ਅਕਾਲੀ ਦਲ ਦਾ ਇੱਕ ਹੋਰ ਵਿਧਾਇਕ ਕੋਰੋਨਾ ਦੀ ਚਪੇਟ 'ਚ, ਮਨਪ੍ਰੀਤ ਇਆਲੀ ਦੀ ਰਿਪੋਰਟ ਪਾਜ਼ੀਟਿਵ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਉਨ੍ਹਾਂ ਨੇ ਸੋਸ਼ਲ ਮੀਡੀਆ ਅਕਾਉਂਟ ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ

Manpreet Singh Ayali

ਚੰਡੀਗੜ੍ਹ - ਕਾਂਗਰਸ ਦੇ ਨਾਲ-ਨਾਲ ਹੁਣ ਅਕਾਲੀ ਦਲ ਦੇ ਵਿਧਾਇਕਾਂ ਵਿਚ ਕੋਰੋਨਾ ਪੋਜ਼ੀਟਿਵ ਦੇ ਮਾਮਲੇ ਲਗਾਤਾਰ ਵਧ ਰਹੇ ਨੇ, ਅਕਾਲੀ ਦਲ ਦੇ ਦੂਜੇ ਵਿਧਾਇਕ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ ਦਰਅਸਲ ਹੁਣ ਮੁਲਾਂਪੁਰ ਦਾਖ਼ਾ ਤੋਂ ਵਿਧਾਇਕ ਮਨਪ੍ਰੀਤ ਇਆਲੀ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਇਆ ਹੈ, ਉਨ੍ਹਾਂ ਨੇ ਸੋਸ਼ਲ ਮੀਡੀਆ ਅਕਾਉਂਟ ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ, ਉਨ੍ਹਾਂ ਕਿਹਾ ਮੈਂ ਖ਼ੁਦ ਨੂੰ ਕੁਆਰੰਟੀਨ ਕਰ ਲਿਆ ਹੈ ਅਤੇ ਜਲਦ ਤੁਹਾਡੀ ਸੇਵਾ ਵਿਚ ਹਾਜ਼ਰ ਹੋਵਾਂਗਾ , ਇਸ ਤੋਂ ਪਹਿਲਾਂ ਬਟਾਲਾ ਤੋਂ ਅਕਾਲੀ ਦਲ ਦੇ ਵਿਧਾਇਕ ਲਖਬੀਰ ਸਿੰਘ ਲੋਧੀ ਨੰਗਲ ਦਾ ਵੀ ਕੋਰੋਨਾ ਟੈਸਟ ਪਾਜ਼ੀਟਿਵ ਆਇਆ ਸੀ

ਕਾਂਗਰਸ ਦੇ ਇਹ ਆਗੂ ਵੀ ਕੋਰੋਨਾ ਪਾਜ਼ੀਟਿਵ
ਪੰਜਾਬ ਵਿਧਾਨਸਭਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਹੈ, ਭੱਟੀ ਨੇ 15 ਅਗਸਤ ਨੂੰ ਫ਼ਰੀਦਕੋਟ ਵਿੱਚ ਕੌਮੀ ਝੰਡਾ ਲਹਿਰਾਇਆ ਸੀ ਇਸ ਦੌਰਾਨ ਸਮਾਗਮ ਦੌਰਾਨ ਉਹ ਜਿਸ-ਜਿਸ ਵਿਅਕਤੀ ਦੇ ਸੰਪਰਕ ਵਿਚ ਆਏ ਸਨ ਉਨ੍ਹਾਂ ਸਭ ਦਾ ਕੋਰੋਨਾ ਟੈਸਟ ਕੀਤਾ ਜਾਵੇਗਾ,ਇਸ ਦੇ ਨਾਲ ਅਜਾਇਬ ਸਿੰਘ ਭੱਟੀ ਦੇ  ਪਰਿਵਾਰ ਦਾ ਵੀ ਕੋਰੋਨਾ ਟੈਸਟ ਕਰਵਾਇਆ ਜਾਵੇਗਾ।

ਇਸ ਦੇ ਨਾਲ ਹੀ ਦੱਸ ਦਈਏ ਕਿ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀ ਵੀ ਕੋਰੋਨਾ ਟੈਸਟ ਰਿਪੋਰਟ ਪਾਜ਼ੀਟਿਵ ਆਈ ਹੈ,ਉਨ੍ਹਾਂ ਨੇ ਵੀ 15 ਅਗਸਤ ਨੂੰ ਝੰਡਾ ਫਹਿਰਾਇਆ ਸੀ, ਸਭ ਤੋਂ ਪਹਿਲਾਂ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਸੀ, ਬਾਜਵਾ ਦੇ ਨਾਲ ਉਨ੍ਹਾਂ ਦੀ ਪਤਨੀ ਅਤੇ ਪੁੱਤਰ ਦਾ ਵੀ ਕੋਰੋਨਾ ਟੈਸਟ ਪੋਜ਼ੀਟਿਵ ਸੀ, ਹੁਣ ਪ੍ਰਤਾਪ ਬਾਜਵਾ ਦੇ ਨਾਲ ਪੂਰਾ ਪਰਿਵਾਰ ਠੀਕ ਹੋ ਚੁੱਕਾ ਹੈ