ਖਹਿਰਾ ਨੇ ਕੀਤਾ 'ਖ਼ਾਲਿਸਤਾਨੀ ਅੰਦੋਲਨ' ਦਾ ਸਮਰਥਨ, ਕੈਪਟਨ ਅਮਰਿੰਦਰ ਨੇ ਕੇਜਰੀਵਾਲ ਤੋਂ ਮੰਗਿਆ ਜਵਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੈਪਟਨ ਅਮਰਿੰਦਰ ਨੇ ਕੇਜਰੀਵਾਲ ਤੋਂ ਮੰਗਿਆ ਜਵਾਬ

Capt. Amarinder Singh

ਚੰਡੀਗੜ੍ਹ : ਪੰਜਾਬ ਵਿਚ ਆਏ ਦਿਨ ਖ਼ਾਲਿਸਤਾਨ ਦੀ ਮੰਗ ਨੂੰ ਲੈ ਕੇ ਰਾਜਨੀਤੀ ਗਰਮਾਉਂਦੀ ਰਹੀ ਹੈ। ਹੁਣ ਇਕ ਵਾਰ ਫਿਰ 2020 ਰੈਫਰੈਂਡਮ ਦੇ ਸਮਰਥਨ ਕੇ ਕਾਰਨ ਸੁਖਪਾਲ ਖਹਿਰਾ ਵਿਵਾਦਾਂ ਵਿਚ ਘਿਰ ਗਏ ਹਨ। ਜਦਕਿ ਇਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਰਵਿੰਕ ਕੇਜਰੀਵਾਲ ਨੂੰ ਅਪਣੀ ਪਾਰਟੀ ਦਾ ਸਟੈਂਡ ਸਾਫ਼ ਕਰਨ ਲਈ ਆਖਿਆ ਹੈ। 

ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕੀਤਾ ਕਿ ਮੈਂ ਰੈਫ਼ਰੈਂਡਮ 2020 (ਖ਼ਾਲਿਸਤਾਨ) ਦਾ ਸਮਰਥਨ ਕਰਨ ਵਾਲੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਦੇ ਬਿਆਨ ਦੀ ਸਖ਼ਤ ਨਿੰਦਾ ਕਰਦਾ ਹਾਂ, ਜਿਸ ਦਾ ਮੰਤਵ ਪੰਜਾਬ ਨੂੰ ਭਾਰਤ ਤੋਂ ਅਲੱਗ ਕਰਨਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਪਣੇ ਸਟੈਂਡ ਨੂੰ ਸਪੱਸ਼ਟ ਕਰੋ ਅਤੇ ਅਪਣੇ ਪਾਰਟੀ ਦੇ ਲੋਕਾਂ ਨੂੰ ਜ਼ਿੰਮੇਵਾਰੀ ਨਾਲ ਕੰਮ ਕਰਨ ਲਈ ਆਖੋ। 

ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਨੇਤਾ ਸੁਖਪਾਲ ਖਹਿਰਾ ਨੇ ਟਵੀਟ ਕੀਤਾ ਸੀ, ਹਾਲਾਂਕਿ ਮੈਂ 2020 ਜਨਮਤ ਸੰਗ੍ਰਹਿ ਵਿਚ ਵੋਟਰ ਨਹੀਂ ਹਾਂ ਪਰ ਮੈਂ ਇਹ ਕਹਿਣ ਵਿਚ ਵੀ ਨਹੀਂ ਹਿਚਕਚਾਉਂਦਾ ਹਾਂ ਕਿ ਵੰਡ ਤੋਂ ਬਾਅਦ ਸਿੱਖਾਂ ਨਾਲ ਭੇਦਭਾਵ, ਸੋਸ਼ਣ,ਦਰਬਾਰ ਸਾਹਿਬ 'ਤੇ ਹਮਲੇ ਅਤੇ 1984 ਹੱਤਿਆ ਕਾਂਡ ਦੀ ਵਜ੍ਹਾ ਨਾਲ ਇਹ ਸਭ ਹੋਇਆ ਹੈ।  

ਸਿੱਖ ਭਾਰਤ ਤੋਂ ਵੱਖ ਹੋਣਾ ਚਾਹੁੰਦੇ ਹਨ ਜਾਂ ਨਹੀਂ, ਇਸ 'ਤੇ ਫ਼ੈਸਲਾ ਕਰਨ ਦੇ ਲਈ ਜਨਮਤ ਸੰਗ੍ਰਹਿ ਕਰਵਾਏ ਜਾਣ ਦਾ ਕਥਿਤ ਤੌਰ 'ਤੇ ਸਮਰਥਨ ਕਰਨ ਵਾਲਾ ਬਿਆਨ ਦੇਣ ਲਈ ਵਿਰੋਧੀ ਦਲਾਂ ਵਲੋਂ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਦੀ ਆਲੋਚਨਾ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਵਿਰੋਧੀ ਦਲ 'ਆਪ' ਨੇ ਖ਼ੁਦ ਨੂੰ ਅਪਣੇ ਵਿਧਾਇਕ ਦੇ ਬਿਆਨ ਤੋਂ ਅੱਗ ਵੱਖ ਕਰ ਲਿਆ। 

ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਪਾਰਟੀ ਪ੍ਰਤੱਖ ਅਤੇ ਅਪ੍ਰਤੱਖ ਤੌਰ 'ਤੇ ਜਨਮਤ ਸੰਗ੍ਰਹਿ 2020 ਦਾ ਸਮਰਥਨ ਨਹੀਂ ਕਰਦੀ ਹੈ, ਜਿਸ ਨੂੰ ਕੈਨੇਡਾ ਸਥਿਤ ਇਕ ਸਿੱਖ ਸੰਗਠਨ ਕਥਿਤ ਰੂਪ ਨਾਲ ਬੜ੍ਹਾਵਾ ਦੇ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਹੋਰ ਨੇਤਾਵਾਂ ਅਤੇ ਵਿਰੋਧੀ ਭਾਰਤੀ ਜਨਤਾ ਪਾਰਟੀ ਨੇ ਇਸ ਪ੍ਰਸਤਾਵਿਤ ਜਨਮਤ ਸੰਗ੍ਰਹਿ ਦਾ ਸਮਰਥਨ ਕਰਨ ਲਈ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਖਹਿਰਾ 'ਤੇ ਜਮ ਕੇ ਹਮਲਾ ਬੋਲਿਆ ਹੈ।