ਦੁਖੀ ਹੋਏ ਪੀੜਤ ਕਿਸਾਨਾਂ ਨੇ ਬੈਂਕ ਮੈਨੇਜਰ ਦਾ ਕੀਤਾ ਘਿਰਾਉ
ਸਰਕਾਰੀ ਜਾਂ ਸਹਿਕਾਰੀ ਅਦਾਰਿਆਂ 'ਚ ਬੈਠੇ ਅਫ਼ਸਰ ਆਮ ਲੋਕਾਂ ਨੂੰ ਪ੍ਰੇਸ਼ਾਨ ਤੇ ਖੱਜਲ ਖੁਆਰ ਕਰ ਰਹੇ ਹਨ ਕਿÀੁਂਕਿ ਪੰਜਾਬ ਸਰਕਾਰ ਦੀ ਨਰਮਾਈ...
ਹਠੂਰ, ਸਰਕਾਰੀ ਜਾਂ ਸਹਿਕਾਰੀ ਅਦਾਰਿਆਂ 'ਚ ਬੈਠੇ ਅਫ਼ਸਰ ਆਮ ਲੋਕਾਂ ਨੂੰ ਪ੍ਰੇਸ਼ਾਨ ਤੇ ਖੱਜਲ ਖੁਆਰ ਕਰ ਰਹੇ ਹਨ ਕਿÀੁਂਕਿ ਪੰਜਾਬ ਸਰਕਾਰ ਦੀ ਨਰਮਾਈ ਕਾਰਨ ਇਹ ਬੇਲਗਾਮ ਹੋ ਗਏ ਹਨ। ਸਹਿਕਾਰੀ ਸੁਸਾਇਟੀ ਨਾਲ ਸਬੰਧਤ ਬੈਂਕ ਮੈਨੈਜਰ ਬ੍ਰਾਂਚ ਮਾਣੂਕੇ ਵਲੋਂ ਕਿਸਾਨਾਂ ਨੂੰ ਪਿਛਲੇ ਕਈ ਦਿਨਾਂ ਤੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਹ ਵਿਚਾਰ ਕਿਸਾਨ ਜਥੇਬੰਦੀ ਬੀ.ਕੇ.ਯੂ. ਦੇ ੁਜਲਾਂ ਮੀਤ ਪ੍ਰਧਾਨ ਸੁਦਾਗਰ ਸਿੰਘ ਨੇ ਪਿੰਡ ਚੱਕਰ ਦੇ ਪੀੜਤ ਕਿਸਾਨਾਂ ਦੇ ਸਹਿਯੋਗ ਨਾਲ ਬੈਂਕ ਮੈਨੇਜਰ ਦਾ ਘਿਰਾਉ ਕਰਦਿਆਂ ਪ੍ਰਗਟਾਏ ਅਤੇ ਨਾਹਰੇਬਾਜ਼ੀ ਕੀਤੀ।
ਉਨ੍ਹਾਂ ਕਿਹਾ ਕਿ ਅਸੀਂ ਬੈਂਕ ਤੋਂ ਲਏ ਕਰਜ਼ੇ ਮੋੜ ਚੁੱਕੇ ਹਾਂ ਪਰ ਇਹ ਮੈਨੇਜਰ ਸਾਡੇ ਪਿੰਡ ਦੇ ਸਮੂਹ ਕਿਸਾਨਾਂ ਨਾਲ ਧੱਕਾ ਕਰ ਰਿਹਾ ਹੈ, ਸਾਨੂੰ ਵਾਪਸ ਕਰਜ਼ੇ ਨਹੀਂ ਦੇ ਰਿਹਾ ਹੈ ਜਦਕਿ ਬੈਂਕ ਦੇ ਨਿਯਮ ਅਨੁਸਾਰ ਜੇ ਕਿਸੇ ਕਿਸਾਨ ਨੇ ਕਰਜ਼ਾ ਮੋੜ ਦਿਤਾ ਤਾਂ ਉਸ ਨੂੰ ਦੂਸਰੇ ਦਿਨ ਵਾਪਸ ਫਿਰ ਦਿਤਾ ਜਾਂਦਾ ਹੈ ਪਰ ਇਸ ਨੇ ਡੇਢ ਮਹੀਨਾ ਬੀਤ ਜਾਣ 'ਤੇ ਵੀ ਸਾਨੂੰ ਕਰਜ਼ਾ ਨਹੀਂ ਦਿਤਾ ਜਿਸ ਨਾਲ ਕਈ ਗ਼ਰੀਬ ਕਿਸਾਨ ਝੋਨੇ ਦੀ ਫ਼ਸਲ ਲਾਉਣ ਤੋਂ ਵੀ ਲੇਟ ਹੋ ਚੁੱਕੇ ਹਨ।
ਇਸ ਬੈਂਕ ਅਧੀਨ ਕੁਲ ਸੱਤ ਪਿੰਡ ਹਨ। ਛੇ ਪਿੰਡਾਂ ਦੇ ਕਿਸਾਨਾਂ ਨਾਲ ਸਹੀ ਲੈਣ-ਦੇਣ ਕਰ ਰਿਹਾ ਹੈ, ਸਿਰਫ਼ ਸਾਡੇ ਨਾਲ ਹੀ ਮਤਰੇਈ ਮਾਂ ਵਾਲਾ ਸਲੂਕ ਕਰ ਰਿਹਾ ਹੈ। ਅਸੀਂ ਇਸ ਨੂੰ ਪਿੰਡ ਦੇ ਕਿਸਾਨ ਆਗੂਆਂ ਨੂੰ ਨਾਲ ਲੈ ਕੇ ਕਈ ਬਾਰ ਬੇਨਤੀ ਕਰ ਚੁੱਕੇ ਹਾਂ ਪਰ ਇਸ ਦੇ ਕੰਨ 'ਤੇ ਜੂੰ ਤਕ ਨਹੀਂ ਸਰਕੀ। ਉਨ੍ਹਾਂ ਕਿਹਾ ਕਿ ਜੇ ਕਿਸਾਨਾਂ ਨੂੰ ਤੁਰੰਤ ਕਰਜ਼ੇ ਨਾ ਦਿਤੇ ਅਤੇ ਨਵੇਂ ਖਾਤੇ ਨਾ ਖੋਲ੍ਹੇ ਤਾਂ ਪੂਰੇ ਪਿੰਡ ਦੇ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਬੈਂਕ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਲਾਇਆ ਜਾਵੇਗਾ ਜਿਸ ਦਾ ਜ਼ਿੰਮੇਵਾਰ ਖ਼ੁਦ ਮੈਨੇਜਰ ਹੋਵੇਗਾ।
ਇਸ ਸਬੰਧੀ ਜਦੋਂ ਬੈਂਕ ਮੈਨੇਜਰ ਸਰਬਜੀਤ ਸਿੰਘ ਸੰਘੇੜਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀ ਘਾਟ ਸੀ ਅਤੇ ਮੇਰੀ ਬਦਲੀ ਹੋ ਚੁੱਕੀ ਹੈ, ਹੁਣ ਆਉਣ ਵਾਲਾ ਨਵਾਂ ਮੈਨੇਜਰ ਹੀ ਇਨ੍ਹਾਂ ਨਾਲ ਲੈਣ-ਦੇਣ ਕਰੇਗਾ। ਡੀ.ਐਮ. ਲੁਧਿਆਣਾ ਨੇ ਕਿਸਾਨਾਂ ਨੂੰ ਭਰੋਸਾ ਦਿਤਾ ਕਿ ਤੁਹਾਡਾ ਤੁਰੰਤ ਹੱਲ ਕੀਤਾ ਜਾਵੇਗਾ ਤਾਂ ਕਿਸਾਨਾਂ ਨੇ ਧਰਨਾ ਚੁੱਕ ਲਿਆ।