Punjab News : ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਕੀਤੀ ਗਈ ਮਹੀਨੇਵਾਰ ਮੀਟਿੰਗ
Punjab News : ਮੀਟਿੰਗ ਦੌਰਾਨ ਕਿਸਾਨਾਂ ਨੂੰ ਬੂਟੇ ਪਾਲਣ ਦੇ ਦਿੱਤੇ ਨਿਰਦੇਸ਼
Punjab News : ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਮਹੀਨੇਵਾਰ ਮੀਟਿੰਗ ਕੀਤੀ ਗਈ। ਇਹ ਮੀਟਿੰਗ ਹਰਮੀਤ ਸਿੰਘ ਕਾਦੀਆਂ ਦੀ ਪ੍ਰਧਾਨਗੀ ਹੇਠ ਹੋਈ। ਉਨ੍ਹਾਂ ਨੇ ਜਥੇਬੰਦੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਪੰਜਾਬ ਵਿਚ ਆਪਣੇ-ਆਪਣੇ ਬਲਾਕਾਂ ਵਿਚ ਮੀਟਿੰਗਾਂ ਕਰਕੇ ਇਹ ਮੁਹਿੰਮ ਚਲਾਈ ਹੈ। ਇਹ ਉਪਰਾਲਾ ਰਾਜ ਸਭਾ ਮੈਂਬਰ, ਵਾਤਾਵਰਨ ਪ੍ਰੇਮੀ ਸੰਤ ਸੀਚੇਵਾਲ ਦੀ ਮਦਦ ਨਾਲ 500 ਬੂਟੇ ਵੰਡੇ ਗਏ।
ਇਹ ਵੀ ਪੜੋ : ICC Ranking : ਏਸ਼ੀਆ ਕੱਪ ਤੋਂ ਪਹਿਲਾਂ ਹਰਮਨਪ੍ਰੀਤ ਕੌਰ ਅਤੇ ਸ਼ੈਫਾਲੀ ਵਰਮਾ ਨੇ ਮਹਿਲਾ ਰੈਕਿੰਗ ’ਚ ਲਗਾਈ ਛਲਾਂਗ
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਮਹੀਨੇਵਾਰ ਮੀਟਿੰਗ ਦੌਰਾਨ ਕਿਸਾਨਾਂ ਨੂੰ ਬੂਟੇ ਪਾਲਣ ਦੇ ਦਿੱਤੇ ਨਿਰਦੇਸ਼। ਇਸ ਮੌਕੇ ਜਥੇਬੰਦੀ ਨੇ ਕਿਹਾ ਜੋ ਕਿਸਾਨਾਂ ਨੂੰ ਕਿਹਾ ਕਿ ਜੋ ਕਿਸਾਨ ਬੂਟੇ ਪਾਲੇਗਾ ਉਸ ਨੂੰ ਜਥੇਬੰਦੀ ਵਲੋਂ ਸਨਮਾਨਿਤ ਵੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਖੇਤਾਂ ’ਚ ਅੱਗ ਲਾਉਣ ਵਾਲੇ ਕਿਸਾਨਾਂ ਨੂੰ ਅੱਗ ਨਾ ਲਗਾਉਣ ਲਈ ਅਪੀਲ ਵੀ ਕੀਤੀ ਗਈ। ਇਸ ਮੀਟਿੰਗ ਵਿਚ ਜਥੇਬੰਦੀ ਨੇ ਅਲੱਗ –ਅਲੱਗ ਮੁੱਦਿਆਂ ’ਤੇ ਵਿਚਾਰਾਂ ਵੀ ਕੀਤੀਆਂ ਗਈਆਂ।
ਜਥੇਬੰਦੀ ਵਲੋਂ ਇਕ ਮੁਹਿੰਮ ਚਲਾਈ ਗਈ ਹੈ। ਜਥੇਬੰਦੀ ਆਗੂਆਂ ਨੇ ਕਿਹਾ ਕਿ ਪਿਛਲੇ ਦਿਨੀਂ ’ਚ ਅੱਤ ਦੀ ਗਰਮੀ ਪਈ ਹੈ। ਕੁਝ ਕਿਸਾਨਾਂ ਨੇ ਕਣਕ ਦੇ ਵੱਢ ਨੂੰ ਅੱਗ ਲਗਾਈ ਹੈ ਅਤੇ ਸੜਕਾਂ ਦੇ ਕੰਢੇ ਬਹੁਤ ਸਾਰੇ ਰੁੱਖ ਸੜੇ। ਜਿਸ ਦਾ ਨਤੀਜਾ ਤਾਪਮਾਨ ’ਚ ਦੇਖਣ ਨੂੰ ਮਿਲਿਆ। ਜਥੇਬੰਦੀ ਦੇ ਆਗੂਆਂ ਨੇ ਇਸ ਨੇਕ ਕਾਰਜ ਲਈ ਸੰਤ ਸਾਚੇਵਾਲ ਦਾ ਬਹੁਤ-ਬਹੁਤ ਧੰਨਵਾਦ ਕੀਤਾ।
(For more news apart from monthly meeting conducted by the Indian Farmers Union News in Punjabi, stay tuned to Rozana Spokesman)