ਵਿਆਹ ਕਰਵਾਉਣ ਤੋਂ ਮੁਕਰਿਆ ਪ੍ਰੇਮੀ, IELTS ਦੀ ਵਿਦਿਆਰਥਣ ਨੇ ਨਹਿਰ 'ਚ ਮਾਰੀ ਛਾਲ, ਮੌਤ
ਪੀੜਤ ਪਰਿਵਾਰ ਨੇ ਲਗਾਈ ਮਦਦ ਦੀ ਗੁਹਾਰ
ਫਰੀਦਕੋਟ ( ਸੁਖਜਿੰਦਰ ਸਹੋਤਾ) ਫਰੀਦਕੋਟ( Faridkot) ਦੇ ਨਾਲ ਲਗਦੇ ਪਿੰਡ ਭਾਣਾ ਦੇ ਗਰੀਬ ਪਰਿਵਾਰ ਦੀ ਨੌਜਵਾਨ ਧੀ ਜੋ ਫਰੀਦਕੋਟ( Faridkot) ਵਿਖੇ ਆਪਣੇ ਚੰਗੇਰੇ ਭਵਿੱਖ ਲਈ ਆਈਲੈਟਸ ( IELTS ) ਕਰ ਰਹੀ ਸੀ ਦੀ ਲਾਸ਼ ਫਰੀਦਕੋਟ( Faridkot) ਵਿਚੋਂ ਲੰਘਦੀਆਂ ਨਹਿਰਾਂ 'ਚ ਮਿਲੀ।
ਪੀੜਤ ਲੜਕੀ ਦੇ ਪਿਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦੀ ਲੜਕੀ ਫਰੀਦਕੋਟ( Faridkot) ਵਿਖੇ ਆਈਲੈਟਸ ( IELTS ) ਕਰ ਰਹੀ ਸੀ ਜਿਸ ਦੌਰਾਨ ਉਸ ਦੇ ਫਰੀਦਕੋਟ( Faridkot) ਦੇ ਹੀ ਅਕਾਸ਼ ਨਾਮ ਦੇ ਲੜਕੇ ਨਾਲ ਪ੍ਰੇਮ ਸਬੰਧ ਬਣ ਗਏ ਅਤੇ ਕਰੀਬ ਡੇਢ ਸਾਲ ਤੋਂ ਦੋਹਾਂ ਵਿਚਕਾਰ ਪ੍ਰੇਮ ਸਬੰਧ ਚੱਲ ਰਹੇ ਸਨ।
ਇਹ ਵੀ ਪੜ੍ਹੋ: ਦਰਿਆਦਿਲੀ: Amazon ਦੇ ਮੁਖੀ ਜੈਫ ਬੇਜ਼ੋਸ ਦੀ ਸਾਬਕਾ ਪਤਨੀ ਨੇ ਦਾਨ ਕੀਤੇ 19800 ਕਰੋੜ ਰੁਪਏ
ਉਹਨਾਂ ਦੱਸਿਆ ਕਿ ਉਹਨਾਂ ਦੀ ਲੜਕੀ ਨੇ ਇਸ ਸਬੰਧੀ ਉਹਨਾਂ ਨੂੰ ਵੀ ਦੱਸਿਆ ਸੀ ਅਤੇ ਪਰਿਵਾਰ ਵਿਆਹ ਕਰਵਾਉਣ ਲਈ ਵੀ ਸਹਿਮਤ ਹੋ ਗਿਆ ਸੀ ਪਰ ਹੁਣ ਲੜਕਾ ਉਹਨਾਂ ਦੀ ਲੜਕੀ ਨਾਲ ਵਿਆਹ ਕਰਵਾਉਣ ਤੋਂ ਮੁਕਰ ਰਿਹਾ ਸੀ
ਹੋਰ ਪੜ੍ਹੋ: ਅੱਜ ਦੇ ਦਿਨ ਹੋਇਆ ਸੀ ਮੁਮਤਾਜ਼ ਦਾ ਦੇਹਾਂਤ, ਵਾਅਦਾ ਪੂਰਾ ਕਰਨ ਲਈ ਸ਼ਾਹਜਹਾਂ ਨੂੰ ਲੱਗੇ ਸੀ 22 ਸਾਲ
ਜਿਸ ਕਾਰਨ ਉਹਨਾਂ ਦੀ ਬੇਟੀ ਨੇ ਨਹਿਰ ਵਿਚ ਛਾਲ ਮਾਰ ਦਿੱਤੀ। ਉਹਨਾਂ ਕਿਹਾ ਕਿ ਉਹਨਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਅਤੇ ਦੋਸ਼ੀ ਲੜਕੇ ਖਿਲਾਫ਼ ਸਖ਼ਤ ਕਾਰਵਾਈ ਕਰ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ।