ਮਿਸ਼ਨ ਫ਼ਤਿਹ ਤਹਿਤ ਲਗਾਤਾਰ ਲਏ ਜਾ ਰਹੇ ਹਨ ਕੋਰੋਨਾ ਸੈਂਪਲ : ਡਾ. ਕਿਰਨਦੀਪ ਕੌਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਿਸ਼ਨ ਫ਼ਤਿਹ ਤਹਿਤ ਲਗਾਤਾਰ ਲਏ ਜਾ ਰਹੇ ਹਨ ਕੋਰੋਨਾ ਸੈਂਪਲ : ਡਾ. ਕਿਰਨਦੀਪ ਕੌਰ

ਸਿਹਤ ਵਿਭਾਗ ਦੇ ਕਰਮਚਾਰੀ ਅਪਣੀ ਡਿਊਟੀ ਕਰਦੇ ਹੋਏ।

ਮੰਡੀ ਪੰਨੀਵਾਲਾ ਫੱਤਾ, 17 ਜੂਨ (ਸਤਪਾਲ ਸਿੰਘ) : ਪੰਜਾਬ ਸਰਕਾਰ ਵੱਲੋ ਕੋਵਿੰਡ-19 ਤਹਿਤ ਸੁਰੂ ਕੀਤੀ ਮੁਹਿੰਮ ਮਿਸ਼ਨ ਫਤਹਿ ਅਧੀਨ ਡਾ. ਹਰੀ ਨਰਾਇਣ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਤੇ ਡਾ. ਕਿਰਨਦੀਪ ਕੌਰ ਸੀਨੀਅਰ ਮੈਡੀਕਲ ਅਫਸਰ ਸੀ.ਐਚ.ਸੀ ਚੱਕ ਸ਼ੇਰੇਵਾਲਾ ਦੀ ਯੋਗ ਅਗਵਾਈ ਹੇਠ ਬਲਾਕ ਚੱਕ ਸ਼ੇਰੇਵਾਲਾ ਵਿਖੇ ਡਾ. ਵਰੁਣ ਵਰਮਾ ਨੋਡਲ ਅਫਸਰ ਦੀ ਟੀਮ ਵੱਲੋ ਲਗਾਤਾਰ ਕੋਵਿੰਡ-19 ਦੇ ਸ਼ੱਕੀ ਮਰੀਜਾਂ ਦੇ ਸੈਂਪਲ ਲਏ ਜਾ ਰਹੇ ਹਨ। ਡਾ. ਕਿਰਨਦੀਪ ਕੌਰ ਨੇ ਦੱਸਿਆ ਕਿ ਬਲਾਕ ਚੱਕ ਸ਼ੇਰੇਵਾਲਾ ਅਤੇ ਸੀ.ਐਚ.ਸੀ. ਬਰੀਵਾਲਾ ਵਿਖੇ ਹਰ ਰੋਜ ਤਕਰੀਬਨ 35-40 ਵਿਅਕਤੀਆਂ ਦੀ ਕਰੋਨਾ ਸਬੰਧੀ ਸੈਂਪਲਿੰਗ ਕੀਤੀ ਜਾ ਰਹੀ ਹੈ।

ਸਿਹਤ ਵਿਭਾਗ ਦੇ ਕਰਮਚਾਰੀ ਅਪਣੀ ਡਿਊਟੀ ਕਰਦੇ ਹੋਏ।


ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਖਾਂਸੀ, ਨਜਲਾ, ਸਾਹ ਲੈਣ ਵਿਚ ਤਕਲੀਫ ਹੋਵੇ ਤਾ ਉਹ ਖੁਦ ਵੀ ਆ ਕੇ ਆਪਣੇ ਸੈਂਪਲ ਕਰਵਾ ਸਕਦਾ ਹੈ। ਡਾ. ਵਰੁਣ ਵਰਮਾ ਨੇ ਦੱਸਿਆ ਕਿ ਇਸ ਸਮੇਂ ਪੂਰਾ ਸੰਸਾਰ ਕਰੋਨਾ ਵਾਇਰਸ ਤੋਂ ਪੀੜਤ ਹੈ ਅਤੇ ਪੀੜਤਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ? ਉਹਨਾਂ ਆਪਣੇ ਨਾਲ ਕੰਮ ਕਰ ਰਹੇ ਡਾਕਟਰ, ਮੈਡੀਕਲ ਅਤੇ ਪੈਰਾਮੈਡੀਕਲ ਸਟਾਫ ਦੀ ਸ਼ਲਾਘਾ ਕਰਦੇ ਹੋਏ ਕਿ ਬਲਾਕ ਅਧੀਨ ਸਿਹਤ ਵਿਭਾਗ ਦੇ ਸਾਰੇ ਕਰਮਚਾਰੀ ਆਪਣੀ ਡਿਊਟੀ ਤਨਦੇਹੀ ਨਾਲ ਕਰ ਰਹੇ ਹਨ ਅਤੇ ਉਹਨਾਂ ਵਿੱਚ ਕਿਸੇ ਪ੍ਰਕਾਰ ਦੀ ਘਬਰਾਹਟ ਨਹੀਂ ਹੈ। ਇਸ ਮੌਕੇ ਗੁਰਚਰਨ ਸਿੰਘ ਬੀ.ਈ.ਈ. ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਆਦੇਸ਼ ਜਾਰੀ ਕੀਤੇ ਗਏ ਹਨ ਕਿ ਹਰੇਕ ਵਿਅਕਤੀ ਆਪਣੇ ਮੋਬਾਇਲ ਵਿਚ ਕੋਵਾ ਐਪ ਡਾਊਨਲੋਡ ਕਰਕੇ ਰਜਿਸਟਰੇਸਨ ਕਰਵਾਵੇ, ਤਾਂ ਜੋ ਇਹ ਪਤਾ ਲੱਗ ਸਕੇ ਕੋਰੋਨਾ ਪਾਜਟਿਵ ਮਰੀਜ ਸਾਡੇ ਤੋ ਕਿੰਨੀ ਦੂਰੀ ਤੇ ਹੈ।


ਇਸ ਤੋ ਇਲਾਵਾ ਕੋਵਾ ਐਪ ਦੀ ਸਹਾਇਤਾ ਨਾਲ ਜਰੂਰਤ ਪੈਣ ਤੇ ਈ-ਪਾਸ ਬਣਵਾਕੇ ਆਪਣੇ ਜਿਲੇ ਜਾਂ ਰਾਜ ਤੋ ਬਾਹਰ ਜਾਇਆ ਜਾ ਸਕਦਾ ਹੈ। ਇਸ ਮੌਕੇ ਸੁਰਿੰਦਰ ਕੁਮਾਰ ਲੈਬਾਰਟਰੀ ਟੈਕਨੀਸੀਅਨ. ਸ੍ਰੀਮਤੀ ਮੰਗਲਪ੍ਰੀਤ ਕੋਰ ਸੀ.ਐਚ.ਓ., ਰੁਪਿੰਦਰ ਸਿੰਘ ਅਤੇ ਵੀਰਪਾਲ ਕੌਰ ਆਦਿ ਹਾਜਰ ਸਨ।