ਗਰੀਸ ਗਏ ਨੌਜੁਆਨ ਦੀ ਭੇਤਭਰੇ ਹਾਲਾਤ ਵਿਚ ਮੌਤ

ਏਜੰਸੀ

ਖ਼ਬਰਾਂ, ਪੰਜਾਬ

ਮਾਂ ਨੇ ਅਪਣੀ ਡੇਢ ਏਕੜ ਜ਼ਮੀਨ ਗਹਿਣੇ ਰੱਖ ਕੇ ਉਸ ਨੂੰ ਰੋਜ਼ੀ ਰੋਟੀ ਕਮਾਉਣ ਵਿਦੇਸ਼ ਭੇਜਿਆ ਸੀ

photo

ਗੁਰਦਾਸਪੁਰ : ਵਿਦੇਸ਼ੀ ਧਰਤੀ ਤੋਂ ਇਕ ਹੋਰ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਜ਼ਿਲਾ ਗੁਰਦਾਸਪੁਰ ਦੇ ਸ਼ਹਿਰ ਧਾਰੀਵਾਲ ਨਜ਼ਦੀਕ ਪਿੰਡ ਅਹਿਮਦਾਬਾਦ ਦੇ ਨੌਜੁਆਨ ਗੁਰਪਿੰਦਰ ਸਿੰਘ ਗਿੰਦਾ ਦੀ ਗਰੀਸ ਵਿਖੇ ਭੇਦਭਰੇ ਹਾਲਾਤ ਚ ਮੌਤ ਹੋ ਗਈ ਹੈ।

ਜਾਣਕਾਰੀ ਅਨੁਸਾਰ ਗੁਰਪਿੰਦਰ ਸਿੰਘ ਗਿੰਦਾ ਮਾਪਿਆਂ ਦਾ ਇਕਲੌਤਾ ਕਮਾਉਣ ਵਾਲਾ ਪੁੱਤਰ ਸੀ ਅਤੇ ਉਸ ਦੇ ਪਿਤਾ ਦੀ ਵੀ ਮੌਤ ਚੁੱਕੀ ਹੈ। ਨੌਜੁਆਨ ਗੁਰਪਿੰਦਰ ਸ਼ਿੰਦਾ ਅਪਣੇ ਪਿੱਛੇ ਪਤਨੀ ਤੇ ਮਾਂ ਨੂੰ ਰੋਂਦਿਆਂ ਕੁਰਲਾਉਂਦਿਆਂ ਛੱਡ ਗਿਆ।

ਪੀੜਤ ਪ੍ਰਵਾਰ ਨੇ ਸਰਕਾਰ ਕੋਲੋਂ ਮੰਗ ਕਿ ਕੀਤੀ ਹੈ ਕਿ ਗੁਰਪਿੰਦਰ ਦੀ ਦੇਹ ਨੂੰ ਵਾਪਸ ਲਿਆਉਣ ਦਾ ਇੰਤਜ਼ਾਮ ਕੀਤਾ ਜਾਵੇ ਤੇ ਮ੍ਰਿਤਕ ਦੇ ਪ੍ਰਵਾਰ ਦੀ ਸਾਰ ਲਈ ਜਾਵੇ। 

ਮ੍ਰਿਤਕ ਗਰੀਬ ਪ੍ਰਵਾਰ ਨਾਲ ਸੰਬੰਧਤ ਸੀ। ਮਾਂ ਨੇ ਅਪਣੀ ਡੇਢ ਏਕੜ ਜ਼ਮੀਨ ਗਹਿਣੇ ਰੱਖ ਕੇ ਉਸ ਨੂੰ ਰੋਜ਼ੀ ਰੋਟੀ ਕਮਾਉਣ ਵਿਦੇਸ਼ ਭੇਜਿਆ ਸੀ।