਾਨ ਦੀ ਪਤਨੀ ਨੇ ਦਸਿਆ ਕਿ ਉਸ ਦੇ ਪਤੀ ਦੇ ਮਾਲਕ ਨੇ ਉਸ ਨੂੰ ਨੌਕਰੀ ਵਿਚੋਂ ਕੱਢ ਦਿਤਾ ਸੀ ਅਤੇ ਤਨਖਾਹ ਵੀ ਨਹੀਂ ਦਿਤੀ ਸੀ। ਇਸੇ ਕਰ ਕੇ ਉਹ ਕਾਫ਼ੀ ਪ੍ਰੇਸ਼ਾਨ ਰਹਿੰਦਾ ਸੀ। ਉਕਤ ਨੌਜਵਾਨ ਨੇ ਕੁੱਝ ਪੈਸੇ ਉਧਾਰ ਵੀ ਲਏ ਹੋਏ ਸਨ, ਜਿਸ ਨੂੰ ਲੈ ਕੇ ਵਿਆਜ ਦੇਣ ਵਾਲੇ ਲੋਕ ਉਸ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ। ਪਤਨੀ ਨੇ ਦਸਿਆ ਕਿ ਸੁਨੀਲ ਬੀਤੇ ਦਿਨੀਂ ਦੁਕਾਨ ਦੇ ਮਾਲਕ ਕੋਲੋਂ ਜਦੋਂ ਪੈਸੇ ਲੈਣ ਗਿਆ ਤਾਂ ਸਿਰਫ਼ 1500 ਰੁਪਏ ਹੀ ਦਿਤੇ ਸਨ। ਵਿਆਜ ਦੇਣ ਵਾਲੇ ਵੀ ਤੰਗ ਪ੍ਰੇਸ਼ਾਨ ਕਰਨ ਤੋਂ ਇਲਾਵਾ ਧਮਕੀਆਂ ਵੀ ਦਿੰਦੇ ਸਨ। ਸਾਰੀ ਤਨਖ਼ਾਹ ਉਸ ਦੀ ਬਾਹਰ ਹੀ ਜਾਂਦੀ ਸੀ। ਰੋਂਦੀ ਪਤਨੀ ਨੇ ਕਿਹਾ ਕਿ ਹੁਣ ਸਾਨੂੰ ਕਿਸੇ ਨੇ ਨਹੀਂ ਪੁੱਛਣਾ, ਮੈਂ ਅਤੇ ਮੇਰਾ ਡੁੱਗੂ ਇਕੱਲੇ ਰਹਿ ਗਏ। ਇਹ ਤਾਲਾਬੰਦੀ ਸਾਨੂੰ ਜ਼ਿੰਦਗੀ ਭਰ ਨਹੀਂ ਭੁੱਲੇਗੀ।