Faridkot Murder : ਫ਼ਸਲ ਵੇਚ ਕੇ ਵਾਪਸ ਜਾਂਦੇ ਵਿਅਕਤੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ
Faridkot Murder :ਆੜ੍ਹਤੀਏ ਤੋਂ 50 ਹਜ਼ਾਰ ਰੁਪਏ ਨਗਦ ਲੈ ਜਾ ਰਿਹਾ ਸੀ ਘਰ
Faridkot Murder : ਫਰੀਦਕੋਟ ’ਚ ਬੀਤੇ ਦਿਨੀਂ ਪਿੰਡ ਚੇਤ ਸਿੰਘ ਵਾਲਾ ਵਾਸੀ ਜਦੋਂ ਫ਼ਸਲ ਵੇਚ ਕੇ ਵਾਪਸ ਆ ਰਿਹਾ ਸੀ ਤਾਂ ਉਸ ’ਤੇ ਅਣਪਛਾਤੇ ਵਿਅਕਤੀਆਂ ਨੇ ਕਾਤਲਾਨਾ ਹਮਲਾ ਕਰ ਦਿੱਤਾ। ਉਸ ਦੀ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ। ਕਿਰਪਾਲ ਸਿੰਘ ਫ਼ਰੀਦਕੋਟ ਦੀ ਮੁੱਖ ਅਨਾਜ ਮੰਡੀ ’ਚ ਕਣਕ ਵੇਚ ਕੇ 50 ਹਜ਼ਾਰ ਰੁਪਏ ਆੜ੍ਹਤੀਏ ਤੋਂ ਨਗਦ ਲੈ ਕੇ ਵਾਪਸ ਜਾ ਰਿਹਾ ਸੀ। ਜਦੋਂ ਉਹ ਆਰਾ ਮਾਰਕੀਟ ਨੇੜੇ ਪੁੱਜਿਆ ਤਾਂ ਅਣਪਛਾਤੇ ਵਿਅਕਤੀਆਂ ਨੇ ਉਸ ’ਤੇ ਕਾਤਲਾਨਾ ਹਮਲਾ ਕਰ ਦਿੱਤਾ ਅਤੇ 50 ਹਜ਼ਾਰ ਰੁਪਏ ਖੋਹ ਕੇ ਫ਼ਰਾਰ ਹੋ ਗਏ। ਹਸਪਤਾਲ ’ਚ ਇਲਾਜ ਦੌਰਾਨ ਕਿਰਪਾਲ ਸਿੰਘ ਦੀ ਮੌਤ ਹੋ ਗਈ।
ਇਸ ਸਬੰਧੀ ਪੁਲਿਸ ਨੇ ਮ੍ਰਿਤਕ ਦੇ ਪਿਤਾ ਅਰਜਨ ਸਿੰਘ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਹੈ। ਪੁਲਿਸ ਮੁਖੀ ਹਰਜੀਤ ਸਿੰਘ ਨੇ ਕਿਹਾ ਕਿ ਜਲਦੀ ਮੁਲਜ਼ਮਾਂ ਦੀ ਪਛਾਣ ਕਰਕੇ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
(For more news apart from Murder person returning after selling crops with sharp weapon in Faridkot News in Punjabi, stay tuned to Rozana Spokesman)