ਆਸਟ੍ਰੇਲੀਆ ਜਾ ਕੇ ਮੁੱਕਰੀ ਇਕ ਹੋਰ ਪੰਜਾਬਣ, ਸਹੁਰਿਆਂ ਦਾ ਖਰਚ ਕਰਵਾ ਕੇ ਕਹਿੰਦੀ ਤੁਸੀਂ ਕੌਣ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਆਹ ਤੋਂ ਦੋ ਮਹੀਨੇ ਬਾਅਦ ਪੜ੍ਹਨ ਲਈ ਵਿਦੇਸ਼ ਭੇਜਿਆ

Another Punjabi girl went to Australia

ਕਪੂਰਥਲਾ (ਚੰਦਰ ਮਾਰੀਆ)  ਪੰਜਾਬ ਵਿਚ ਲੜਕਾ ਪਰਿਵਾਰ ਦੇ ਖਰਚੇ ‘ਤੇ ਵਿਦੇਸ਼ ਗਈਆਂ ਲੜਕੀਆਂ ਵੱਲੋਂ ਸਹੁਰਾ ਪਰਿਵਾਰ ਨਾਲ ਧੋਖਾਧੜੀ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ।

ਇਕ ਅਜਿਹਾ ਹੀ ਮਾਮਲਾ ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਸਰਾਏ ਜੱਟਾਂ ਦਾ ਸਾਹਮਣੇ ਆਇਆ ਹੈ ਜਿੱਥੇ ਲਵਜੀਤ ਨਾਮ ਦੇ ਨੌਜਵਾਨ ਦਾ ਵਿਆਹ ਸੁਲਤਾਨਪੁਰ ਲੋਧੀ ਦੀ ਵਸਨੀਕ ਜੈਸਮੀਨ ਕੌਰ ਨਾਲ 2017 ਵਿਚ ਹੋਇਆ। ਵਿਆਹ ਤੋਂ ਕੁਝ ਮਹੀਨੇ ਬਾਅਦ ਲੜਕੀ ਨੂੰ ਪੜ੍ਹਾਈ ਲਈ ਆਸਟਰੇਲੀਆ ਭੇਜਿਆ ਗਿਆ। ਸਹੁਰਾ ਪਰਿਵਾਰ ਦਾ ਦੋਸ਼ ਹੈ ਕਿ ਲੜਕੀ ਨੇ ਬਾਹਰ ਜਾਣ ਤੋਂ ਕੁੱਝ ਅਰਸਾ ਬਾਅਦ ਸਹੁਰਾ ਪਰਿਵਾਰ ਨਾਲੋਂ ਨਾਤਾ ਤੋੜ ਲਿਆ ਹੈ।

ਲਵਜੀਤ ਦੇ ਪਿਤਾ  ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਪੁੱਤਰ ਦਾ ਵਿਆਹ ਕਰਨ ਤੋਂ ਬਾਅਦ ਆਪਣੀ ਨੂੰਹ ਅਤੇ ਪੁੱਤਰ ਦੇ ਚੰਗੇ ਭਵਿੱਖ ਲਈ ਆਪਣੀ ਨੂੰਹ ਜੈਸਮੀਨ ਕੌਰ ਨੂੰ ਵਿਦੇਸ਼ ਵਿਚ ਪੜ੍ਹਾਈ ਕਰਨ ਲਈ ਭੇਜਿਆ ਸੀ ਪਰ ਲੜਕੀ ਨੇ ਦੋ ਮਹੀਨੇ ਬਾਅਦ ਉਨ੍ਹਾਂ ਦੇ ਪਰਿਵਾਰ ਨਾਲ ਫੋਨ ’ਤੇ ਗੱਲਬਾਤ ਕਰਨੀ ਵੀ ਬੰਦ ਕਰ ਦਿੱਤੀ।

ਇਸ ਸਬੰਧੀ  ਸ਼ਿਕਾਇਤ ਕਰਨ ਤੇ ਸੁਲਤਾਨਪੁਰ ਲੋਧੀ ਦੀ ਪੁਲਿਸ ਵੱਲੋਂ ਜੈਸਮੀਨ ਕੌਰ ਅਤੇ ਉਸ ਦੇ ਮਾਤਾ ਪਿਤਾ ਉੱਤੇ ਐੱਫਆਈਆਰ ਦਰਜ ਕਰ ਲਈ ਪਰ ਕੁਝ ਸਮਾਂ ਪੈਣ ਬਾਅਦ ਹੀ ਇਹ ਐੱਫਆਈਆਰ ਵੀ ਰੱਦ ਕਰ ਦਿੱਤੀ ਗਈ ਹੈ ਹੁਣ ਮਾਮਲਾ ਕੋਰਟ ਵਿੱਚ ਹੈ। 

ਇਸ ਮਾਮਲੇ ਵਿਚ ਲੜਕੀ ਦੇ ਪਿਤਾ ਵਾ ਸਾਹਮਣੇ ਆਏ। ਉਨ੍ਹਾਂ ਕਿਹਾ ਕੋਈ ਠੱਗੀ ਨਹੀਂ ਕੀਤੀ ਜਦਕਿ ਦੋਨੋਂ ਪਰਿਵਾਰ ਵਿਚ ਪੰਗਾ ਲੜਕੇ ਦੀ ਭੈਣ ਕਰਕੇ ਪਿਆ ਹੈ ਜੋ ਆਸਟ੍ਰੇਲੀਆ ਰਹਿੰਦੀ ਹੈ ਤੇ ਉਹ ਨਹੀਂ ਚਾਹੁੰਦੀ ਸੀ ਕਿ ਉਸ ਦਾ ਭਰਾ ਆਸਟ੍ਰੇਲੀਆ ਆਵੇ ਜਦਕਿ ਉਹਨਾਂ ਮੁਤਾਬਕ ਲੜਕੇ ਪਰਿਵਾਰ ਨੇ ਲੜਕੀ ਨੂੰ ਬਦਨਾਮ ਕਰਨ ਦੀ ਨੀਅਤ ਨਾਲ ਲੜਕੀ ਦੀ ਫੋਟੋ ਵਾਇਰਲ ਕਰ ਦਿੱਤੀ।

ਉਧਰ ਡੀਐਸਪੀ ਸਰਵਣ ਸਿੰਘ ਦੇ ਨਾਲ ਇਸ ਮਾਮਲੇ ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕੇਸ ਨੂੰ ਰੀਓ ਓਪਨ ਕਰਨ ਦੀ ਗੱਲ ਕਹੀ। ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਪੁਲਿਸ ਵੱਲੋਂ ਇਸ ਮਾਮਲੇ ਵਿਚ ਕੀ ਕਾਰਵਾਈ ਕੀਤੀ ਜਾਂਦੀ ਹੈ।