ਸਿੱਧੂ ਮੂਸੇਵਾਲਾ ਮਾਮਲਾ: ਪੰਜਾਬ ਪੁਲਿਸ ਨੇ ਬਿਹਾਰ ਤੋਂ ਗੈਂਗਸਟਰ ਰਾਜਾ ਨੂੰ ਕੀਤਾ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਲਈ ਕੰਮ ਕਰਦਾ ਸੀ ਰਾਜਾ

photo

 

ਗੋਪਾਲਗੰਜ: ਪੰਜਾਬ ਪੁਲਿਸ ਨੇ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਇੱਕ ਹੋਰ ਵੱਡੀ ਗ੍ਰਿਫਤਾਰੀ ਕੀਤੀ ਹੈ। ਇਸ ਸਬੰਧ ਵਿੱਚ ਪੰਜਾਬ ਪੁਲਿਸ ਬਿਹਾਰ ਦੇ ਗੋਪਾਲਗੰਜ ਪਹੁੰਚੀ ਜਿੱਥੋਂ ਮੁਹੰਮਦ ਰਾਜਾ ਹੁਸੈਨ ਨਾਮ ਦੇ ਇੱਕ ਗੈਂਗਸਟਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਲਾਰੈਂਸ ਬਿਸ਼ਨੋਈ ਨੇ ਪੁੱਛਗਿੱਛ ਦੌਰਾਨ ਇਸ ਗੈਂਗਸਟਰ ਦਾ ਨਾਂ ਦੱਸਿਆ ਸੀ। ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਕਾਰਵਾਈ ਕਰਦੇ ਹੋਏ ਬਿਹਾਰ ਦੇ ਗੋਪਾਲਗੰਜ ਤੋਂ ਕਾਬੂ ਕਰ ਲਿਆ। ਮੁਹੰਮਦ ਰਾਜਾ ਹੁਸੈਨ ਨੂੰ ਲਾਰੈਂਸ ਅਤੇ ਗੋਲਡੀ ਬਰਾੜ ਦਾ ਸਾਥੀ ਦੱਸਿਆ ਜਾਂਦਾ ਹੈ।

ਗ੍ਰਿਫਤਾਰ ਰਾਜਾ ਦਿੱਲੀ, ਪੰਜਾਬ ਤੇ ਬਿਹਾਰ ਦੇ ਗੈਂਗ ਲਈ ਕੰਮ ਕਰਦਾ ਸੀ। ਪੰਜਾਬ ਪੁਲਿਸ ਗ੍ਰਿਫਤਾਰੀ ਤੋਂ ਬਾਅਦ ਟ੍ਰਾਂਜਿਟ ਰਿਮਾਂਡ 'ਤੇ ਆਪਣੇ ਨਾਲ ਉਸ ਨੂੰ ਲੁਧਿਆਣਾ ਲੈ ਕੇ ਚਲੀ ਗਈ। 

ਗ੍ਰਿਫਤਾਰ ਅਪਰਾਧੀ ਰਾਜਾ ਖਿਲਾਫ ਗੋਪਾਲਗੰਜ ਦੇ ਮੀਰਗੰਜ ਅਤੇ ਉਚਕਾਗਾਂਵ ਥਾਣਿਆਂ ਵਿੱਚ ਕਤਲ ਦੀ ਕੋਸ਼ਿਸ਼, ਡਕੈਤੀ, ਆਰਮਜ਼ ਐਕਟ ਸਮੇਤ ਕਈ ਅਪਰਾਧਿਕ ਮਾਮਲੇ ਦਰਜ ਹਨ। ਜਾਂਚ ਦੌਰਾਨ ਪਤਾ ਲੱਗਾ ਕਿ ਰਾਜਾ ਦੇ ਬੈਂਕ ਖਾਤੇ 'ਚ ਫਿਰੌਤੀ ਦਾ ਪੈਸਾ ਆਉਂਦਾ ਸੀ। ਲਾਰੈਂਸ ਬਿਸ਼ਨੋਈ ਦੇ ਨਾਂ 'ਤੇ ਫਿਰੌਤੀ ਮੰਗੀ ਗਈ ਸੀ ਅਤੇ ਕੁਝ ਪੈਸਿਆਂ ਦਾ ਲੈਣ-ਦੇਣ ਵੀ ਹੋਇਆ ਹੈ।