ਮੋਟਰਾਂ ਦੀ ਬਿਜਲੀ ਸਪਲਾਈ ਪੰਜ ਦਿਨਾਂ ਤੋਂ ਬੰਦ ਹੋਣ ਦੇ ਰੋਸ ਵਜੋਂ ਕਿਸਾਨਾਂ ਨੇ ਕੀਤਾ ਮੁੱਖ ਮਾਰਗ ਜਾ
ਮੋਟਰਾਂ ਦੀ ਬਿਜਲੀ ਸਪਲਾਈ ਪੰਜ ਦਿਨਾਂ ਤੋਂ ਬੰਦ ਹੋਣ ਦੇ ਰੋਸ ਵਜੋਂ ਕਿਸਾਨਾਂ ਨੇ ਕੀਤਾ ਮੁੱਖ ਮਾਰਗ ਜਾਮ
ਭਵਾਨੀਗੜ੍ਹ ,16 ਜੂਨ ( ਗੁਰਪ੍ਰੀਤ ਸਿੰਘ ਸਕਰੌਦੀ): ਪਿਛਲੇ ਪੰਜ ਦਿਨਾਂ ਤੋਂ ਖੇਤੀ ਮੋਟਰਾਂ ਦੀ ਬਿਜਲੀ ਸਪਲਾਈ ਠੱਪ ਹੋਣ ਤੋਂ ਪ੍ਰੇਸ਼ਾਨ ਭਵਾਨੀਗੜ੍ਹ ਦੇ ਪਿੰਡ ਚੰਨੋ, ਮੁਨਸ਼ੀਵਾਲਾ ਤੇ ਮਸਾਣੀ ਦੇ ਕਿਸਾਨਾਂ ਵੱਲੋਂ ਪਿੰਡ ਕਾਲਾਝਾੜ ਪੁਲੀਸ ਚੌਕੀ ਨੇੜੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ਜਾਮ ਕਰਕੇ ਧਰਨਾ ਦਿੱਤਾ ਗਿਆ ।
ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਬਲਜਿੰਦਰ ਸਿੰਘ ਗੋਗੀ, ਰਜਿੰਦਰ ਸਿੰਘ ਮੁਨਸ਼ੀਵਾਲਾ, ਭੁਪਿੰਦਰ ਸਿੰਘ, ਬੇਅੰਤ ਸਿੰਘ ਚੰਨੋ, ਜਗਵਿੰਦਰ ਸਿੰਘ ਜੋਗਾ ਤੇ ਬਲਵਿੰਦਰ ਸਿੰਘ ਮੁਨਸ਼ੀਵਾਲਾ ਨੇ ਕਿਹਾ ਕਿ ਪਿਛਲੇ ਦਿਨੀਂ ਆਏ ਤੇਜ ਝੱਖੜ ਨਾਲ ਬਿਜਲੀ ਦੇ ਖੰਭੇ ਤੇ ਤਾਰਾਂ ਟੁੱਟ ਜਾਣ ਕਾਰਣ ਲਗਾਤਾਰ ਪੰਜ ਦਿਨਾਂ ਤੋਂ ਕਿਸਾਨਾਂ ਦੇ ਖੇਤਾਂ ਦੀਆਂ ਮੋਟਰਾਂ ਨੂੰ ਬਿਜਲੀ ਸਪਲਾਈ ਨਹੀਂ ਹੋ ਰਹੀ । ਕਿਸਾਨਾਂ ਨੇ ਦੋਸ਼ ਲਾਇਆ ਕਿ ਕੁਦਰਤ ਦੀ ਕਰੋਪੀ ਤੋਂ ਪੰਜ ਦਿਨ ਬਾਅਦ ਵੀ ਪਾਵਰਕਾਮ ਬਿਜਲੀ ਸਪਲਾਈ ਚਾਲੂ ਨਹੀਂ ਕਰ ਸਕਿਆ , ਜਿਸ ਕਾਰਨ ਤਕਰੀਬਨ 200 ਖੇਤੀ ਮੋਟਰਾਂ ਖੜੀਆਂ ਹਨ । ਉਨ੍ਹਾਂ ਕਿਹਾ ਕਿ ਖੇਤਾਂ ਵਿੱਚ ਪਾਣੀ ਨਾ ਹੋਣ ਕਾਰਣ ਝੋਨੇ ਦੀ ਲਵਾਈ ਰੁੱਕ ਗਈ ਹੈ । ਕਿਸਾਨਾਂ ਨੇ ਕਿਹਾ ਕਿ ਇਸ ਸਬੰਧੀ ਪਾਵਰਕਾਮ ਦੇ ਨਦਾਮਪੁਰ ਸਬ ਡਵੀਜਨ ਦਫ਼ਤਰ ਦੇ ਅਧਿਕਾਰੀਆਂ ਨੂੰ ਕਈ ਵਾਰ ਬੇਨਤੀ ਕਰਨ ਦੇ ਬਾਵਜੂਦ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ, ਜਿਸ ਕਰਕੇ ਕਿਸਾਨਾਂ ਨੂੰ ਮਜਬੂਰੀ ’ਚ ਧਰਨਾ ਲਾਉਣਾ ਪਿਆ ।
ਫੋਟੋ =16 -9
ਭਵਾਨੀਗੜ੍ਹ ਨੇੜੇ ਕਾਲਾਝਾੜ ਵਿਖੇ ਮੁੱਖ ਮਾਰਗ ਤੇ ਜਾਮ ਲਗਾ ਕੇ ਨਾਅਰੇਬਾਜ਼ੀ ਕਰ