Ludhiana News: ਜਿੰਮ 'ਚ ਐਕਸਰਸਾਈਜ਼ ਕਰਦੇ ਨੌਜਵਾਨ ਦੀ ਦਸਤਾਰ ਦੀ ਕੀਤੀ ਬੇਅਦਬੀ
ਨੌਜਵਾਨ ਦੇ ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ
Ludhiana News: ਲੁਧਿਆਣਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ ਜਿਥੇ ਜਿੰਮ ਵਿੱਚ ਕਸਰਤ ਕਰਦੇ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਤੇ ਦਸਤਾਰ ਦੇ ਬੇਅਦਬੀ ਕੀਤੀ ਗਈ ਹੈ। ਇਹ ਮਾਮਲਾ ਲੁਧਿਆਣਾ ਦੇ 32 ਸੈਕਟਰ ਦਾ ਹੈ ਜਿੱਥੇ ਇੱਕ ਨੌਜਵਾਨ ਹਜ਼ਾਰਾ ਸਿੰਘ ਐਕਸਰਸਾਈਜ਼ ਲਗਾ ਰਿਹਾ ਸੀ ਇਸ ਦੌਰਾਨ ਨੌਜਵਾਨ ਗੌਰਵ ਸਚਦੇਵਾ ਨਾਲ ਬਹਿਸ ਹੋ ਗਈ।
ਨੌਜਵਾਨ ਦਾ ਕਹਿਣਾ ਹੈ ਕਿ ਮੈਂ ਗੌਰਵ ਨੂੰ ਕਿਹਾ ਕੀ 5-7 ਮਿੰਟ ਹੀ ਐਕਸਰਸਾਈਜ਼ ਨੂੰ ਲੱਗਣਗੇ ਤੇ ਇਸ ਦੌਰਾਨ ਬਹਿਸ ਹੋ ਗਈ ਤੇ ਮੇਰੇ ਉੱਤੇ ਹਮਲਾ ਕਰ ਦਿੱਤਾ। ਸਿੱਖ ਨੌਜਵਾਨ ਦਾ ਕਹਿਣਾ ਹੈ ਕਿ ਗੌਰਵ ਨੇ ਮੇਰੀ ਦਸਤਾਰ ਉਤਾਰ ਦਿੱਤੀ।
ਹਜ਼ਾਰਾਂ ਸਿੰਘ ਨੇ ਦੱਸਿਆ ਕਿ ਅਸੀਂ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਅਤੇ ਇਨਸਾਫ਼ ਦੀ ਮੰਗ ਕਰਦੇ ਹਾਂ। ਸਿੱਖ ਨੌਜਵਾਨ ਨੇ ਕਿਹਾ ਹੈ ਕਿ ਜੇਕਰ ਇਨਸਾਫ ਨਾ ਮਿਲਿਆ ਤਾਂ ਪੁਲਿਸ ਕਮਿਸ਼ਨਰ ਕੋਲ ਪਹੁੰਚ ਕਰਾਂਗੇ।
(For more news apart from Ludhiana News: A young man's turban was desecrated while exercising in the gym News in Punjabi, stay tuned to Rozana Spokesman)