ਝੁੱਗੀ 'ਚ ਖ਼ਜਾਨਾ, ਨਸ਼ੇ ਦੀ ਤਲਾਸ਼ ਵਿਚ ਗਈ ਪੁਲਿਸ ਨੂੰ ਮਿਲਿਆ 13 ਲੱਖ ਰੁਪਏ ਕੈਸ਼ ਅਤੇ 4 ਕਿਲੋ ਚਾਂਦੀ 

ਏਜੰਸੀ

ਖ਼ਬਰਾਂ, ਪੰਜਾਬ

ਪੁਲਿਸ ਨੇ ਥਾਣਾ ਸਦਰ 'ਚ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Police found 13 lakh rupees in cash and 4 kg of silver after searching for treasure and drugs in the slum.

ਗੁਰੂਗ੍ਰਾਮ - ਗੁਪਤ ਸੂਚਨਾ ਦੇ ਆਧਾਰ 'ਤੇ ਨਸ਼ੇ ਦੀ ਭਾਲ 'ਚ ਬਸਾਈ ਨੇੜੇ ਝੁੱਗੀਆਂ 'ਚ ਛਾਪੇਮਾਰੀ ਕਰਨ ਗਈ ਸੈਕਟਰ-10 ਥਾਣਾ ਪੁਲਿਸ ਨੇ ਇਕ ਝੁੱਗੀ 'ਚੋਂ ਕਰੀਬ 13 ਲੱਖ ਦੀ ਨਕਦੀ ਅਤੇ 4.25 ਕਿਲੋ ਚਾਂਦੀ ਬਰਾਮਦ ਕੀਤੀ। ਪੁਲਿਸ ਨੇ ਝੁੱਗੀ 'ਚ ਰਹਿਣ ਵਾਲੀ ਔਰਤ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਸੈਕਟਰ 10 ਥਾਣੇ ਦੀ ਪੁਲਿਸ ਨੂੰ ਮੁਖਬਰ ਨੇ ਇਤਲਾਹ ਦਿੱਤੀ ਸੀ ਕਿ ਬਸਾਈ ਸਥਿਤ ਐਲਪਾਈਨ ਸਕੂਲ ਨੇੜੇ ਬਣੀਆਂ ਝੁੱਗੀਆਂ ਵਿਚ ਨਸ਼ਾ ਵੇਚਣ ਦਾ ਕੰਮ ਚੱਲ ਰਿਹਾ ਹੈ। ਸ਼ੁੱਕਰਵਾਰ ਦੁਪਹਿਰ ਪੁਲਿਸ ਨੇ ਸਾਰੀਆਂ ਝੁੱਗੀਆਂ ਦੀ ਤਲਾਸ਼ੀ ਲਈ। 

ਇਸ ਦੌਰਾਨ ਇਕ ਔਰਤ ਦੀ ਝੁੱਗੀ 'ਚੋਂ 12 ਲੱਖ 80 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਹੋਈ। ਇਸ ਦੇ ਨਾਲ ਹੀ ਚਾਰ ਕਿਲੋ 370 ਗ੍ਰਾਮ ਚਾਂਦੀ ਅਤੇ ਕੁਝ ਸੋਨੇ ਦੇ ਗਹਿਣੇ ਵੀ ਮਿਲੇ ਹਨ। ਪੁਲਿਸ ਨੇ ਥਾਣਾ ਸਦਰ 'ਚ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਔਰਤ ਕੋਲੋਂ ਨਕਦੀ ਅਤੇ ਗਹਿਣੇ ਦੀ ਵੀ ਜਾਣਕਾਰੀ ਲਈ ਜਾ ਰਹੀ ਹੈ। ਫਿਲਹਾਲ ਔਰਤ ਨੇ ਕੁਝ ਨਹੀਂ ਦੱਸਿਆ। ਪੁਲਿਸ ਨੇ ਦੱਸਿਆ ਕਿ ਔਰਤ ਕੋਈ ਕੰਮ ਨਹੀਂ ਕਰਦੀ ਹੈ।