ਦੀਨਾਨਗਰ ਤੋਂ ਹਰਿਦਵਾਰ ਲਈ ਬੱਸ ਨੂੰ ਹਰੀ ਝੰਡੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਦੀਨਾਨਗਰ ਬੱਸ ਸਟੈਂਡ 'ਤੇ ਹਰਦਵਾਰ ਲਈ ਬੱਸ ਸੇਵਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ.....

Aruna Chaudhary Flagged off The Bus

ਗੁਰਦਾਸਪੁਰ/ਦੀਨਾਨਗਰ : ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਦੀਨਾਨਗਰ ਬੱਸ ਸਟੈਂਡ 'ਤੇ ਹਰਦਵਾਰ ਲਈ ਬੱਸ ਸੇਵਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। 
ਇਸ ਮੌਕੇ ਅਰੁਨਾ ਚੌਧਰੀ ਨੇ ਦਸਿਆ ਕਿ ਇਹ ਬੱਸ ਰੋਜ਼ਾਨਾ 3.40 ਸ਼ਾਮ ਨੂੰ ਦੀਨਾਨਗਰ ਤੋਂ ਹਰਦਵਾਰ ਨੂੰ ਜਾਇਆ ਕਰੇਗੀ। ਉਨ੍ਹਾਂ ਕਿਹਾ ਕਿ ਦੀਨਾਨਗਰ ਹਲਕੇ ਦੇ ਵਿਕਾਸ ਲਈ ਉਹ ਹਮੇਸ਼ਾ ਹੀ ਯਤਨ ਕਰਦੇ ਰਹਿਣਗੇ। ਉਨ੍ਹਾਂ ਕਿਹਾ ਜੋ ਲੋਕ ਪਹਿਲਾਂ ਹਰਿਦਵਾਰ ਲਈ ਪਠਾਨਕੋਟ, ਅੰਮ੍ਰਿਤਸਰ 'ਚ ਗੱਡੀਆਂ ਦਾ ਸਫ਼ਰ ਕਰਦੇ ਸਨ, ਉਨ੍ਹਾਂ ਨੂੰ ਹੁਣ ਦੀਨਾਨਗਰ ਤੋਂ ਹੀ ਸੁਵਿਧਾ ਮੁਹਈਆ ਕਰਵਾਈ ਹੈ। 

ਇਸ ਮੌਕੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਚੌਧਰੀ ਨੇ ਕਿਹਾ ਕਿ ਬੱਸ ਸੇਵਾ ਦੀਨਾਨਗਰ ਵਾਸੀਆਂ ਲਈ ਬਹੁਤ ਫਾਇਦੇਮੰਦ ਸਾਬਤ ਹੋਵੇਗੀ। ਇਸ ਮੌਕੇ ਨੀਟੂ ਚੌਹਾਨ ਮੀਡੀਆ ਇੰਚਾਰਜ, ਦੀਪਕ ਭੱਲਾ ਐਸ.ਸੀ. ਐਸ.ਟੀ. ਵਿਭਾਗ, ਚੇਅਰਮੈਨ ਜਿੰਮੀ ਬਰਾੜ, ਰਾਜੂ ਲੋਹਗੜ੍ਹ, ਨਰੇਸ਼ ਠਾਕੁਰ, ਅਮਿਲ ਬਾਲੀ, ਬੰਟੀ ਵਰਮਾ, ਦਲਬੀਰ ਬਿੱਟੂ, ਸਤਿੰਦਰ ਬਿੱਲਾ, ਪੱਪੂ ਪ੍ਰਧਾਨ, ਮੁਕੇਸ਼ ਕੁਮਾਰ ਸਮੇਤ ਸਮੂਹ ਕਾਂਗਰਸੀ ਵਰਕਰ ਹਾਜ਼ਰ ਸਨ।