ਬਰਸਾਤ ਦੇ ਪਾਣੀ ਨੇ ਨਗਰ ਕੌਂਸਲ ਤੇ ਮਾਰਕੀਟ ਕਮੇਟੀ ਦੇ ਮਾੜੇ ਸੀਵਰੇਜ ਪ੍ਰਬੰਧਾਂ ਦੀ ਖੋਲ੍ਹੀ ਪੋਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੇਂਦਰ ਸਰਕਾਰ ਦਾ ਮਿਸ਼ਨ ਸਵੱਛ ਭਾਰਤ, ਪੰਜਾਬ ਸਰਕਾਰ ਦਾ ਮਿਸ਼ਨ ਤੰਦਰੁਸਤ ਪੰਜਾਬ ਅਤੇ ਸਫ਼ਾਈ ਮੁਹਿੰਮ ਨਗਰ ਕੌਂਸਲ ਮੁੱਲਾਂਪੁਰ ਦਾਖਾ ਅੰਦਰ ਅੱਜ ਤਕ...

Worst Condition Due to Bad Severage

ਮੁੱਲਾਂਪੁਰ ਦਾਖਾ,  ਕੇਂਦਰ ਸਰਕਾਰ ਦਾ ਮਿਸ਼ਨ ਸਵੱਛ ਭਾਰਤ, ਪੰਜਾਬ ਸਰਕਾਰ ਦਾ ਮਿਸ਼ਨ ਤੰਦਰੁਸਤ ਪੰਜਾਬ ਅਤੇ ਸਫ਼ਾਈ ਮੁਹਿੰਮ ਨਗਰ ਕੌਂਸਲ ਮੁੱਲਾਂਪੁਰ ਦਾਖਾ ਅੰਦਰ ਅੱਜ ਤਕ ਸ਼ੁਰੂ ਨਹੀਂ ਹੋ ਸਕੀ ਤੇ ਸ਼ਹਿਰ ਵਾਸੀ ਉਸ ਸਮੇਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਜਦ ਕੇਂਦਰ ਤੇ ਪੰਜਾਬ ਸਰਕਾਰ ਦੇ ਮਿਸ਼ਨ ਦੀ ਮੁਹਿੰਮ ਮੁੱਲਾਂਪੁਰ ਦਾਖਾ ਤਕ ਪਹੁੰਚੇਗੀ। 

ਅੱਜ ਸਵੇਰੇ ਹੋਈ ਬਰਸਾਤ ਤੋਂ ਬਾਅਦ 'ਤੰਦੁਰਸਤ ਮਿਸ਼ਨ ਪੰਜਾਬ' ਮੁਹਿੰਮ ਸਥਾਨਕ ਸ਼ਹਿਰ ਅੰਦਰ ਦਮ ਤੋੜਦੀ ਨਜ਼ਰ ਆਈ ਜਦ ਗ਼ਰੀਬ ਤੇ ਸਲੱਮ ਏਰੀਏ ਵਿਚ ਰਹਿਣ ਵਾਲੇ ਗ਼ਰੀਬ ਲੋਕਾਂ ਦੇ ਭਾਂਡੇ ਬਰਸਾਤ ਦੇ ਪਾਣੀ ਵਿਚ ਤੈਰਦੇ ਨਜ਼ਰ ਆਏ ਤੇ ਪਾਸ਼ ਇਲਾਕੇ, ਮਾਡਲ ਟਾਊਨ ਵਰਗੇ ਇਲਾਕੇ ਵਿਚ ਰਹਿਣ ਵਾਲੇ ਲੋਕਾਂ ਨੂੰ ਵੀ ਘਰੋਂ ਬਾਹਰ ਨਿਕਲਣ ਵਿਚ ਪ੍ਰੇਸ਼ਾਨੀ ਆਈ। ਸ਼ਹਿਰ ਦੇ ਹਰੇਕ ਵਾਰਡ, ਗਲੀ ਅੰਦਰ ਬਰਸਾਤ ਦੇ ਪਾਣੀ ਦਾ ਹੀ ਰਾਜ ਨਜ਼ਰ ਆ ਰਿਹਾ ਸੀ।

ਛੇ ਮਹੀਨੇ ਪਹਿਲਾਂ ਹੋਂਦ ਵਿਚ ਆਈ ਨਗਰ ਕੌਂਸਲ ਕਮੇਟੀ 'ਤੇ ਕਾਬਜ਼ ਸਮੂਹ ਕਾਂਗਰਸੀ ਕੌਂਸਲਰਾਂ ਜਿਨ੍ਹਾਂ ਵਿਚ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਅਤੇ ਜੂਨੀਅਰ ਮੀਤ ਪ੍ਰਧਾਨ ਦਾ ਜਿਥੇ ਆਪਸ ਵਿਚ ਤਾਲਮੇਲ ਨਹੀਂ, ਉਥੇ ਹੀ ਕੌਂਸਲਰਾਂ ਦਾ ਸਰਕਾਰੀ ਮੁਲਾਜ਼ਮਾਂ ਨਾਲ ਵੀ ਕੋਈ ਤਾਲਮੇਲ ਨਜ਼ਰ ਨਹੀਂ ਆ ਰਿਹਾ ਕਿਉੁਂੁਕਿ ਜੇ ਇਨ੍ਹਾਂ ਦਾ ਆਪਸ ਵਿਚ ਤਾਲਮੇਲ ਹੁੰਦਾ ਤਾਂ ਇਹ ਅਪਣੇ ਅਪਣੇ ਵਾਰਡਾਂ ਅੰਦਰ ਸੀਵਰੇਜ ਦੀ ਸਫ਼ਾਈ ਤਾਂ ਜ਼ਰੂਰ ਕਰਵਾ ਸਕਦੇ ਸਨ ਪਰ ਸੀਵਰੇਜ

ਦੀ ਸਫ਼ਾਈ ਨਾ ਹੋਣ ਦਾ ਖਮਿਆਜਾ ਸ਼ਹਿਰ ਵਾਸੀਆਂ ਨੂੰ ਭੁਗਤਣਾ ਪੈ ਰਿਹਾ ਹੈ। ਗਰਮੀ ਦੇ ਮੌਸਮ ਵਿਚ ਸ਼ਹਿਰ 'ਚ ਸਫ਼ਾਈ ਨਾ ਹੋਣ ਕਾਰਨ ਮੱਖੀ ਮੱਛਰ ਦੀ ਗਿਣਤੀ ਵਿਚ ਵੀ ਭਾਰੀ ਵਾਧਾ ਹੋ ਰਿਹਾ ਹੈ ਪਰ ਨਗਰ ਕੌਂਸਲ ਵਲੋਂ ਦਵਾਈ ਛਿੜਕਾਅ ਵਲ ਵੀ ਕੋਈ ਧਿਆਨ ਨਹੀਂ ਦਿਤਾ ਜਾ ਰਿਹਾ।ਇਸੇ ਤਰ੍ਹਾਂ ਮਾਰਕੀਟ ਕਮੇਟੀ ਦਾਖਾ ਅਧੀਨ ਆਉਂਦੇ ਇਲਾਕੇ ਅੰਦਰ ਅੱਜ ਦਾਣਾ ਮੰਡੀ, ਮਾਡਲ ਟਾਊਨ ਅੰਦਰ ਵੀ ਦੇਰ ਸ਼ਾਮ ਤਕ ਬਰਸਾਤ ਦਾ ਪਾਣੀ ਖੜਾ ਸੀ ਅਤੇ ਸਿਨੇਮਾ ਰੋਡ ਡੱਲ ਝੀਲ ਦਾ ਨਜ਼ਾਰਾ ਪੇਸ਼ ਕਰ ਰਿਹਾ ਸੀ।