ਕਰੋੜਾਂ ਰੁਪਏ ਦੀ ਹੈਰੋਇਨ, ਪਿਸਤੌਲ ਤੇ ਮੈਗਜ਼ੀਨ ਬਰਾਮਦ

ਏਜੰਸੀ

ਖ਼ਬਰਾਂ, ਪੰਜਾਬ

ਕਰੋੜਾਂ ਰੁਪਏ ਦੀ ਹੈਰੋਇਨ, ਪਿਸਤੌਲ ਤੇ ਮੈਗਜ਼ੀਨ ਬਰਾਮਦ

image

ਫ਼ਿਰੋਜ਼ਪੁਰ, 16 ਮਈ (ਸੋਨੂੰ) : ਬੀ.ਐਸ.ਐਫ਼. ਵਲੋਂ ਸਰਹੱਦ ਪਾਰੋਂ ਹੋਣ ਵਾਲੀਆਂ ਨਸ਼ੇ ਤੇ ਹਥਿਆਰਾਂ ਦੀ ਤਸਕਰੀ ਦੀਆਂ ਕਈ ਕੋਸ਼ਿਸ਼ਾਂ ਨੂੰ ਅਸਫ਼ਲ ਬਣਾਉਣ ਦੇ ਬਾਵਜੂਦ ਇਹ ਸਿਲਸਿਲਾ ਰੁਕ ਨਹੀਂ ਰਿਹਾ। ਇਕ ਵਾਰ ਫਿਰ ਬੀ.ਐਸ.ਐਫ਼ ਨੇ ਸਰਹੱਦ ਪਾਰੋਂ ਆਈ ਹੈਰੋਇਨ ਤੇ ਹਥਿਆਰਾਂ ਦੀ ਡਿਲੀਵਰੀ ਨੂੰ ਬਰਾਮਦ ਕਰਦੇ ਹੋਏ ਤਸਕਰਾਂ ਦੀ ਕੋਸ਼ਿਸ਼ ਫ਼ੇਲ੍ਹ ਕਰ ਦਿਤੀ ਹੈ। ਬੀ.ਐਸ.ਐਫ਼. ਪੰਜਾਬ ਫ਼ਰੰਟੀਅਰ ਵਲੋਂ ਜਾਰੀ ਸੂਚਨਾ ਅਨੁਸਾਰ ਪੰਜਾਬ ਫ਼ਰੰਟੀਅਰ ਵਲੋਂ ਰੱਖੀ ਜਾ ਰਹੀ ਵਿਸ਼ੇਸ਼ ਨਿਗਰਾਨੀ ’ਤੇ ਲਗਾਤਾਰ ਚਲਾਈਆਂ ਜਾਣ ਵਾਲੀਆਂ ਤਲਾਸ਼ੀ ਮੁਹਿੰਮਾਂ ਦੀ ਲੜੀ ਵਿਚ 2 ਬਟਾਲੀਅਨ ਦੇ ਜਵਾਨਾਂ ਵਲੋਂ ਕੰਡਿਆਲੀ ਤਾਰ ਪਾਰ ਐਤਵਾਰ ਨੂੰ ਤਲਾਸ਼ੀ ਮੁਹਿੰਮ ਦੌਰਾਨ ਜ਼ਮੀਨ ਵਿਚ ਦਬਾ ਕੇ ਰੱਖੇ 3 ਪੈਕਟ ਬਰਾਮਦ ਕੀਤੇ। ਇਨ੍ਹਾਂ ਪੈਕਟਾਂ ਵਿਚੋਂ 2 ਕਿਲੋ 580 ਗ੍ਰਾਮ ਹੈਰੋਇਨ, ਤੁਰਕੀ ਦੀ ਬਣੀ ਪਿਸਤੌਲ ਤੇ ਇਕ ਮੈਗਜ਼ੀਨ ਬਰਾਮਦ ਹੋਇਆ। ਫੜੀ ਗਈ ਹੈਰੋਇਨ ਦੀ ਕੀਮਤ ਕਰੀਬ 12 ਕਰੋੜ 90 ਲੱਖ ਰੁਪਏ ਹੈ। ਪੰਜਾਬ ਫ਼ਰੰਟੀਅਰ ਤੇ ਕੁਲ 229.995 ਕਿਲੋ ਹੈਰੋਇਨ ਬਰਾਮਦ ਕੀਤੀ ਜਾ ਚੁੱਕੀ ਹੈ।