ਐਸ.ਸੀ. ਵਿਦਿਆਰਥੀਆਂ ਤੋਂ ਪੀਟੀਏ ਫ਼ੰਡ ਵਸੂਲਣ ਦਾ ਫ਼ੈਸਲਾ ਨਾ-ਬਰਦਾਸ਼ਤਯੋਗ : ਹੁਸ਼ਿਆਰ ਸਲੇਮਗੜ੍ਹ

ਏਜੰਸੀ

ਖ਼ਬਰਾਂ, ਪੰਜਾਬ

ਐਸ.ਸੀ. ਵਿਦਿਆਰਥੀਆਂ ਤੋਂ ਪੀਟੀਏ ਫ਼ੰਡ ਵਸੂਲਣ ਦਾ ਫ਼ੈਸਲਾ ਨਾ-ਬਰਦਾਸ਼ਤਯੋਗ : ਹੁਸ਼ਿਆਰ ਸਲੇਮਗੜ੍ਹ

image

ਸੁਨਾਮ ਊਧਮ ਸਿੰਘ ਵਾਲਾ, 16 ਜੂਨ (ਦਰਸ਼ਨ ਸਿੰਘ ਚੌਹਾਨ): ਵਿਦਿਆਰਥੀਆਂ ਦੇ ਹੱਕਾਂ ਲਈ ਸੰਘਰਸ਼ਸ਼ੀਲ ਛੇ ਵਿਦਿਆਰਥੀ ਜਥੇਬੰਦੀਆਂ  ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡੀਨ ਅਕਾਦਮਿਕ ਮਾਮਲੇ  ਤੇ ਡੀਨ ਬਾਹਰਲੇ ਕੇਂਦਰ ਵੱਲੋਂ ਕਾਂਸਟੀਚੂਐਂਟ ਕਾਲਜਾਂ ਨੂੰ ਐਸ ਸੀ ਵਿਦਿਆਰਥੀਆਂ ਤੋਂ ਫੰਡ ਵਸੂਲਣ ਦੇ ਜਾਰੀ ਕੀਤੇ ਹੁਕਮਾਂ ਦੀ ਜੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
ਵਿਦਿਆਰਥੀ ਜਥੇਬੰਦੀਆਂ ਦੇ ਆਗੂਆਂ ਹੁਸ਼ਿਆਰ ਸਿੰਘ, ਜਸਵਿੰਦਰ ਲੌਂਗੋਵਾਲ, ਰਸ਼ਪਿੰਦਰ ਜਿੰਮੀ, ਰਣਵੀਰ ਰੰਧਾਵਾ, ਗਗਨ ਤੇ ਸੁਖਜੀਤ ਰਾਮਾਨੰਦੀ ਨੇ ਜਾਰੀ ਸਾਂਝੇ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ 15  ਜੂਨ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡੀਨ ਅਕਾਦਮਿਕ ਮਾਮਲੇ ਅਤੇ ਡੀਨ ਬਾਹਰਲੇ ਕੇਂਦਰ ਵੱਲੋਂ ਕਾਂਸਟੀਚੂਐਂਟ ਕਾਲਜਾਂ ਨੂੰ ਇਕ ਨੋਟਿਸ ਜਾਰੀ ਕਰਕੇ ਇਨ੍ਹਾਂ ਕਾਲਜਾਂ ਚ ਪੜ੍ਹਦੇ ਐਸ ਸੀ ਵਿਦਿਆਰਥੀਆਂ ਤੋਂ ਪੀਟੀਏ ਫੰਡ ਵਸੂਲਣ ਲਈ ਹੁਕਮ ਜਾਰੀ ਕੀਤੇ ਹਨ ਜੋ ਐਸ ਸੀ ਵਰਗ ਦੇ ਵਿਦਿਆਰਥੀਆਂ ਨਾਲ ਸਰਾਸਰ ਧੱਕਾ ਹੈ। ਉਨ੍ਹਾਂ ਕਿਹਾ ਕਿ ਜਾਰੀ ਕੀਤੇ ਪੱਤਰ ਵਿੱਚ ਸਪਸਟ ਕੀਤਾ ਗਿਆ ਹੈ ਕਿ ਇਹ ਇੱਕ ਵੱਖਰਾ ਫੰਡ ਹੈ ਜੋ ਗੈਸਟ ਅਧਿਆਪਕਾਂ ਨੂੰ ਤਨਖਾਹਾਂ ਦੇਣ ਅਤੇ ਕਾਲਜਾਂ ਦੀਆਂ ਹੋਰ ਲੋੜਾਂ ਲਈ ਵਰਤਿਆ ਜਾਂਦਾ ਹੈ।   
ਵਿਦਿਆਰਥੀ ਹੁਸ਼ਿਆਰ ਸਲੇਮਗੜ੍ਹ ਨੇ ਕਿਹਾ ਕਿ ਪੰਜਾਬ ਸਰਕਾਰ ਇੱਕ ਪਾਸੇ ਤਾਂ ਐੱਸ ਸੀ ਵਿਦਿਆਰਥੀਆਂ ਦੇ  ਫੀਸਾਂ ਨਾ ਭਰੀਆਂ ਜਾਣ ਕਾਰਣ ਰੁਕੇ ਹੋਏ ਰੋਲ ਨੰਬਰ ਜਾਰੀ ਕਰਵਾਉਣ ਦੇ ਵੱਡੇ ਦਮਗਜ਼ੇ ਮਾਰ ਰਹੀ ਹੈ ਅਤੇ ਦੂਜੇ ਪਾਸੇ ਕਾਂਸਟੀਚਿਊਟ ਕਾਲਜਾਂ ਦੇ ਵਿਚ ਸ਼ਰ੍ਹੇਆਮ ਐੱਸ ਸੀ ਵਿਦਿਆਰਥੀਆਂ ਤੋਂ ਪੀਟੀਏ ਫੰਡ  ਵਸੂਲਣ ਦੇ ਫ਼ਰਮਾਨ ਜਾਰੀ ਹੋ ਰਹੇ ਹਨ। ਕੈਪਟਨ ਸਰਕਾਰ ਦੀ ਅਜਿਹੀ ਦੋਗਲੀ ਨੀਤੀ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਫੌਟੋ ਤੇ ਫਾਈਲ-16-ਸੁਨਾਮ-01-ਹੁਸਿਆਰ ਪਾਸਪੋਰਟ ਫੋਟੋ। 
16--Sunam--01--8ushiar