ਸੋਸ਼ਲ ਮੀਡੀਆ ਤੇ ਆਪਣੀ ਮਿੱਠੀ ਅਵਾਜ਼ ਨਾਲ ਵਾਇਰਲ ਹੋਇਆ ਗੁਰਸਿੱਖ ਗਰੀਬੀ ਦਾ ਜੀਵਨ ਜਿਉਣ ਲਈ ਮਜ਼ਬੂਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਾਹਿਗੁਰੂ ਵੱਲੋਂ ਬਖ਼ਸ਼ੀ ਮਿੱਠੀ ਅਵਾਜ਼ ਸਦਕਾ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਾਠ ਅਤੇ ਅਰਦਾਸ ਕਰਨ ਦਾ ਮੰਗਿਆ ਮੌਕਾ 

File Photo

ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ) - ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਹੈ ਜੋ ਵਿਅਕਤੀ ਨੂੰ ਰਾਤੋ ਰਾਤ ਸਟਾਰ ਬਣਾ ਦਿੰਦਾ ਹੈ ਪਰ ਅੰਮ੍ਰਿਤਸਰ ਦਾ ਇਕ ਗੁਰਸਿੱਖ ਨੋਜਵਾਨ ਜੋ ਕਿ ਮਿੱਠੀ ਅਤੇ ਸੁਰੀਲੀ ਅਵਾਜ ਦਾ ਮਾਲਕ ਹੈ। ਪਿਛਲੇ ਦਿਨਾਂ ਤੋਂ ਉਸ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਵੀਡੀਓ ਵਿਚ ਉਹ ਆਪਣੀ ਮਿੱਠੀ ਅਵਾਜ਼ ਵਿਚ ਪਾਠ ਕਰ ਰਿਹਾ ਹੈ ਪਰ ਅਫਸੋਸ ਉਹ ਗਰੀਬੀ ਦੀ ਮਾਰ ਹੇਠਾਂ ਜੀਵਨ ਬਿਤਾਉਣ ਲਈ  ਮਜ਼ਬੂਰ ਹੈ।

ਵਾਹਿਗੁਰੂ ਵੱਲੋਂ ਬਖ਼ਸ਼ੀ ਮਿੱਠੀ ਅਵਾਜ ਸਦਕਾ ਉਸ ਨੇ ਕਈ ਵਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਾਠ ਅਤੇ ਅਰਦਾਸ ਕਰਨ ਸੰਬਧੀ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਤੱਕ ਪਹੁੰਚ ਕੀਤੀ ਹੈ ਪਰ ਕਿਸੇ ਨੇ ਵੀ ਉਸ ਦੇ ਇਸ ਹੁਨਰ ਦਾ ਮੁੱਲ ਨਹੀਂ ਪਾਇਆ। ਇਸ ਸਭ ਦੇ ਚਲਦਿਆਂ ਉਸ ਨੇ ਆਪਣੀ ਇਹ ਸਾਰੀ ਕਹਾਣੀ ਕੈਮਰੇ ਅੱਗੇ ਬਿਆਨ ਕਰਦੇ ਕਿਹਾ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਜੋ ਕਿ ਸਿੱਖੀ, ਬਾਣੀ ਅਤੇ ਬਾਣੇ ਨੂੰ ਅੱਗੇ ਵਧਾਉਣ ਲਈ ਬਣੀ ਹੈ ਪਰ ਉਸ ਦੇ ਅਧਿਕਾਰੀ ਅਤੇ ਅਹੁਦੇਦਾਰ ਕਿਸੇ ਚੰਗੇ ਹੁਨਰ ਨੂੰ ਮੌਕਾ ਨਹੀ ਦਿੰਦੇ।

ਵਾਹਿਗੁਰੂ ਨੇ ਮੈਨੂੰ ਹੁਨਰ ਬਖ਼ਸ਼ਿਆ ਹੈ ਪਰ ਉਸ ਸਤਿਗੁਰੂ ਦੇ ਨਾਮ ਤੇ ਚਲਣ ਵਾਲੀ ਸੰਸਥਾ ਹੀ ਉਸ ਦਾ ਕੋਈ ਮੁੱਲ ਨਹੀ ਪਾ ਰਹੀ। ਜਿਸ ਦੇ ਚਲਦੇ ਆਪਣੇ ਘਰ ਦੇ ਹਾਲਾਤਾਂ ਅਤੇ ਭਵਿੱਖ ਨੂੰ ਲੈ ਕੇ ਇਹ ਨੌਜਵਾਨ ਕਾਫੀ ਚਿੰਤਿਤ ਹੈ। ਨੌਜਵਾਨ ਨੇ ਦੱਸਿਆ ਕਿ ਉਝ ਭਾਵੇਂ ਉਸ ਦੀ ਅਵਾਜ ਨੇ ਸੋਸ਼ਲ ਮੀਡੀਆ 'ਤੇ ਉਸ ਨੂੰ ਚੰਗਾ ਮਸ਼ਹੂਰ ਕੀਤਾ ਹੈ ਅਤੇ ਕਈ ਆਫਰ ਵੀ ਦਿੱਤੀ ਗਈ। ਕੁਝ ਕੰਪਨੀਆਂ ਨੇ ਕੰਟਰੈਕਟ ਕਰਨ ਦੀ ਗੱਲ ਵੀ ਕੀਤੀ ਪਰ ਸਭ ਮੇਰੀ ਅਵਾਜ ਲਈ ਕੰਟਰੈਕਟ ਕਰਦੇ ਹਨ ਪਰ ਮੈ ਇਕ ਪੱਕੇ ਤੌਰ 'ਤੇ ਸੇਵਾ ਨਿਭਾਉਣ ਦੀ ਨੌਕਰੀ ਕਰਨਾ ਚਾਹੁੰਦਾ ਹਾਂ ਜਿਸ ਨਾਲ ਮੇਰਾ ਘਰ ਵੀ ਚੱਲ ਸਕੇ ਅਤੇ ਮੈਂ ਗੁਰੂ ਦੀ ਬਾਣੀ ਨਾਲ ਵੀ ਜੁੜਿਆ ਰਹਾਂ।