ਕੌਮਾਂਤਰੀ ਸਰਹੱਦ ਤੇ ਪਾਕਿਸਤਾਨੀ ਡਰੋਨ 'ਤੇ ਬੀਐਸਐਫ਼ ਨੇ ਚਲਾਈਆਂ ਗੋਲੀਆਂ
ਕੌਮਾਂਤਰੀ ਸਰਹੱਦ ਤੇ ਪਾਕਿਸਤਾਨੀ ਡਰੋਨ 'ਤੇ ਬੀਐਸਐਫ਼ ਨੇ ਚਲਾਈਆਂ ਗੋਲੀਆਂ
image
ਡੇਰਾ ਬਾਬਾ ਨਾਨਕ, 16 ਜੁਲਾਈ (ਗੁਰਦੇਵ ਸਿੰਘ ਰਜਾਦਾ): ਅੱਜ ਕੌਮਾਂਤਰੀ ਸਰਹੱਦ ਤੇ ਤੜਕਸਾਰ ਡੇਰਾ ਬਾਬਾ ਨਾਨਕ ਸਰਹੱਦੀ ਖੇਤਰ ਵਿਚ ਬੀਐਸਐਫ਼ ਦੀ 10 ਬਟਾਲੀਅਨ ਦੀ ਬੀ.ਓ.ਪੀ ਨੇੜੇ ਰੋਡ ਪੋਸਟ 'ਤੇ ਅਸਮਾਨ ਵਿਚ ਪਾਕਿਸਤਾਨੀ ਡਰੋਨ ਦਿਖਾਈ ਦੇਣ 'ਤੇ ਜਵਾਨਾਂ ਵਲੋਂ ਗੋਲੀਆਂ ਚਲਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਇਸ ਘਟਨਾ ਦੀ ਖ਼ਬਰ ਸੁਣਨ ਉਪਰੰਤ ਕਮਾਂਡੈਂਟ ਕੁਲਵੰਤ ਕੁਮਾਰ, ਡੀਆਈਜੀ ਪ੍ਰਭਾਕਰ ਜੋਸ਼ੀ ਸੈਕਟਰ ਗੁਰਦਾਸਪੁਰ, ਕੁਲਦੀਪ ਰਾਜੂ ਟੂ ਆਈ ਸੀ, ਬੀਐਸਐਫ਼ ਦੇ ਖ਼ੁਫ਼ੀਆ ਵਿਭਾਗ ਦੇ ਅਧਿਕਾਰੀ ਤੋਂ ਇਲਾਵਾ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਐਸਐਚਓ ਅਵਤਾਰ ਸਿੰਘ ਕੰਗ ਮੌਕੇ 'ਤੇ ਪਹੁੰਚੇ ਅਤੇ ਬੀਐਸਐਫ਼ ਦੇ ਜਵਾਨਾਂ ਪੰਜਾਬ ਪੁਲਿਸ ਦੇ ਜਵਾਨਾਂ ਤੇ ਹੋਰ ਸੁਰੱਖਿਆ ਏਜੰਸੀਆਂ ਵਲੋਂ ਸਰਹੱਦੀ ਖੇਤਰ ਵਿਚ ਸਰਚ ਅਭਿਆਨ ਚਲਾ ਕੇ ਛਾਣਬੀਣ ਕੀਤੀ ਜਾ ਰਹੀ ਹੈ |