ਗਿਆਨਵਾਪੀ ਮਸਜਿਦ ’ਚ ਮਿਲਿਆ ਸ਼ਿਵਲਿੰਗ, ਅਦਾਲਤ ਵਲੋਂ ਜਗ੍ਹਾ ਨੂੰ ਸੀਲ ਕਰਨ ਦਾ ਹੁਕਮ

ਏਜੰਸੀ

ਖ਼ਬਰਾਂ, ਪੰਜਾਬ

ਗਿਆਨਵਾਪੀ ਮਸਜਿਦ ’ਚ ਮਿਲਿਆ ਸ਼ਿਵਲਿੰਗ, ਅਦਾਲਤ ਵਲੋਂ ਜਗ੍ਹਾ ਨੂੰ ਸੀਲ ਕਰਨ ਦਾ ਹੁਕਮ

image

ਵਾਰਾਣਸੀ, 16 ਮਈ : ਗਿਆਨਵਾਪੀ ਮਸਜਿਦ ਦੇ ਸਰਵੇਖਣ ਦੌਰਾਨ ਸੋਮਵਾਰ ਨੂੰ ਸਬੂਤ ਵਜੋਂ ਸ਼ਿਵਲਿੰਗ ਮਿਲਣ ਤੋਂ ਬਾਅਦ ਮੁਦਈ ਧਿਰ ਦੇ ਵਕੀਲਾਂ ਵਲੋਂ ਇਸ ਸਬੰਧੀ ਅਦਾਲਤ ਵਿਚ ਅਰਜ਼ੀ ਦਿਤੀ ਗਈ ਸੀ, ਜਿਸ ’ਤੇ ਅਦਾਲਤ ਨੇ ਸ਼ਿਵਲਿੰਗ ਦੀ ਸੁਰੱਖਿਆ ਸਬੰਧੀ ਹੁਕਮ ਜਾਰੀ ਕੀਤੇ ਹਨ। ਇਹ ਮੰਨਿਆ ਜਾਂਦਾ ਹੈ ਕਿ ਆਦਿ ਵਿਸ਼ਵੇਸ਼ਵਰ ਜਯੋਤਿਰਲਿੰਗ ਦਾ ਅਸਲ ਸਥਾਨ ਗਿਆਨਵਾਪੀ ਸੀ। ਜਿਸ ਵਲ ਕਾਸ਼ੀ ਵਿਸ਼ਵਨਾਥ ਮੰਦਰ ਕੰਪਲੈਕਸ ਵਿਚ ਮੌਜੂਦ ਨੰਦੀ ਦਾ ਚਿਹਰਾ ਸਦੀਆਂ ਤੋਂ ਮੌਜੂਦ ਹੈ। ਹਿੰਦੂ ਮਾਨਤਾ ਅਨੁਸਾਰ ਨੰਦੀ ਦਾ ਮੂੰਹ ਹਮੇਸ਼ਾ ਸ਼ਿਵਲਿੰਗ ਵਲ ਹੁੰਦਾ ਹੈ। ਅਜਿਹੇ ’ਚ ਹਿੰਦੂ ਪੱਖ ਤੋਂ ਮਸਜਿਦ ਦਾ ਸਰਵੇ ਕਰਨ ਦੀ ਮੰਗ ਲੰਮੇ ਸਮੇਂ ਤੋਂ ਚੁਕੀ ਜਾ ਰਹੀ ਸੀ ਕਿਉਂਕਿ ਨੰਦੀ ਦੀ ਮੂਰਤੀ ਗਿਆਨਵਾਪੀ ਮਸਜਿਦ ਵਲ ਸੀ। 
ਇਸ ਸਬੰਧੀ ਐਡਵੋਕੇਟ ਹਰੀਸੰਕਰ ਜੈਨ ਵਲੋਂ ਪੇਸ਼ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੋਮਵਾਰ ਨੂੰ ਅਰਜ਼ੀ ਦੇ ਨਾਲ ਪੇਸ਼ ਕੀਤੀ ਗਈ। ਅਰਜੀ ਵਿਚ ਕਿਹਾ ਗਿਆ ਹੈ ਕਿ 16 ਮਈ ਨੂੰ ਐਡਵੋਕੇਟ ਕਮਿਸ਼ਨਰ ਦੀ ਕਾਰਵਾਈ ਦੌਰਾਨ ਮਸਜਿਦ ਕੰਪਲੈਕਸ ਦੇ ਅੰਦਰੋਂ ਸ਼ਿਵਲਿੰਗ ਮਿਲਿਆ ਸੀ। ਇਹ ਬਹੁਤ ਮਹੱਤਵਪੂਰਨ ਸਬੂਤ ਹੈ, ਇਸ ਲਈ ਸੀਆਰਪੀਐਫ਼ ਦੇ ਕਮਾਂਡੈਂਟ ਨੂੰ ਇਸ ਨੂੰ ਸੀਲ ਕਰਨ ਦੇ ਹੁਕਮ ਦਿਤੇ ਜਾਣੇ ਚਾਹੀਦੇ ਹਨ। ਵਾਰਾਣਸੀ ਦੇ ਜ਼ਿਲ੍ਹਾ ਮੈਜਿਸਟਰੇਟ ਨੂੰ ਮੁਸਲਿਮ ਭਾਈਚਾਰੇ ਦੇ ਉੱਥੇ ਦਾਖ਼ਲੇ ’ਤੇ ਰੋਕ ਲਗਾਉਣ ਦਾ ਹੁਕਮ ਦਿਤਾ ਜਾਣਾ ਚਾਹੀਦਾ ਹੈ। ਸਿਰਫ਼ 20 ਮੁਸਲਿਮ ਵਿਅਕਤੀਆਂ ਨੂੰ ਹੀ ਨਮਾਜ ਅਦਾ ਕਰਨ ਦੀ ਇਜਾਜ਼ਤ ਦਿਤੀ ਜਾਣੀ ਚਾਹੀਦੀ ਹੈ। ਇਹ ਚਿੱਠੀ ਮਿਲਣ ਤੋਂ ਬਾਅਦ ਅਦਾਲਤ ਨੇ ਦੁਪਹਿਰ 12 ਵਜੇ ਇਸ ਸਬੰਧੀ ਹੁਕਮ ਜਾਰੀ ਕਰਦਿਆਂ ਕਿਹਾ, ‘ਜ਼ਿਲ੍ਹਾ ਮੈਜਿਸਟਰੇਟ ਵਾਰਾਣਸੀ ਨੂੰ ਤੁਰਤ ਪ੍ਰਭਾਵ ਨਾਲ ਉਸ ਜਗ੍ਹਾ ਨੂੰ ਸੀਲ ਕਰਨ ਦਾ ਹੁਕਮ ਦਿਤਾ ਗਿਆ ਹੈ ਜਿਥੇ ਸ਼ਿਵਲਿੰਗ ਮਿਲਿਆ ਸੀ। ਸੀਲ ਕੀਤੀ ਜਗ੍ਹਾ ਵਿਚ ਕਿਸੇ ਵੀ ਵਿਅਕਤੀ ਦੇ ਦਾਖ਼ਲੇ ਦੀ ਮਨਾਹੀ ਹੈ। ਜ਼ਿਲ੍ਹਾ ਮੈਜਿਸਟਰੇਟ ਵਾਰਾਣਸੀ ਪੁਲਿਸ ਕਮਿਸ਼ਨਰ, ਪੁਲਿਸ ਕਮਿਸ਼ਨਰੇਟ ਵਾਰਾਣਸੀ ਅਤੇ ਸੀਆਰਪੀਐਫ਼ ਕਮਾਂਡੈਂਟ ਵਾਰਾਣਸੀ ਨੂੰ ਇਸ ਜਗ੍ਹਾ ਨੂੰ ਸੀਲ ਕਰਨ ਦੇ ਆਦੇਸ਼ ਦਿਤੇ ਗਏ ਹਨ। ਉਸ ਸਥਾਨ ਨੂੰ ਸੁਰੱਖਿਅਤ ਰਖਣ ਅਤੇ ਸੰਭਾਲਣ ਦੀ ਪੂਰੀ ਨਿਜੀ ਜ਼ਿੰਮੇਵਾਰੀ ਉਪਰੋਕਤ ਸਾਰੇ ਅਧਿਕਾਰੀਆਂ ਦੀ ਨਿਜੀ ਜ਼ਿੰਮੇਵਾਰੀ ਸਮਝੀ ਜਾਵੇਗੀ। ਉਪਰੋਕਤ ਹੁਕਮਾਂ ਤਹਿਤ ਨਿਰੀਖਣ ਪ੍ਰਸ਼ਾਸਨ ਵਲੋਂ ਸੀਲਿੰਗ ਦੀ ਕਾਰਵਾਈ ਦੇ ਸਬੰਧ ਵਿਚ ਜੋ ਕੀਤਾ ਗਿਆ ਹੈ, ਉਸ ਦੀ ਨਿਗਰਾਨੀ ਦੀ ਜ਼ਿਮੇਵਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ, ਪੁਲਿਸ ਹੈੱਡਕੁਆਰਟਰ, ਉੱਤਰ ਪ੍ਰਦੇਸ, ਲਖਨਊ ਅਤੇ ਮੁੱਖ ਸਕੱਤਰ, ਉੱਤਰ ਪ੍ਰਦੇਸ ਸਰਕਾਰ, ਲਖਨਊ ਦੀ ਹੋਵੇਗੀ। (ਏਜੰਸੀ)