Faridkot News : ਫਰੀਦਕੋਟ ਦੀ ਬਾਬਾ ਫਰੀਦ ਯੂਨੀਵਰਸਟੀ ਆਫ ਹੈਲਥ ਸਾਇੰਸਿਜ ਵਲੋਂ ਵੱਡਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Faridkot News : ਅਗਨੀਵੀਰ ਸ਼ਹੀਦ ਅਕਾਸ਼ਦੀਪ ਸਿੰਘ ਦੇ ਨਾਮ ’ਤੇ ਸਲਾਨਾ ਐਵਾਰਡ ਦੇਣ ਦਾ ਕੀਤਾ ਐਲਾਨ

ਅਗਨੀਵੀਰ ਸ਼ਹੀਦ ਅਕਾਸ਼ਦੀਪ ਸਿੰਘ ਦੇ ਨਾਮ ’ਤੇ ਸਲਾਨਾ ਐਵਾਰਡ ਦੇਣ ਦਾ ਕੀਤਾ ਐਲਾਨ

Faridkot News in Punjabi : ਫਰੀਦਕੋਟ ਦੀ ਬਾਬਾ ਫਰੀਦ ਯੂਨੀਵਰਸਟੀ ਆਫ ਹੈਲਥ ਸਾਇੰਸਿਜ ਵਲੋਂ ਵੱਡਾ ਐਲਾਨ ਕੀਤਾ ਗਿਆ ਹੈ। ਹਾਲ ਹੀ ਵਿਚ ਸ਼ਹੀਦ ਹੋਏ ਪਿੰਡ ਚਹਿਲ ਵਾਲੀ ਅਗਨੀਵੀਰ ਅਕਾਸ਼ਦੀਪ ਸਿੰਘ ਦੇ ਨਾਮ ਤੇ ਸਲਾਨਾ ਐਵਾਰਡ ਸਥਾਪਤ ਕੀਤਾ ਜਾਵੇਗਾ।  ਹਰ ਸਾਲ ਅਕਾਸ਼ਦੀਪ ਦੇ ਨਾਮ ’ਤੇ "ਅਗਨੀਵੀਰ ਸਰਦਾਰ ਅਕਾਸ਼ਦੀਪ ਐਵਾਰਡ" ਦਿੱਤ ਜਾਵੇਗਾ। ਯੂਨੀਵਰਸਿਟੀ ਵਲੋਂ ਭਾਰਤੀ ਫੌਜ ਦੇ ਪਾਕਿਸਤਾਨ ਖਿਲਾਫ ਕੀਤੇ ਪ੍ਰਦਰਸ਼ਨ ਦੇ ਚਲਦੇ ਅੱਜ ਕਰਵਾਇਆ ਗਿਆ ਸੀ। ਜੀਤ ਕਾ ਜਸ਼ਨ ਸਮਾਗਮ, ਬਾਬਾ ਫਰੀਦ ਯੂਨੀਵਰਸਟੀ ਦੇ ਵਾਈਸ ਚਾਂਸਲਰ ਨੇ ਸਲਾਨਾ ਐਵਾਰਡ ਦੇਣ ਦਾ ਐਲਾਨ ਕੀਤਾ ਹੈ। 

ਜ਼ਿਕਰਯੋਗ ਹੈ ਕਿ ਜ਼ਿਲ੍ਹੇ ਦੇ ਪਿੰਡ ਚਾਹਿਲ ਨਾਲ ਸਬੰਧਤ ਅਗਨੀਵੀਰ ਅਕਾਸ਼ਦੀਪ ਸਿੰਘ ਦੇ ਸ੍ਰੀਨਗਰ ਵਿੱਚ ਗੋਲੀ ਲੱਗਣ ਕਰਕੇ ਸ਼ਹੀਦ ਹੋ ਗਿਆ। ਅਕਾਸ਼ਦੀਪ ਦੀ ਲਾਸ਼ ਸ਼ੁੱਕਰਵਾਰ ਤੱਕ ਪਿੰਡ ਪਹੁੰਚੀ ।ਅਕਾਸ਼ਦੀਪ ਜ਼ਿਲ੍ਹੇ ਨਾਲ ਸਬੰਧਿਤ ਪਹਿਲਾਂ ਅਗਨੀਵੀਰ ਸ਼ਹੀਦ ਹੈ। ਅਕਾਸ਼ਦੀਪ ਦੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੌਣੇ ਦੋ ਸਾਲ ਪਹਿਲਾਂ ਉਹ ਭਾਰਤੀ ਫ਼ੌਜ ਵਿੱਚ ਬਤੌਰ ਅਗਨੀਵੀਰ ਭਰਤੀ ਹੋਇਆ ਸੀ ਅਤੇ ਕੁਝ ਸਮਾਂ ਹਿਸਾਰ ਡਿਊਟੀ ’ਤੇ ਕਹਿਣ ਮਗਰੋਂ ਉਸ ਨੂੰ ਹੁਣ ਸ੍ਰੀਨਗਰ ਡਿਊਟੀ `ਤੇ ਭੇਜ ਦਿੱਤਾ। ਉਨ੍ਹਾਂ ਦੱਸਿਆ ਕਿ ਬੁੱਧਵਾਰ ਸ਼ਾਮ ਨੂੰ ਅਕਾਸ਼ਦੀਪ ਨਾਲ ਪਰਿਵਾਰ ਦੀ ਗੱਲ ਹੋਈ ਸੀ ਅਤੇ ਸਭ ਠੀਕ‘ਠਾਕ ਸੀ ਪਰ ਅੱਜ ਸਵੇਰ ਤੋਂ ਉਸ ਨਾਲ ਸੰਪਰਕ ਨਹੀਂ ਸੀ ਹੋ ਰਿਹਾ ਸੀ। ਉਨ੍ਹਾਂ ਦੱਸਿਆ ਕਿ 12 ਅਪਰੈਲ ਨੂੰ ਅਕਾਸ਼ਦੀਪ ਛੁੱਟੀ ਆਇਆ ਸੀ ਅਤੇ 27 ਅਪਰੈਲ ਨੂੰ ਹੀ ਵਾਪਸ ਗਿਆ ਸੀ। ਉਨ੍ਹਾਂ ਦੱਸਿਆ ਕਿ ਕੰਪਨੀ ਕਮਾਂਡਰ ਨੇ ਫੋਨ ’ਤੇ ਸੂਚਨਾ ਦਿੱਤੀ ਕਿ ਅਕਾਸ਼ਦੀਪ ਦੇ ਸਿਰ ਵਿੱਚ ਗੋਲੀ ਲੱਗਣ ਕਰਕੇ ਉਸ ਦੀ ਮੌਤ ਹੋ ਗਈ ਹੈ।

 (For more news apart from  Big announcement from Baba Farid University Health Sciences, Faridkot News in Punjabi, stay tuned to Rozana Spokesman)