Kamal Kaur murder case: ਅੰਮ੍ਰਿਤਪਾਲ ਮਹਿਰੋਂ ਦੇ ਘਰ ਪਹੁੰਚੇ MP ਸਰਬਜੀਤ ਸਿੰਘ ਖਾਲਸਾ
ਅੰਮ੍ਰਿਤਪਾਲ ਮਹਿਰੋਂ ਨੇ ਸਹੀ ਕੀਤਾ: ਖਾਲਸਾ
Kamal Kaur murder case: ਭਾਬੀ ਕਮਲ ਕੌਰ ਕਤਲ ਮਾਮਲੇ ਨਾਲ ਜੁੜਿਆ ਅੰਮ੍ਰਿਤਪਾਲ ਮਹਿਰੋਂ ਦੇ ਘਰ ਸੰਸਦ ਸਰਬਜੀਤ ਸਿੰਘ ਖਾਲਸਾ ਪਹੁੰਚੇ ਹਨ। ਖਾਲਸਾ ਨੇ ਪਰਿਵਾਰ ਨਾਲ ਮੁਲਾਕਾਤ ਕੀਤੀ ਹੈ। ਇਸ ਮੌਕੇ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਮਹਿਰੋਂ ਨੇ ਸਹੀ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਿੱਖ ਪੰਥ ਲਈ ਅੰਮ੍ਰਿਤਪਾਲ ਦੀ ਵੱਡੀ ਕਾਰਬਾਨੀ ਹੈ। ਖਾਲਸਾ ਨੇ ਅੱਗੇ ਕਿਹਾ ਹੈ ਕਿ ਜਿਹੜਾ ਸਿੱਖ ਸਮਾਜ ਲਈ ਕੁਝ ਕਰਦਾ ਹੈ ਉਸ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ।
ਖਾਲਸਾ ਨੇ ਕਿਹਾ ਹੈ ਕਿ ਸਿੱਖ ਕੌਮ ਨੂੰ ਪੁੱਠੇ ਰਾਹ 'ਤੇ ਪਾਉਣ ਵਾਲਿਆਂ ਨੂੰ ਸਕਿਓਰਿਟੀ ਦਿੱਤੀ ਜਾਂਦੀ ਹੈ। ਉਥੇ ਹੀ ਕਿਹਾ ਹੈ ਕਿ ਅੱਜ ਅੰਮ੍ਰਿਤਪਾਲ ਮਹਿਰੋਂ ਹੈ ਕੱਲ ਕੋਈ ਹੋਰ ਆ ਜਾਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਸਾਡੇ ਹਲਕੇ ਵਿੱਚ ਸਰਵੇ ਕਰਵਾ ਲਵੋ 90 ਫੀਸਦ ਲੋਕ ਮਹਿਰੋਂ ਦੇ ਹੱਕ ਵਿੱਚ ਆਉਣਗੇ।
ਸੋਸ਼ਲ ਮੀਡੀਆ ਤੇ ਗਲਤ ਕੰਟੈਂਟ ਪਾਉਣ ਵਾਲੇ ਇਨਫ਼ਲੂਐਂਸਰਾਂ ਨੂੰ ਸੰਸਦ ਸਰਬਜੀਤ ਸਿੰਘ ਖਾਲਸਾ ਦੀ ਨਸੀਹਤ ਦਿੰਦੇ ਹੋਏ ਕਿਹਾ ਇਹੋ ਜਿਹੇ ਕੰਟੈਂਟ ਪਾਉਣੇ ਬੰਦ ਕਰੋ ਹੈ ਜੇ ਨਹੀਂ ਕਰੋਗੇ ਤਾਂ ਲੋਕਾਂ ਦੇ ਮਨਾਂ ਵਿੱਚ ਰੋਸ ਵੱਧਦਾ ਜਾਵੇਗਾ।
ਉਥੇ ਹੀ ਮਹਿਰੋਂ ਦੇ ਪਿਤਾ ਬਲਜਿੰਦਰ ਸਿੰਘ ਨੇ ਕਿਹਾ ਹੈ ਕਿ ਮੈਨੂੰ 11 ਤਰੀਕ ਨੂੰ ਅੰਮ੍ਰਿਤਪਾਲ ਮਹਿਰੋ ਦਾ ਫੋਨ ਆਇਆ ਸੀ ਕਿ ਕੋਈ ਗੱਲਬਾਤ ਹੋ ਗਈ ਹੈ ਪੁਲਿਸ ਘਰ ਆ ਸਕਦੀ ਹੈ ਇਸ ਕਰਕੇ ਤੁਸੀਂ ਸਾਈਡ ਤੇ ਹੋ ਜਾਓ।