ਪੇਂਡੂ ਤੇ ਸ਼ਹਿਰੀ ਖੇਤਰਾਂ ਵਿਚ ਟੀਕਾਕਰਨ ਮੁਹਿੰਮ ਜ਼ੋਰਾਂ ’ਤੇ : ਬਲਬੀਰ ਸਿੰਘ ਸਿੱਧੂ

ਏਜੰਸੀ

ਖ਼ਬਰਾਂ, ਪੰਜਾਬ

ਪੇਂਡੂ ਤੇ ਸ਼ਹਿਰੀ ਖੇਤਰਾਂ ਵਿਚ ਟੀਕਾਕਰਨ ਮੁਹਿੰਮ ਜ਼ੋਰਾਂ ’ਤੇ : ਬਲਬੀਰ ਸਿੰਘ ਸਿੱਧੂ

image

ਐਸ.ਏ.ਐਸ. ਨਗਰ, 16 ਜੂਨ (ਸੁਖਦੀਪ ਸਿੰਘ ਸੋਈਂ) : ਹੈਲਥ ਕੇਅਰ ਵਰਕਰਾਂ, ਫਰੰਟਲਾਈਨ ਵਰਕਰਾਂ, ਬਜ਼ੁਰਗ ਨਾਗਰਿਕਾਂ, ਵਿਦਿਆਰਥੀਆਂ, ਵਿਦੇਸ਼ੀ ਯਾਤਰੀਆਂ, ਰਜਿਸਟਰਡ ਕਿਰਤੀਆਂ ਤੋਂ ਲੈ ਕੇ ਗ਼ੈਰ-ਰਜਿਸਟਰਡ ਕਿਰਤੀਆਂ ਤਕ ਪੰਜਾਬ ਸਰਕਾਰ ਹਰੇਕ ਨਾਗਰਿਕ ਨੂੰ ਟੀਕਾਕਰਨ ਦੇ ਦਾਇਰੇ ਹੇਠ ਲਿਆਉਣ ਲਈ ਢੁਕਵੇਂ ਕਦਮ ਉਠਾ ਰਹੀ ਹੈ ਜਿਸ ਤਹਿਤ ਟੀਕਾਕਰਨ ਮੁਹਿੰਮ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿਚ ਪੂਰੇ ਜ਼ੋਰ-ਸ਼ੋਰ ਨਾਲ ਚੱਲ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦਸਿਆ ਕਿ ਸਰਕਾਰੀ ਪੋਰਟਲਾਂ ’ਤੇ ਉਪਲਬਧ ਅੰਕੜੇ ਕੋਵਿਡ ਟੀਕਾਕਰਨ ਸਬੰਧੀ ਹੁਣ ਤਕ ਪ੍ਰਾਪਤ ਕੀਤੀ ਗਈ ਸਫ਼ਲਤਾ ਦੀ ਸਾਰਥਕ ਤਸਵੀਰ ਨੂੰ ਦਰਸਾਉਂਦੇ ਹਨ। 
ਸਿਹਤ ਮੰਤਰੀ ਨੇ ਦਸਿਆ ਕਿ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿਚ 17 ਮਈ ਤੋਂ 12 ਜੂਨ ਦੇ ਅਰਸੇ ਦੌਰਾਨ ਪਾਜ਼ੇਟਿਵਿਟੀ ਦਰ ਲਗਭਗ ਇਕ-ਸਮਾਨ ਅਰਥਾਤ 4.4 ਫ਼ੀ ਸਦ ਤਕ ਰਹੀ ਹੈ। ਇਸ ਰੁਝਾਨ ਤੋਂ ਇਹ ਪਤਾ ਚਲਦਾ ਹੈ ਕਿ ਸ਼ਹਿਰੀ ਖੇਤਰ ਜਿਥੇ ਉਦਯੋਗ ਹਨ ਜਾਂ ਜ਼ਿਆਦਾ ਆਬਾਦੀ ਘਣਤਾ ਵਾਲੇ ਜ਼ਿਲ੍ਹੇ ਜਿਵੇਂ ਲੁਧਿਆਣਾ, ਅੰਮਿ੍ਰਤਸਰ , ਐਸ.ਏ.ਐਸ.ਨਗਰ ਅਤੇ ਬਠਿੰਡਾ ਵਿਚ ਪੇਂਡੂ ਖੇਤਰ ਨਾਲੋਂ ਕੋਵਿਡ ਦੇ ਜ਼ਿਆਦਾ ਗਿਣਤੀ ਮਾਮਲੇ ਸਾਹਮਣੇ ਆਏ ਹਨ ਜਦੋਂ ਕਿ ਛੋਟੇ ਜ਼ਿਲ੍ਹੇ ਜਿਵੇਂ ਰੋਪੜ, ਮਾਨਸਾ ਅਤੇ ਮੁਕਤਸਰ ਦੇ ਪੇਂਡੂ ਖੇਤਰਾਂ ਵਿਚ ਸ਼ਹਿਰੀ ਖੇਤਰਾਂ ਦੀ ਤੁਲਨਾ ’ਚ ਕੋਵਿਡ ਦੇ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ।