ਲੋਹੀਆਂ ਖ਼ਾਸ ਦੇ ਇਨ੍ਹਾਂ ਸਕੂਲਾਂ ਵਿਚ ਦੋ ਦਿਨ ਦੀ ਛੁੱਟੀ ਦਾ ਐਲਾਨ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹੜ੍ਹ ਕਾਰਨ ਭਰੇ ਪਾਣੀ ਦੇ ਮੱਦੇਨਜ਼ਰ ਲਿਆ ਪ੍ਰਸ਼ਾਸਨ ਨੇ ਫ਼ੈਸਲਾ 

representational

ਜਲੰਧਰ : ਪੰਜਾਬ ਵਿਚ ਬਣੀ ਹੜ੍ਹ ਦੀ ਸਥਿਤੀ ਦੇ ਮੱਦੇਨਜ਼ਰ ਸਕੂਲ ਬੰਦ ਕੀਤੇ ਗਏ ਸਨ ਜੋ ਅੱਜ ਤੋਂ ਮੁੜ ਸ਼ੁਰੂ ਹੋ ਗਏ ਹਨ ਪਰ ਜਲੰਧਰ ਇਲਾਕੇ ਵਿਚ ਅਜੇ ਵੀ ਕਈ ਪਿੰਡਾਂ ਵਿਚ ਪਾਣੀ ਭਰਿਆ ਹੋਇਆ ਹੈ। ਇਸ ਦੇ ਚਲਦੇ ਹੀ ਜਲੰਧਰ ’ਚ ਸਕੂਲਾਂ ਨੂੰ ਲੈ ਕੇ ਨਵੇਂ ਹੁਕਮ ਜਾਰੀ ਕੀਤੇ ਗਏ ਹਨ।

ਹੜ੍ਹ ਪ੍ਰਭਾਵਤ ਖੇਤਰ ਬਲਾਕ ਲੋਹੀਆਂ ਖ਼ਾਸ ਬਲਾਕ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਅਤੇ ਵਿੱਦਿਅਕ ਅਦਾਰਿਆਂ ਵਿਚ 17 ਅਤੇ 18 ਜੁਲਾਈ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। 

ਇਹ ਵੀ ਪੜ੍ਹੋ: ਗਾਇਬ ਹੋਏ 328 ਪਾਵਨ ਸਰੂਪਾਂ ਦਾ ਸੰਗਤ ਨੂੰ ਹਿਸਾਬ ਦੇਵੇ ਐਸ.ਜੀ.ਪੀ.ਸੀ. : ਸਾਬਕਾ ਜਥੇਦਾਰ ਰਣਜੀਤ ਸਿੰਘ  

ਇਹ ਹੁਕਮ ਜਲੰਧਰ 'ਚ ਡੀ. ਸੀ. ਵਿਸ਼ੇਸ਼ ਸਾਰੰਗਲ ਵਲੋਂ ਜਾਰੀ ਕੀਤੇ ਗਏ ਹਨ ਜਿਸ ਤਹਿਤ 15 ਸਕੂਲਾਂ ਵਿਚ ਦੋ ਦਿਨ ਲਈ ਛੁੱਟੀ ਦਾ ਐਲਾਨ ਕੀਤਾ ਗਿਆ ਹੈ।