ਮੁਹਾਲੀ ਵਾਰਡ ਨੰਬਰ 17 'ਚ ਘਰ 'ਤੇ ਡਿੱਗਿਆ ਵੱਡਾ ਦਰੱਖ਼ਤ, ਜਾਨੀ ਨੁਕਸਾਨ ਤੋਂ ਬਚਾਅ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਿਜਲੀ ਅਤੇ ਆਵਾਜਾਈ ਠੱਪ ਖਰਾਬ ਹੋ ਚੁੱਕੇ ਦਰਖਤ ਹਟਾਉਣ ਦੀ ਮਸ਼ੀਨ ਦੀ ਮੰਗ

A large tree fell on a house in Ward No. 17 to avoid loss of life

ਐੱਸ ਏ ਐਸ ਨਗਰ (ਨਰਿੰਦਰ ਸਿੰਘ ਝਾਮਪੁਰ)- ਮੁਹਾਲੀ ਦੇ ਵਾਰਡ ਨੰਬਰ 17 ਵਿਚ ਦੋ ਮਹੀਨੇ ਤੋਂ ਦਰੱਖਤ ਕੱਟਣ ਅਤੇ ਵੱਡੇ ਦਰੱਖਤ ਜੋ ਖੋਖਲੇ ਹੋ ਗਏ ਹਨ ਉਹਨਾਂ ਨੂੰ ਹਟਾਉਣ ਵਾਲੀ ਮਸ਼ੀਨ ਦੀ ਮੰਗ ਕੀਤੀ ਜਾ ਰਹੀ ਹੈ ਪਰ ਇਸ ਬਾਰੇ ਵਿਚ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਇਸ ਕਰਕੇ ਲੋਕਾਂ ਦੀ ਸਮੱਸਿਆ ਦਿਨੋ-ਦਿਨ ਵਧਦੀ ਜਾ ਰਹੀ ਹੈ। ਜਦ ਹਨੇਰੀ ਚੱਲਦੀ ਹੈ ਤਾਂ ਪੁਰਾਣੇ ਦਰੱਖ਼ਤ ਲੋਕਾਂ ਦੇ ਘਰ 'ਤੇ ਡਿੱਗ ਪੈਂਦੇ ਹਨ। ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੱਲ੍ਹ ਵੀ ਹਨੇਰੀ ਕਾਰਨ ਦਰੱਖ਼ਤ ਡਿਗ ਗਿਆ। 

ਪਰ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਸਾਰਾ ਘਰ ਨੁਕਸਾਨਿਆ ਗਿਆ।ਬਿਜਲੀ ਬੰਦ ਹੋ ਗਈ ਹੈ ਵਾਰਡ ਵਾਸੀਆਂ ਨੇ ਦੱਸਿਆ ਕਿ ਇਸ ਬਾਰੇ ਕਈਂ ਵਾਰ ਵਿਭਾਗ ਨੂੰ ਵੀ ਸੂਚਿਤ ਕੀਤਾ ਗਿਆ ਪਰ ਉਹਨਾਂ ਨੇ ਕੁੱਝ ਨਹੀਂ ਸੁਣਿਆ, ਜਿਸ ਕਰ ਕੇ ਲੋਕ ਤੰਗ ਬਹੁਤ ਹੋਏ ਹਨ। ਇਸ ਮੌਕੇ ਵਾਰਡ ਵਾਸੀਆਂ ਸਿਮਰਤ ਗਿੱਲ, ਰਾਜਵੀਰ ਕੌਰ ਗਿੱਲ ਕੌਂਸਲਰ, ਲਖਵਿੰਦਰ ਸਿੰਘ ਬੇਦੀ ਇਕਬਾਲ ਸਿੰਘ, ਕੁਲਮੋਹਨ ਸਿੰਘ ਨੇ ਕਿਹਾ ਕਿ ਸਾਡੀ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ ਨਹੀਂ ਤਾਂ ਇਸ ਪ੍ਰਤੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।