ਸਿੱਖਾਂ ਨੂੰ 1984 ਦੇ ਹਮਲੇ ਦਾ ਇਨਸਾਫ਼ ਚਾਹੀਦੈ : ਧਰਮੀ ਫ਼ੌਜੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿੱਖਾਂ ਨੂੰ 1984 ਦੇ ਹਮਲੇ ਦਾ ਇਨਸਾਫ਼ ਚਾਹੀਦੈ : ਧਰਮੀ ਫ਼ੌਜੀ

1

ਧਾਰੀਵਾਲ, 17 ਜੂਨ (ਇੰਦਰ ਜੀਤ): ਸ਼ੇਰੇ ਪੰਜਾਬ ਏਕਤਾ ਪਾਰਟੀ ਦੇ ਸੂਬਾ ਪ੍ਰਧਾਨ ਕੈਪਟਨ ਚੰਨਣ ਸਿੰਘ ਸਿੱਧੂ ਦੇ ਵਿਸ਼ੇਸ਼ ਤੌਰ 'ਤੇ ਪ੍ਰਧਾਨ ਬਲਦੇਵ ਸਿੰਘ ਧਰਮੀ ਫ਼ੌਜੀ ਦੇ ਘਰ ਪਹੁੰਚਣ 'ਤੇ ਧਰਮੀ ਫ਼ੌਜੀਆਂ ਨਾਲ ਵਿਸ਼ੇਸ ਮੀਟਿੰਗ ਕੀਤੀ ਗਈ ਜਿਸ ਦੌਰਾਨ ਧਰਮੀ ਫ਼ੌਜੀਆਂ ਨੇ ਕੈਪਟਨ ਚੰਨਣ ਸਿੰਘ ਸਿੱਧੂ ਨੂੰ ਸਿਰੋਪਾਉ ਅਤੇ ਕਿਰਪਾਨ ਦੇ ਕੇ ਉਨ੍ਹਾਂ ਨੂੰ ਸਨਮਾਨਤ ਕੀਤਾ।


ਮੀਟਿੰਗ ਦੌਰਾਨ ਸਮੂਹ ਸਿੱਖ ਧਰਮੀ ਫ਼ੌਜੀਆਂ ਨੇ ਜੂਨ 1984 ਦੇ ਪਰਵਾਰ ਵੈਲਫ਼ੇਅਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸਵਿੰਦਰ ਸਿੰਘ ਗਿੱਲ, ਖ਼ਜ਼ਾਨਚੀ ਸੁਖਦੇਵ ਸਿੰਘ, ਸਵਿੰਦਰ ਸਿੰਘ ਕਲੇਰ, ਸਵਿੰਦਰ ਸਿੰਘ ਕੱਲੂ ਸੋਹਲ, ਸਰਵਣ ਸਿੰਘ ਸੋਹਲ ਆਦਿ ਨੇ ਵਿਚਾਰ ਸਾਂਝੇ ਕੀਤੇ ਅਤੇ ਉਨ੍ਹਾਂ ਜੂਨ 1984 ਦੇ ਫ਼ੌਜੀ ਹਮਲੇ ਦਾ ਸੱਚ ਉਜਾਗਰ ਕਰਨ, ਧਰਮੀ ਫ਼ੌਜੀਆਂ ਦੇ ਮੁੜ ਵਸੇਬੇ ਅਤੇ ਗ਼ਰੀਬ ਪਰਵਾਰਾਂ ਦੀ ਸਹਾਇਤਾ ਤੇ ਵਿਚਾਰ ਸਾਂਝੇ ਕੀਤੇ। ਧਰਮੀ ਫ਼ੌਜੀਆਂ ਨੇ ਸਾਂਝੇ ਬਿਆਨ ਵਿਚ ਕਿਹਾ ਕਿ 2022 ਦੀਆਂ ਚੋਣਾਂ ਸਮੇਂ 1984 ਦੇ ਫ਼ੌਜੀ ਹਮਲੇ ਦਾ ਮੁੱਖ ਮੁੱਦਾ ਰਹੇਗਾ। ਪ੍ਰਧਾਨ ਬਲਦੇਵ ਸਿੰਘ ਨੇ ਕਿਹਾ ਕਿ ਜੂਨ 1984 ਦਾ ਫ਼ੌਜੀ ਹਮਲਾ ਕਰਵਾ ਕੇ ਸਰਕਾਰਾਂ ਨੇ ਹਿੰਦੂ, ਸਿੱਖ ਅਤੇ ਧਰਮਾਂ ਦੇ ਨਾਂ ਤੇ ਲੋਕਾਂ ਵਿਚ ਨਫ਼ਰਤ ਫੈਲਾ ਕੇ ਸੱਤਾ ਹਾਸਲ ਕਰਨ ਵਿਚ ਕਾਮਯਾਬੀ ਹਾਸਲ ਕੀਤੀ। ਪਰ ਇਸ ਨਫ਼ਰਤ ਦੇ ਬੀਜ ਤੋਂ ਅੱਜ ਦੇ ਪੜ੍ਹੇ ਲਿਖੇ ਨੌਜਵਾਨ ਸਰਕਾਰਾਂ ਤੋਂ ਜਵਾਬ ਮੰਗਣ ਲਈ ਕਾਹਲੀ ਬੈਠੀ ਹੈ। ਧਰਮੀ ਫ਼ੌਜੀਆਂ ਨੇ ਕਿਹਾ ਕਿ ਰਾਜਨੀਤਕ ਹਰ ਵਰਗ ਦੀ ਅਤੇ ਵਿਕਾਸ ਦੀਆਂ ਗੱਲਾਂ ਕਰਦੇ ਹਨ। ਪਰ 36 ਸਾਲਾਂ ਵਿਚ ਕਿਸੇ ਨੇ ਜੂਨ 1984 ਦੇ ਫ਼ੌਜੀ ਹਮਲੇ ਦਾ ਸੱਚ ਉਜਾਗਰ ਕਰਨ ਦੀ ਗੱਲ ਨਹੀਂ ਕੀਤੀ।