ਠੇਕੇ 'ਤੇ ਕੰਮ ਕਰਦੇ ਮੁਲਾਜ਼ਮਾਂ ਦੀ ਹੜਤਾਲ, ਸਵਾਰੀਆਂ ਪ੍ਰੇਸ਼ਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੱਜ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਪ੍ਰਧਾਨਗੀ ਮੰਡਲ ਦੇ ਹੁਕਮਾਂ ਅਨੁਸਾਰ ਤਿੰਨ ਦਿਨ ਦੀ ਹੜਤਾਲ ਆਰੰਭ ਹੋਈ। ਜਿਸ ਦੇ ਸਿੱਟੇ ਵਜੋਂ ਰੋਡਵੇਜ਼...

Roadways Strike

ਮੋਗਾ, ਅੱਜ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਪ੍ਰਧਾਨਗੀ ਮੰਡਲ ਦੇ ਹੁਕਮਾਂ ਅਨੁਸਾਰ ਤਿੰਨ ਦਿਨ ਦੀ ਹੜਤਾਲ ਆਰੰਭ ਹੋਈ। ਜਿਸ ਦੇ ਸਿੱਟੇ ਵਜੋਂ ਰੋਡਵੇਜ਼ ਡਿਪੂ ਮੋਗਾ ਅੰਦਰ ਵੀ ਰੋਸ ਵਜੋਂ ਠੇਕੇ ਤੇ ਕੰਮ ਕਰਦੇ ਮੁਲਾਜ਼ਮ ਕੰਮ ਛੱਡ ਕੇ ਧਰਨਾ ਲਾ ਕੇ ਬੈਠੇ ਰਹੇ ਅਤੇ ਸਿੱਟੇ ਵਜੋਂ ਬੱਸਾਂ ਦਾ ਚੱਕਾ ਜਾਮ ਰਿਹਾ। 
ਡਿਪੂ ਪ੍ਰਧਾਨ ਸੁਖਵਿੰਦਰ ਸਿੰਘ, ਸੈਕਟਰੀ ਲਖਵੀਰ ਸਿੰਘ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਰੋਡਵੇਜ਼/ ਪਨਬੱਸ ਅੰਦਰ ਕੰਮ ਕਰਦੇ ਕਰਮਚਾਰੀਆਂ ਨੂੰ

ਬਿਨਾਂ ਸ਼ਰਤ ਪੱਕਾ ਕੀਤਾ ਜਾਵੇ, ਸੁਪਰੀਮ ਕੋਰਟ ਦਾ ਫੈਸਲਾ 'ਬਰਾਬਰ ਕੰਮ-ਬਰਾਬਰ ਤਨਖਾਹ' ਲਾਗੂ ਕੀਤਾ ਜਾਵੇ, ਵਰਕਰਾਂ ਤੇ ਲਗਾਈਆਂ ਨਜਾਇਜ਼ ਸ਼ਰਤਾਂ ਮੁੱਢ ਤੋਂ ਖਤਮ ਕੀਤੀਆਂ ਜਾਣ, ਵਰਕਰਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ, ਟ੍ਰਾਂਸਪੋਰਟ ਮੰਤਰੀ ਵਰਕਰਾਂ ਪ੍ਰਤੀ ਬੋਲੀ ਭੱਦੀ ਸ਼ਬਦਾਵਲੀ ਲਈ ਮਾਫ਼ੀ ਮੰਗੇ। 
ਉਨ੍ਹਾਂ ਦੱਸਿਆ ਕਿ 16 ਤੋਂ 18 ਜੁਲਾਈ  ਦੀ ਹੜਤਾਲ ਦੌਰਾਨ 17 ਜੁਲਾਈ ਨੂੰ ਦੀਨਾ ਨਗਰ ਵਿਖੇ ਇਕ ਮਹਾਂ ਰੋਸ ਰੈਲੀ ਕੀਤੀ ਜਾਵੇਗੀ।