CM ਮਾਨ ਨੇ ਸ਼ਹੀਦ ਭਗਤ ਸਿੰਘ ਬਾਰੇ ਸਿਮਰਨਜੀਤ ਮਾਨ ਦੇ ਬਿਆਨ ਨੂੰ ਦੱਸਿਆ ਮੰਦਭਾਗਾ ਤੇ ਸ਼ਰਮਨਾਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ- ਜਿਸ ਆਜ਼ਾਦ ਫਿਜ਼ਾ ’ਚ ਅਸੀਂ ਸਾਹ ਲੈ ਰਹੇ ਹਾਂ, ਇਹ ਸ਼ਹੀਦ ਭਗਤ ਸਿੰਘ ਦੀ ਹੀ ਬਦੌਲਤ ਹੈ

Simranjit Singh Mann and CM Mann



ਚੰਡੀਗੜ੍ਹ: ਸ਼ਹੀਦ ਭਗਤ ਸਿੰਘ ਬਾਰੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੇ ਬਿਆਨ ’ਤੇ ਪ੍ਰਤੀਕਿਰਿਆ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਦੇ ਸ਼ਹੀਦਾਂ ਨੂੰ ‘ਅੱਤਵਾਦੀ’ ਕਹਿਣਾ ਬੇਹੱਦ ਮੰਦਭਾਗਾ ਹੈ। ਪੱਤਰਕਾਰਾਂ ਨਾਲ ਗੱਲ ਕਰਦਿਆਂ ਉਹਨਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਹਮੇਸ਼ਾ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਸੀ ਅਤੇ ਰਹਿਣਗੇ। ਉਹਨਾਂ ਨੇ ਸਾਨੂੰ ਦੇਸ਼ ਲੈ ਕੇ ਦਿੱਤਾ, ਜਿਸ ਆਜ਼ਾਦ ਫਿਜ਼ਾ ’ਚ ਅਸੀਂ ਸਾਹ ਲੈ ਰਹੇ ਹਾਂ, ਇਹ ਸ਼ਹੀਦ ਭਗਤ ਸਿੰਘ ਦੀ ਹੀ ਬਦੌਲਤ ਹੈ।

Bhagwant Mann

ਉਹਨਾਂ ਕਿਹਾ ਕਿ ਦੇਸ਼ ਦੇ ਸ਼ਹੀਦਾਂ ਨੂੰ ‘ਅੱਤਵਾਦੀ’ ਕਹਿਣਾ ਬੇਹੱਦ ਮੰਦਭਾਗਾ ਹੈ। ਮਾਨ ਨੇ ਦੱਸਿਆ ਕਿ ਉਹਨਾਂ ਨੇ ਸੰਸਦ ਵਿਚ 23 ਮਾਰਚ ਨੂੰ ਪਹਿਲੀ ਵਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ਮੌਕੇ ਮੋਨ ਰਖਵਾਇਆ ਸੀ।

Simranjit Singh Mann

ਮਾਨ ਨੇ ਕਿਹਾ ਕਿ ਜਿਸ ਸੰਸਦ ’ਚ ਮੈਂ ਸ਼ਹੀਦ ਭਗਤ ਸਿੰਘ ਲਈ ਭਾਰਤ ਰਤਨ ਦੀ ਮੰਗ ਕੀਤੀ ਸੀ, ਜੇ ਕੋਈ ਉਸੇ ਸੰਸਦ ’ਚ ਉਹਨਾਂ ਨੂੰ ‘ਅੱਤਵਾਦੀ’ ਕਹੇਗਾ ਤਾਂ ਇਹ ਸ਼ਰਮਨਾਕ ਹੈ। ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਪਵਿੱਤਰ ਵੇਈਂ ਦੀ ਕਾਰਸੇਵਾ ਦੀ 22ਵੀਂ ਵਰ੍ਹੇਗੰਢ ਨੂੰ ਸਮਰਪਿਤ ਸੁਲਤਾਨਪੁਰ ਲੋਧੀ ਵਿਖੇ ਕਰਵਾਏ ਜਾ ਰਹੇ ਸਮਾਗਮ ਵਿਚ ਸ਼ਿਰਕਤ ਕਰਨ ਪਹੁੰਚੇ ਹੋਏ ਸਨ।