ਪੰਜਾਬ ਤੋਂ ਹੱਜ ਯਾਤਰਾ 'ਤੇ ਜਾਣਗੇ 293 ਸ਼ਰਧਾਲੂ, ਸੱਭ ਤੋਂ ਜ਼ਿਆਦਾ 150 ਮਲੇਰਕੋਟਲਾ ਤੋਂ 

ਏਜੰਸੀ

ਖ਼ਬਰਾਂ, ਪੰਜਾਬ

21 ਮਈ ਨੂੰ ਨਵੀਂ ਦਿੱਲੀ ਦੇ ਆਈ.ਜੀ.ਆਈ. ਏਅਰਪੋਰਟ ਤੋਂ ਹੱਜ ਯਾਤਰੀਆਂ ਦੀ ਪਹਿਲੀ ਫ਼ਲਾਈਟ ਹੋਵੇਗੀ ਰਵਾਨਾ

Representational Image

ਕਿਸ ਜ਼ਿਲ੍ਹੇ ਤੋਂ ਜਾਣਗੇ ਕਿੰਨੇ ਸ਼ਰਧਾਲੂ?
ਜ਼ਿਲ੍ਹਾ              ਪੁਰਸ਼    ਔਰਤਾਂ   ਕੁੱਲ 
ਮਲੇਰਕੋਟਲਾ       81        69     150
ਲੁਧਿਆਣਾ          21       28      39
ਜਲੰਧਰ             14       11      25
ਮੋਹਾਲੀ              12      11      23
ਪਟਿਆਲਾ          4        5         9
ਕਪੂਰਥਲਾ          4        4         8
ਸੰਗਰੂਰ             4        4         8
ਅੰਮ੍ਰਿਤਸਰ         3        4          7
ਹੁਸ਼ਿਆਰਪੁਰ      3        4          7
ਬਰਨਾਲਾ          3        3          6 
ਬਠਿੰਡਾ             1        1          2 
ਮਾਨਸਾ             1        1          2 
ਰੂਪਨਗਰ          1        1          2 
ਤਰਨਤਾਰਨ       1        1          2 
ਫ਼ਤਹਿਗੜ੍ਹ        1         0          1 
ਨਵਾਂਸ਼ਹਿਰ        1         0          1 
ਪਠਾਨਕੋਟ        1         0          1 


ਨਵੀਂ ਦਿੱਲੀ : ਸਥਾਨਕ ਇੰਦਰ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੋਂ ਹੱਜ ਯਾਤਰਾ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਪਹਿਲੀ ਫ਼ਲਾਈਟ ਇਸ ਮਹੀਨੇ 21 ਮਈ ਨੂੰ ਰਵਾਨਾ ਹੋਵੇਗੀ। ਦੱਸ ਦੇਈਏ ਕਿ ਭਾਰਤ ਦੇ ਹਰ ਸੂਬੇ ਦੀ ਮੁਸਲਿਮ ਅਬਾਦੀ ਅਨੁਸਾਰ ਹੀ ਹੱਜ 'ਤੇ ਜਾਣ ਵਾਲੇ ਸ਼ਰਧਾਲੂਆਂ ਨੂੰ ਕੋਟਾ ਅਲਾਟ ਹੁੰਦਾ ਹੈ।

ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਇਥੇ 387 ਲੋਕਾਂ ਦਾ ਕੋਟਾ ਹੈ ਪਰ ਇਸ ਵਾਰ ਹੱਜ 'ਤੇ ਮਹਿਜ਼ 297 ਸ਼ਰਧਾਲੂ ਹੀ ਜਾ ਰਹੇ ਹਨ। ਪੰਜਾਬ ਹੱਜ ਕਮੇਟੀ ਕੋਲ 164 ਪੁਰਸ਼, 144 ਔਰਤਾਂ ਸਮੇਤ 308 ਬੇਨਤੀਆਂ ਪਹੁੰਚੀਆਂ ਹਨ ਜਿਨ੍ਹਾਂ ਵਿਚੋਂ 15 ਲੋਕ ਨਹੀਂ ਜਾ ਸਕਣਗੇ। ਜਿਸ ਕਾਰਨ ਇਸ ਵਾਰ ਪੰਜਾਬ ਤੋਂ 156 ਪੁਰਸ਼, 137 ਔਰਤਾਂ ਸਮੇਤ 297 ਸ਼ਰਧਾਲੂ ਹੱਜ ਯਾਤਰਾ 'ਤੇ ਜਾਣਗੇ।

ਇਹ ਵੀ ਪੜ੍ਹੋ ਪੰਜਾਬ 'ਚ ਮਨਪਸੰਦ ਸਟੇਸ਼ਨ ਦੀ ਚੋਣ ਕਰ ਸਕਣਗੇ ਅਧਿਆਪਕ, ਸਿਖਿਆ ਵਿਭਾਗ ਨੇ ਮੰਗੀਆਂ ਅਰਜ਼ੀਆਂ

ਦਸਣਯੋਗ ਹੈ ਕਿ ਹੱਜ 'ਤੇ ਜਾਣ ਵਾਲੇ ਸ਼ਰਧਾਲੂਆਂ ਲਈ ਮੰਗਲਵਾਰ ਨੂੰ ਮਲੇਰਕੋਟਲਾ ਵਿਖੇ ਟੀਕਾਕਰਨ ਕੈਂਪ ਵੀ ਲਗਾਇਆ ਗਿਆ ਜਿਸ ਵਿਚ ਉਨ੍ਹਾਂ ਨੂੰ ਵਿਦੇਸ਼ ਜਾਣ ਲਈ ਹਦਾਇਤਾਂ ਮੁਤਾਬਕ ਵੈਕਸੀਨੇਸ਼ਨ ਦਿਤੀ ਗਈ। ਇਸ ਵਿਚ ਪੋਲਿਉ ਬੂੰਦਾਂ ਅਤੇ ਦਿਮਾਗ਼ੀ ਬੁਖ਼ਾਰ ਦੇ ਟੀਕੇ ਲਗਾਉਣੇ ਲਾਜ਼ਮੀ ਹੁੰਦੇ ਹਨ।

ਇਸ ਤੋਂ ਪਹਿਲਾਂ ਮਲੇਰਕੋਟਲਾ ਵਿਚ ਹੀ ਦੋ ਸਿਖਲਾਈ ਕੈਂਪ ਲਗਾਏ ਜਾ ਚੁੱਕੇ ਹਨ। ਏ.ਡੀ.ਜੀ.ਪੀ. ਐਮ.ਐਫ਼. ਫਾਰੂਕੀ ਨੇ ਦਸਿਆ ਕਿ ਹੱਜ 'ਤੇ ਜਾਣ ਵਾਲਿਆਂ ਲਈ ਪੰਜਾਬ ਵਕਫ਼ ਬੋਰਡ ਵਲੋਂ 3 ਲੱਖ ਰੁਪਏ ਦਾ ਐਲਾਨ ਕੀਤਾ ਗਿਆ ਹੈ।