ਪੁਲਿਸ ਦੀ ਸਖ਼ਤੀ ਦਾ ਸ਼ਰਾਬੀਆਂ 'ਤੇ ਨਹੀਂ ਹੋ ਰਿਹਾ ਅਸਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ਰਾਬੀਆਂ ਤੇ ਚੰਡੀਗੜ੍ਹ ਪੁਲੀਸ ਦੀ ਸਖ਼ਤੀ ਦਾ ਅਸਰ ਬਿਲਕੁਲ ਵੀ ਨਹੀ ਪੈ ਰਿਹਾ ਹੈ। ਉਲਟਾ ਜਿਨੀ ਸਖਤੀ ਪੁਲਿਸ ਨੇ ਕੀਤੀ ਹੈ ਉਨੇ ਹੀ ਨਿਯਮਾਂ ਦੀਆਂ ਧੱਜੀਆਂ...

Police Cutting Challans

ਚੰਡੀਗੜ੍ਹ, : ਸ਼ਰਾਬੀਆਂ ਤੇ ਚੰਡੀਗੜ੍ਹ ਪੁਲੀਸ ਦੀ ਸਖ਼ਤੀ ਦਾ ਅਸਰ ਬਿਲਕੁਲ ਵੀ ਨਹੀ ਪੈ ਰਿਹਾ ਹੈ। ਉਲਟਾ ਜਿਨੀ ਸਖਤੀ ਪੁਲਿਸ ਨੇ ਕੀਤੀ ਹੈ ਉਨੇ ਹੀ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲਿਆਂ ਦੀ ਗਿਣਤੀ ਵਿਚ ਵੀ ਵਾਧਾ ਹੋਇਆ ਹੈ। ਜਿਸਦਾ ਸਿਧਾ ਮਤਲਬ ਹੈ ਕਿ ਲੋਕਾਂ ਬਿਨਾ ਖੌਫ਼ ਸ਼ਹਿਰ ਵਿਚ ਟਰੈਫ਼ਿਕ ਨਿਯਮਾਂ ਨੂੰ ਤੋੜ ਰਹੇ ਹਨ। 

ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਟਰੈਫ਼ਿਕ ਪੁਲਿਸ ਨੇ ਸ਼ਰਾਬ ਦੇ ਨਸ਼ੇ ਵਿਚ ਵਾਹਨ ਚਲਾਉਣ ਵਾਲਿਆਂ ਵਿਰੁਧ ਵਧ ਕਾਰਵਾਈ ਕੀਤੀ ਹੈ। ਸ਼ਹਿਰ ਵਿਚ ਰਾਤ ਦੇ ਸਮੇਂ ਨਾਕਿਆਂ ਦੀ ਗਿਣਤੀ ਵੀ ਵਧਾਈ ਗਈ ਹੈ। ਪਰ ਇਸਦੇ ਉਲਟ ਲੋਕ ਨਾ ਤਾਂ ਜਨਤਕ ਥਾਵਾਂ ਤੇ ਸ਼ਰਾਬ ਪੀਣ ਤੋਂ ਹਟ ਰਹੇ ਹਨ ਅਤੇ ਨਾ ਹੀ ਸ਼ਰਾਬ ਪੀਕੇ ਵਾਹਨ ਚਲਾਉਣ ਤੋਂ ਬਾਜ ਆ ਰਹੇ ਹਨ। ਜਾਂ ਇੰਝ ਕਹਿ ਲਵੋ ਕਿ ਸ਼ਰਾਬੀਆਂ ਨੂੰ ਪੁਲੀਸ ਦਾ ਖੌਫ਼ ਨਹੀ ਹੈ। 

ਇਸ ਸਮੇਂ ਚੰਡੀਗੜ• ਵਿਚ ਸ਼ਰਾਬੀ ਡਰਾਇਵਰਾਂ ਅਤੇ ਜਨਤਕ ਥਾਵਾਂ ਤੇ ਸ਼ਰਾਬ ਪੀਣ ਵਾਲਿਆਂ ਦੇ ਵਿਰੁਧ ਚੰਡੀਗੜ ਪੁਲੀਸ ਨੇ ਮੁਹਿੰਮ ਚਲਾਈ ਹੋਈ ਹੈ। 
ਬੀਤੀ 13 ਅਤੇ 15 ਜੁਲਾਈ ਨੂੰ ਸ਼ਰਾਬ ਦੇ ਲੱਗੇ ਨਾਕਿਆਂ ਦੌਰਾਨ 142 ਲੋਕਾਂ ਵਿਰੁਧ ਕਾਰਵਾਈ ਕੀਤੀ ਗਈ। ਇਸ ਸਾਲ ਹੁਣ ਤਕ ਟਰੈਫਿਕ ਪੁਲਿਸ ਸ਼ਰਾਬ ਪੀਕੇ ਵਾਹਨ ਚਲਾਉਣ ਵਾਲਿਆਂ ਦੇ 4308 ਚਲਾਨ ਕੱਟ ਚੁੱਕੀ ਹੈ। ਜੋਕਿ ਪਿਛਲੇ ਸਾਲ ਦੇ ਮੁਕਾਬਲੇ ਕਾਫ਼ੀ ਜਿਆਦਾਂ ਹੈ। 

ਪਿਛਲੇ ਸਾਲ ਇਸ ਸਮੇਂ ਤਕ 1924 ਚਲਾਨ ਕੀਤੇ ਗਏ ਸਨ। ਇਸਤੋਂ ਇਲਾਵਾ ਇਸ ਸਾਲ ਨਿਯਮਾਂ ਦੀ ਲਗਾਤਾਰ ਉਲੰਘਣਾ ਕਰਨ ਵਾਲੇ ਅਜਿਹੇ 5409 ਡਰਾਇਵਰਾਂ ਦੇ ਲਾਇਸੈਂਸ ਰੱਦ ਕਰਨ ਬਾਰੇ ਵੀ ਟਰੈਫ਼ਿਕ ਪੁਲਿਸ ਸਬੰਧਤ ਵਿਭਾਗ ਨੂੰ ਲਿਖ ਚੁੱਕੀ ਹੈ। ਆਏ ਦਿਨ ਸੜਕਾਂ ਤੇ ਰਾਤ ਨੂੰ ਨਾਕੇ ਲਗਾਏ ਜਾਂਦੇ ਹਨ ਅਤੇ ਇਕ ਦਿਨ ਵਿਚ 100 ਦੇ ਕਰੀਬ ਲੋਕ ਸ਼ਰਾਬ ਪੀਕੇ ਵਾਹਨ ਚਲਾਉਣ ਦੇ ਦੋਸ਼ ਵਿਚ ਕਾਬੂ ਕੀਤੇ ਜਾਂਦੇ ਹਨ। ਇਹੀ ਹਾਲ ਜਨਤਕ ਥਾਵਾਂ ਤੇ ਸ਼ਰਾਬ ਪੀਣ ਵਾਲਿਆਂ ਦਾ ਹੈ।

ਇਕ ਅੰਦਾਜ਼ਾ ਮੁਤਾਬਕ ਰੋਜ਼ਾਨਾ 10 ਦੇ ਕਰੀਬ ਲੋਕਾਂ ਨੂੰ ਪੁਲਿਸ ਵੱਖ ਵੱਖ ਥਾਵਾਂ ਤੇ ਜਨਤਕ ਸ਼ਰਾਬ ਪੀਣ ਵਾਲਿਆਂ ਨੂੰ ਗ੍ਰਿਫ਼ਤਾਰ ਕਰ ਰਹੀ ਹੈ ਅਤੇ ਇਨ•ਾ ਵਿਰੁਧ ਪੰਜਾਬ ਪੁਲਿਸ ਐਕਟ 2007 ਅਤੇ 510 ਆਈ ਪੀ ਸੀ ਦੇ ਤਹਿਤ ਕਾਰਵਾਈ ਵੀ ਕੀਤੀ ਜਾ ਰਹੀ ਹੈ। ਪਰ ਇਸ ਸਬਦੇ ਬਾਵਜੂਦ ਲੋਕੀ ਜਨਤਕ ਥਾਵਾਂ ਤੇ ਸ਼ਰਾਬ ਪੀਣ ਤੋਂ ਬਾਜ ਨਹੀ ਆ ਰਹੇ ਹਨ।