ਪੰਜਾਬ ਯੂਨੀਵਰਸਟੀ ਦੇ ਵਿੱਤੀ ਬੋਰਡ ਨੇ ਬਹੁਤੇ ਮੁੱਦੇ ਨਵੇਂ ਵੀਸੀ ਲਈ ਛੱਡੇ
ਪੰਜਾਬ ਯੂਨੀਵਰਸਟੀ ਦੇ ਵਿੱਤੀ ਬੋਰਡ ਦੀ ਅੱਜ ਹੋਈ ਮੀਟਿੰਗ ਵਿਚ ਕੇਵਲ ਦੋ ਏਜੰਡੇ ਆਈਟਮਾਂ ਨੂੰ ਛੱਡ ਕੇ ਬਾਕੀ ਸਾਰੀਆਂ ਆਈਟਮਾਂ ਅਗਲੀ ਮੀਟਿੰਗ ਤਕ ਮੁਲਤਵੀ.....
ਚੰਡੀਗੜ੍ਹ, ਪੰਜਾਬ ਯੂਨੀਵਰਸਟੀ ਦੇ ਵਿੱਤੀ ਬੋਰਡ ਦੀ ਅੱਜ ਹੋਈ ਮੀਟਿੰਗ ਵਿਚ ਕੇਵਲ ਦੋ ਏਜੰਡੇ ਆਈਟਮਾਂ ਨੂੰ ਛੱਡ ਕੇ ਬਾਕੀ ਸਾਰੀਆਂ ਆਈਟਮਾਂ ਅਗਲੀ ਮੀਟਿੰਗ ਤਕ ਮੁਲਤਵੀ ਕਰ ਦਿਤੀਆਂ ਗਈਆਂ ਹਨ, ਜਿਸ ਦਾ ਭਾਵ ਇਹ ਹੈ ਕਿ ਅਗਲੇ ਸਾਲ ਦੇ ਬਜਟ ਬਾਰੇ ਫ਼ੈਸਲਾ ਨਵੇਂ ਵੀਸੀ 'ਤੇ ਛੱਡ ਦਿਤਾ ਗਿਆ ਹੈ। ਅੱਜ ਦੀ ਮੀਟਿੰਗ ਵਿਚ ਸਾਲ 2019-20 ਲਈ ਸੋਧਿਆ ਹੋਇਆ ਅਨੁਮਾਨ ਪਾਸ ਕੀਤਾ ਗਿਆ ਹੈ।
ਦੂਜਾ ਯੂਨੀਵਰਸਟੀ ਦੇ ਇਕ ਸਾਬਕਾ ਵੀਸੀ ਪ੍ਰੋ. ਆਰ.ਸੀ. ਦੀ ਦੇਣ ਨੂੰ ਮੁੱਖ ਰਖਦਿਆਂ ਉਨ੍ਹਾਂ ਦੀ ਯਾਦ ਵਿਚ ਟਿਕਟ ਜਾਰੀ ਕਰਨ ਦੀ ਪ੍ਰਵਾਨਗੀ ਦਿਤੀ ਗਈ ਹੈ, ਜਿਸ ਲਈ 7 ਲੱਖ 7 ਹਜ਼ਾਰ ਰੁਪਏ ਦੀ ਰਾਸ਼ੀ ਮਨਜੂਰ ਕੀਤੀ ਗਈ ਹੈ, ਬਾਕੀ ਦੇ ਮੁੱਦੇ ਮੈਂਬਰਾਂ ਦੇ ਸੁਝਾਅ ਕਾਰਨ ਅੱਗੇ ਪਾ ਦਿਤੇ ਗਏ ਹਨ, ਅਗਲੇ ਵਿਤੀ ਸਾਲ ਲਈ ਆਮਦਨ ਅਤੇ ਖਰਚ ਵਿਚ 5.4 ਫ਼ੀ ਸਦੀ ਦੇ ਵਾਧੇ ਦਾ ਟੀਚਾ ਰਖਿਆ ਗਿਆ ਹੈ, ਜਿਸ ਅਨੁਸਾਰ ਅਗਲੇ ਵਿਤੀ ਵਰ੍ਹੇ ਵਿਚ ਯੂਨੀਵਰਸਟੀ ਦਾ ਅਨੁਮਾਨਤ ਖ਼ਰਚਾ 577.97 ਕਰੋੜ ਅਤੇ ਆਮਦਨ 307 ਕਰੋੜ 10 ਲੱਖ ਰੁਪਏ ਹੋਣ ਦੀ ਸੰਭਾਵਨਾ ਹੈ।