Rajasansi News: ਨਹਿਰ ’ਚ ਨਹਾਉਣ ਗਏ ਤਿੰਨ ਬੱਚਿਆਂ ਦੀ ਡੁੱਬਣ ਨਾਲ ਮੌਤ, ਦੋ ਦੀਆਂ ਲਾਸ਼ਾਂ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Rajasansi News: ਤੀਜੇ ਨੌਜਵਾਨ ਦੀ ਭਾਲ ਜਾਰੀ

Three children died due to drowning Rajasansi News

Three children who went to bathe in the canal died due to drowning: ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਤੋਲਾ ਨੰਗਲ ਵਿਖੇ ਤਿੰਨ ਬੱਚਿਆਂ ਦੀ ਨਹਿਰ ’ਚੋਂ ਡੁਬ ਕੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਕਰਨ ਸਿੰਘ, ਕ੍ਰਿਸ਼, ਲਵਪ੍ਰੀਤ ਸਿੰਘ ਵਾਸੀ ਪਿੰਡ ਤੋਲਾ ਨੰਗਲ ਦੇ ਮਾਪਿਆਂ ਨੇ ਦਸਿਆ ਕਿ ਉਨ੍ਹਾਂ ਦੇ ਬੱਚੇ ਨੇੜਲੇ ਪਿੰਡ ਸ਼ਬਾਜ਼ਪੁਰਾ ਵਿਖੇ ਮੇਲਾ ਬਾਬਾ ਵਡਭਾਗ ਦੇ ਗੁਰਦੁਆਰਾ ਸਾਹਿਬ ਵਿਖੇ ਮੇਲਾ ਵੇਖਣ ਗਏ ਸਨ ਕਿ ਮੇਲਾ ਦੇਖਣ ਤੋਂ ਬਾਅਦ ਲਾਹੌਰ ਬ੍ਰਾਂਚ ਨਹਿਰ ’ਚੋਂ ਨਹਾਉਣ ਲੱਗੇ 4 ਦੋਸਤ ਇਕ ਦੂਜੇ ਨੂੰ ਬਚਾਉਂਦੇ ਹੋਏ ਰੁੜ੍ਹ ਗਏ।

ਇਹ ਵੀ ਪੜ੍ਹੋ: Beauty Tips: ਵਾਲਾਂ ਨੂੰ ਮੁਲਾਇਮ ਤੇ ਚਮਕਦਾਰ ਬਣਾਉਣ ਲਈ ਕਰੋ ਖੀਰੇ ਦੇ ਬਣੇ ਸਪਾ ਦਾ ਇਸਤੇਮਾਲ

 ਜਿਨ੍ਹਾਂ ਵਿਚੋਂ ਇਕ ਬੱਚੇ ਨੂੰ ਸਥਾਨਕ ਲੋਕਾਂ ਨੇ ਬਚਾ ਲਿਆ ਜਦਕਿ ਬਾਕੀ ਨਹਿਰ ਵਿਚ ਡੁਬ ਗਏ, ਜਿਨ੍ਹਾਂ ਵਿਚੋਂ ਦੋ ਦੀ ਲਾਸ਼ ਨੂੰ ਬਰਾਮਦ ਕਰ ਲਿਆ ਗਿਆ ਹੈ ਅਤੇ ਇਕ ਦੀ ਭਾਲ ਜਾਰੀ ਹੈ। ਮੌਕੇ ’ਤੇ ਪਹੁੰਚੇ ਥਾਣਾ ਰਾਜਾਸਾਂਸੀ ਦੇ ਐਸਐਚਓ ਕਰਮਪਾਲ ਸਿੰਘ, ਤਹਿਸੀਲਦਾਰ ਜਸਵਿੰਦਰ ਸਿੰਘ ਏਡੀਸੀ ਅੰਮ੍ਰਿਤਸਰ ਨੇ ਪਹੁੰਚ ਕੇ ਗੋਤਾਖੋਰਾਂ ਦੀ ਟੀਮ ਨੂੰ ਬੁਲਾਇਆ ਅਤੇ ਲਾਸ਼ਾਂ ਦੀ ਭਾਲ ਜਾਰੀ ਹੈ। 

ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (17 ਜੂਨ 2024)

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Three children died due to drowning Rajasansi News, stay tuned to Rozana Spokesman)