ਵਿਧਾਇਕ ਬੇਰੀ ਨੇ ਮੀਡੀਆ ਸਾਹਮਣੇ ਖੋਲਿ੍ਹਆ ਹਾਲ, ਨਹੀਂ ਨਿਕਲਿਆ ਸਰਕਾਰੀ ਰਾਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਕਾਰੀ ਰਾਸ਼ਨ ਸਟਾਕ ਕਰਨ ਦੇ ਵਿਰੋਧੀਆ ਦੇ ਦੋਸ਼ਾਂ ਨੂੰ ਨਕਾਰਦਿਆ ਵਿਧਾਇਕ ਰਾਜਿੰਦਰ ਬੇਰੀ ਨੇ ਅੱਜ ਮੀਡੀਆ ਦੀ ਮੌਜਦੂਗੀ ’ਚ ਹੋਟਲ ਦਾ ਹਾਲ ਖੋਲਿ੍ਹਆ।

Photo

ਜਲੰਧਰ, 16 ਜੁਲਾਈ (ਲਖਵਿੰਦਰ ਸਿੰਘ ਲੱਕੀ) : ਸਰਕਾਰੀ ਰਾਸ਼ਨ ਸਟਾਕ ਕਰਨ ਦੇ ਵਿਰੋਧੀਆ ਦੇ ਦੋਸ਼ਾਂ ਨੂੰ ਨਕਾਰਦਿਆ ਵਿਧਾਇਕ ਰਾਜਿੰਦਰ ਬੇਰੀ ਨੇ ਅੱਜ ਮੀਡੀਆ ਦੀ ਮੌਜਦੂਗੀ ’ਚ ਹੋਟਲ ਦਾ ਹਾਲ ਖੋਲਿ੍ਹਆ। ਹਾਲ ’ਚ 20 ਤੋਂ 25 ਰਾਸ਼ਨ ਦੇ ਪੈਕੇਟ ਪਏ ਸਨ ਪਰ ਇਨ੍ਹਾਂ ’ਚ ਸਰਕਾਰੀ ਰਾਸ਼ਨ ਨਾਲ ਜੁੜਿਆ ਕੋਈ ਪੈਕੇਟ ਨਹੀਂ ਸੀ।

ਵਿਧਾਇਕ ਬੇਰੀ ਨੇ ਕਿਹਾ ਕਿ ਇਹ ਉਹ ਪੈਕੇਟ ਹੈ ਜੋ ਉਨ੍ਹਾਂ ਨੂੰ ਐਨਜੀਓ ਤੇ ਦੋਸਤਾਂ ਨੇ ਸਹਿਯੋਗ ਕਰ ਕੇ ਭੇਜਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਹਲਕੇ ’ਚ 8000 ਤੋਂ ਜ਼ਿਆਦਾ ਲੋਕਾਂ ਨੂੰ ਰਾਸ਼ਨ ਦੇ ਪੈਕੇਟ ਵੰਡੇ ਗਏ ਹਨ। ਇਹ ਪੈਕੇਟ ਫ਼ੂਡ ਸਪਲਾਈ ਆਫ਼ਿਸ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਭਿਜਵਾਏ ਹਨ ਜਿਸ ਦਾ ਪੂਰਾ ਰਿਕਾਰਡ ਉਨ੍ਹਾਂ ਕੋਲ ਮੌਜੂਦ ਹੈ। ਉਨ੍ਹਾਂ ਕਿਹਾ ਕਿ ਇਹੀ ਨਹੀਂ ਆਰਐਸਐਸ ਨਾਲ ਜੁੜੇ ਕਾਰਜਕਰਤਾ, ਜੋ ਲੋਕਾਂ ਦੀ ਮਦਦ ਕਰ ਰਹੇ ਸਨ, ਉਨ੍ਹਾਂ ਦੇ ਸਹਿਯੋਗ ਨਾਲ ਵੀ ਲੰਗਰ ਤੇ ਰਾਸ਼ਨ ਵੰਡਿਆ ਗਿਆ ਹੈ।

ਵਿਧਾਇਕ ਰਾਜਿੰਦਰ ਬੇਰੀ ਨੇ ਕਾਂਗਰਸੀ ਆਗੂ ਗੁਰਨਾਮ ਸਿੰਘ ਮੁਲਤਾਨੀ, ਵਿਪਨ ਚੱਢਾ ਬੱਬੀ, ਸ਼ੌਰੀ ਚੱਢਾ, ਸ਼ਮਸ਼ੇਰ ਖਹਿਰਾ, ਮਨਦੀਪ ਜੱਸਲ ਦੀ ਮੌਜੂਦਗੀ ’ਚ ਕਿਹਾ ਕਿ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਸਿਆਸੀ ਤੌਰ ’ਤੇ ਹਾਸ਼ੀਏ ’ਤੇ ਹਨ, ਇਸ ਲਈ ਸਸਤੀ ਸ਼ੋਹਰਤ ਪਾਉਣ ਲਈ ਝੂਠੇ ਦੋਸ਼ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਬਕਾ ਮੰਤਰੀ ਕਾਲੀਆ ਖ਼ੁਦ ਲਾਕਡਾਊਨ ਦੌਰਾਨ ਘਰ ਦੇ ਅੰਦਰ ਬੈਠੇ ਰਹੇ, ਕਦੇ ਬਾਹਰ ਨਹੀਂ ਨਿਕਲੇ, ਹੁਣ ਕੋਰੋਨਾ ਕਾਲ ’ਚ ਜੋ ਲੋਕ ਗ਼ਰੀਬਾਂ ਦੀ ਮਦਦ ਕਰ ਰਹੇ ਹਨ, ਉਨ੍ਹਾਂ ’ਤੇ ਉਲਟੇ-ਸਿੱਧੇ ਦੋਸ਼ ਜੜ ਰਹੇ ਹਨ। ਜਨਤਾ ਸਭ ਜਾਣਦੀ ਹੈ, ਉਹ ਉਨ੍ਹਾਂ ਦੇ ਇਸ ਸਿਆਸੀ ਦਾਅ ’ਚ ਨਹੀਂ ਫਸਣ ਵਾਲੇ।