ਪੰਜਾਬ ਸਰਕਾਰ ਨੇ ਘਟਾਈ ਕੋਰੋਨਾ ਟੈਸਟ ਦੀ ਕੀਮਤ, ਵਾਧੂ ਪੈਸੇ ਲੈਣ ਵਾਲਿਆਂ ਦੀ ਖੈਰ ਨਹੀਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸ ਦੇ ਨਾਲ ਪੰਜਾਬ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਕੋਰੋਨਾ ਟੈਸਟ ਕਰਵਾਉਣ ਲਈ ਡਾਕਟਰ ਤੋਂ ਲਿਖਵਾਉਣ ਦੀ ਜ਼ਰੂਰਤ ਨਹੀਂ ਹੈ ਕੋਈ ਵੀ ਸ਼ਖ਼ਸ ਕੋਰੋਨਾ ਟੈਸਟ ਕਰਵਾ ਸਕਦਾ ਹੈ

Captain Amarinder Singh

ਚੰਡੀਗੜ੍ਹ - ਪੰਜਾਬ ਸਰਕਾਰ ਨੇ ਕੋਰੋਨਾ ਟੈਸਟ ਬਾਰੇ ਵੱਡਾ ਐਲਾਨ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਸੂਬੇ ਦੀਆਂ ਪ੍ਰਾਈਵੇਟ ਲੈਬ ਵਿਚ RTPCR ਟੈਸਟ ਲਈ ਹੁਣ 2400 ਰੁਪਏ ਦੇਣੇ ਹੋਣਗੇ ਜਦਕਿ ਐਂਟੀਜਨ ਟੈਸਟ ਦੇ ਲਈ ਸਿਰਫ਼ 1000 ਰੁਪਏ ਖ਼ਰਚ ਕਰਨੇ ਪੈਣਗੇ ,ਜਦਕਿ ਸਰਕਾਰੀ ਹਸਪਤਾਲਾਂ ਵਿਚ ਇਹ ਟੈਸਟ ਬਿਲਕੁਲ ਮੁਫ਼ਤ ਵਿਚ ਹੀ ਹੋਣਗੇ।

ਇਸ ਦੇ ਨਾਲ ਪੰਜਾਬ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਕੋਰੋਨਾ ਟੈਸਟ ਕਰਵਾਉਣ ਲਈ ਡਾਕਟਰ ਤੋਂ ਲਿਖਵਾਉਣ ਦੀ ਜ਼ਰੂਰਤ ਨਹੀਂ ਹੈ ਕੋਈ ਵੀ ਸ਼ਖ਼ਸ ਕੋਰੋਨਾ ਟੈਸਟ ਕਰਵਾ ਸਕਦਾ ਹੈ,ਇਸ ਤੋਂ ਪਹਿਲਾਂ ਬਿਨ੍ਹਾਂ ਡਾਕਟਰ ਦੀ ਮਨਜ਼ੂਰੀ 'ਤੇ ਕੋਰੋਨਾ ਟੈਸਟ ਨਹੀਂ ਹੁੰਦਾ ਸੀ, ICMR ਨੇ ਇਸ ਨਿਯਮ ਵਿਚ ਬਦਲਾਅ ਕੀਤਾ ਸੀ ਜਿਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਟੈਸਟ ਕਰਵਾਉਣ ਦੇ ਲਈ ਡਾਕਟਰ ਤੋਂ ਪਰਚੀ ਬਣਾਉਣ ਦੀ ਸ਼ਰਤ ਨੂੰ ਵੀ ਹਟਾ ਦਿੱਤਾ ਹੈ  ਇਸ ਤੋਂ ਪਹਿਲਾਂ 16 ਜੁਲਾਈ ਨੂੰ ਕੋਵਿਡ 19 ਇਲਾਜ ਲਈ ਪ੍ਰਾਈਵੇਟ ਹਸਪਤਾਲ ਦੇ ਰੇਟ ਤੈਅ ਕੀਤੇ ਗਏ ਸਨ।   

- ਪ੍ਰਾਈਵੇਟ ਹਸਪਤਾਲ ਕੋਵਿਡ ਦੇ ਇਲਾਜ ਲਈ ਪ੍ਰਤੀ ਦਿਨ 10 ਹਜ਼ਾਰ ਤੋਂ ਵਧ ਨਹੀਂ ਲੈ ਸਕਦੇ, ਜਿਸ ਵਿਚ ਆਕਸੀਜਨ ਫੈਸੀਲਿਟੀ ਮੌਜੂਦ ਹੈ
-  ਬਿਨ੍ਹਾਂ ਵੈਂਟੀਲੇਟਰ ਦੇ ICU ਬਿਸਤਰਿਆਂ ਦੇ ਲਈ 13 ਹਜ਼ਾਰ ਤੋਂ 15 ਹਜ਼ਾਰ ਤੱਕ ਹਸਪਤਾਲ ਚਾਰਜ ਕਰ ਸਕਦੇ ਨੇ।

- ਜ਼ਿਨ੍ਹਾਂ ਮਰੀਜ਼ਾਂ ਦੀ ਹਾਲਤ ਜ਼ਿਆਦਾ ਨਾਜ਼ੁਕ ਹੋਵੇਗੀ ਉਨ੍ਹਾਂ ਦੇ ਇਲਾਜ ਲਈ ਹਸਪਤਾਲ 15000,16,550 ਤੋਂ ਲੈਕੇ 18000 ਤੱਕ ਚਾਰਜ  ਕਰ ਸਕਦੇ ਨੇ 
- ਇੰਨਾ ਵਿੱਚ PPE ਕਿੱਟ ਦਾ ਚਾਰਜ ਵੀ ਸ਼ਾਮਲ ਹੋਵੇਗਾ  
- ਮਾਇਡ ਸਿਮਟਮ ਯਾਨੀ ਕੋਰੋਨਾ ਦੇ ਥੋੜ੍ਹੇ ਲੱਛਣ ਵਾਲਿਆਂ ਲਈ ਰੋਜ਼ਾਨਾ 6500, 5500 ਤੋਂ ਲੈਕੇ  4500 ਰੁਪਏ ਖ਼ਰਚ ਕਰਨੇ ਹੋਣਗੇ