ਇੰਸਪੈਕਟਰ ਯਾਦਵਿੰਦਰ ਸਿੰਘ ‘ਮਾਣ-ਇ-ਸੰਦੌੜ’ ਐਵਾਰਡ ਨਾਲ ਸਨਮਾਨਤ
ਇੰਸਪੈਕਟਰ ਯਾਦਵਿੰਦਰ ਸਿੰਘ ‘ਮਾਣ-ਇ-ਸੰਦੌੜ’ ਐਵਾਰਡ ਨਾਲ ਸਨਮਾਨਤ
ਸੰਦੌੜ, 16 ਜੂਨ ( ਕੇਵਲ ਸਿੰਘ ਸਹੋਤਾ): ਵਪਾਰ ਮੰਡਲ (ਰਜਿ) ਸੰਦੌੜ ਵੱਲੋਂ ਅੱਜ ਥਾਣਾ ਸੰਦੌੜ ਦੇ ਐਸ. ਐਚ. ਓ. ਇੰਸਪੈਕਟਰ ਯਾਦਵਿੰਦਰ ਸਿੰਘ ਕਲਿਆਣ ਨੂੰ ਕੋਵਿਡ ਮਹਾਮਾਰੀ ਦੌਰਾਨ ਦਿੱਤੀਆਂ ਲੋਕ ਪੱਖੀ ਤੇ ਚੰਗੀਆਂ ਸੇਵਾਵਾਂ ਬਦਲੇ ‘‘ਮਾਣ-ਇ-ਸੰਦੌੜ” ਐਵਾਰਡ ਨਾਲ ਸਨਮਾਨਿਤ ਦਾ ਕੀਤਾ ਗਿਆ। ਇੰਸਪੈਕਟਰ ਯਾਦਵਿੰਦਰ ਸਿੰਘ ਕਲਿਆਣ ਵੱਲੋਂ ਕਰੋਨਾ ਕਾਲ ਦੌਰਾਨ ਨਿਭਾਈ ਜਾ ਰਹੀ ਲਾਮਿਸਾਲ ਸੇਵਾ ਨੂੰ ਮੁੱਖ ਰੱਖਦਿਆਂ ਕੀਤੇ ਗਏ ਸਨਮਾਨ ਦੌਰਾਨ ਉਨ੍ਹਾਂ ਨੂੰ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਚਿੱਤਰ ਭੇਂਟ ਕੀਤਾ ਗਿਆ ਅਤੇ ਸਮੂਹ ਦੁਕਾਨਦਾਰਾਂ ਵੱਲੋਂ ਧੰਨਵਾਦ ਵੀ ਕੀਤਾ ਗਿਆ ।
ਇਸ ਮੌਕੇ ਵਪਾਰ ਮੰਡਲ ਵੱਲੋਂ ਸੰਬੋਧਨ ਕਰਦਿਆਂ ਪ੍ਰਧਾਨ ਡਾ.ਕੇਵਲ ਸਿੰਘ ਸਹੋਤਾ ਤੇ ਆਗੂ ਡਾ. ਭੁਪਿੰਦਰ ਸਿੰਘ ਗਿੱਲ ਨੇ ਕਿਹਾ ਕਿ ਇੰਸਪੈਕਟਰ ਯਾਦਵਿੰਦਰ ਸਿੰਘ ਕਲਿਆਣ ਵੱਲੋਂ ਕਰੋਨਾ ਪਾਬੰਦੀਆਂ ਦੇ ਚੱਲਦਿਆਂ ਵਪਾਰ ਵਰਗ ਅਤੇ ਖਪਤਕਾਰਾਂ ਨੂੰ ਸਹੀ ਢੰਗ ਨਾਲ ਜਾਗਰੂਕ ਕਰਦਿਆਂ ਕਸਬਾ ਸੰਦੌੜ ਚ ਕਰੋਨਾ ਦੇ ਫੈਲਾਅ ਨੂੰ ਰੋਕਣ ਦਾ ਬਹੁਤ ਵੱਡਾ ਕਾਰਜ ਕੀਤਾ ਗਿਆ ਹੈ ਤੇ ਹਰ ਵਰਗ ਦੀਆਂ ਮੁਸ਼ਕਲਾਂ ਦਾ ਧਿਆਨ ਵੀ ਰੱਖਿਆ ਗਿਆ। ਇਸ ਮੌਕੇ ਐਸ. ਐਚ. ਓ ਯਾਦਵਿੰਦਰ ਸਿੰਘ ਨੇ ਕਿਹਾ ਕਿ ਸਮੁੱਚਾ ਇਲਾਕਾ ਸੰਦੌੜ ਮੇਰੇ ਪਰਿਵਾਰ ਬਰਾਬਰ ਹੈ ਅਤੇ ਇਲਾਕੇ ਲਈ ਆਪਣਾ ਫਰਜ਼ ਪੂਰਾ ਕਰਦਾ ਰਹਾਂਗਾ ।
ਇਸ ਸਮੇਂ ਵਪਾਰ ਮੰਡਲ ਸੰਦੌੜ ਦੇ ਪ੍ਰਧਾਨ ਡਾ ਕੇਵਲ ਸਿੰਘ ਸਹੋਤਾ, ਕੇਸਰ ਖਾਨ, ਸੁਖਬੀਰ ਸਿੰਘ ਸੁੱਖਾ ਧਾਲੀਵਾਲ ਪਧਾਨ ਟਰੱਕ ਯੂਨੀਅਨ ਸੰਦੌੜ, ਬਿਮਲ ਵਰਮਾ, ਜਬਰ ਬੀਕਾਨੇਰ, ਸਤਪਾਲ ਖੁਰਦ, ਰੌਸ਼ਨ ਖਾਂ ਧਲੇਰ, ਅਜੇ ਸੂਦ, ਕੁਲਵੰਤ ਪੰਜਗਰਾਈਆਂ, ਬਿੰਦਾ ਸੰਦੌੜ, ਸੰਤੋਖ ਸਿੰਘ, ਆਦਿ ਕਈ ਦੁਕਾਨਦਾਰ ਹਾਜ਼ਰ ਸਨ
ਫੋਟੋ 16-15
ਕੈਪਸ਼ਨ -ੂ