ਕਾਂਗਰਸ ਅੱਖਾਂ ਬੰਦ ਕਰ ਕੇ ਅੱਗੇ ਵੱਧ ਰਹੀ ਹੈ : ਸਿੱਬਲ

ਏਜੰਸੀ

ਖ਼ਬਰਾਂ, ਪੰਜਾਬ

ਕਾਂਗਰਸ ਅੱਖਾਂ ਬੰਦ ਕਰ ਕੇ ਅੱਗੇ ਵੱਧ ਰਹੀ ਹੈ : ਸਿੱਬਲ

image


ਨਵੀਂ ਦਿੱਲੀ, 16 ਅਗੱਸਤ : ਕਾਂਗਰਸ ਦੇ ਸੀਨੀਅਰ ਆਗੂ ਕਪਿਲ ਸਿੱਬਲ ਨੇ ਸੁਸ਼ਮਿਤਾ ਦੇਵ ਦੇ ਪਾਰਟੀ ਛੱਡਣ ਤੋਂ ਬਾਅਦ ਕਾਂਗਰਸ ਦੀ ਕਾਰਜਸ਼ੈਲੀ 'ਤੇ ਸਵਾਲ ਖੜੇ ਕਰਦੇ ਹੋਏ ਸੋਮਵਾਰ ਨੂੰ  ਕਿਹਾ ਕਿ ਪਾਰਟੀ ਅੱਖਾਂ ਬੰਦ ਕਰ ਕੇ ਅੱਗੇ ਵੱਧ ਰਹੀ ਹੈ | ਉਨ੍ਹਾਂ ਟਵੀਟ ਕੀਤਾ,''ਸੁਸ਼ਮਿਤਾ ਦੇਵ ਨੇ ਸਾਡੀ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿਤਾ ਹੈ | ਨੌਜਵਾਨ ਆਗੂ ਪਾਰਟੀ ਛਡਦੇ ਹਨ, ਜਦੋਂਕਿ ਅਸੀਂ 'ਬਜ਼ੁਰਗ' (ਪੁਰਾਣੇ ਆਗੂ) ਪਾਰਟੀ ਨੂੰ  ਮਜ਼ਬੂਤ ਕਰਨ ਲਈ ਯਤਨ ਕਰਦੇ ਹਾਂ ਤਾਂ ਉਸ ਲਈ ਵੀ ਕਸੂਰਵਾਰ ਠਹਿਰਾਇਆ ਜਾਂਦਾ ਹੈ | ਪਾਰਟੀ ਅੱਖਾਂ ਬੰਦ ਕਰ ਕੇ ਅੱਗੇ ਵੱਧ ਰਹੀ ਹੈ |'' ਸਿੱਬਲ ਨੇ ਦਾਅਵਾ ਕੀਤਾ ਕਿ ਪਾਰਟੀ ਸੱਭ ਕੁਝ ਜਾਣ ਕੇ ਵੀ ਅਣਜਾਣ ਹੈ | ਜ਼ਿਕਰਯੋਗ ਹੈ ਕਿ ਕਾਂਗਰਸ ਆਗੂ ਅਤੇ ਸਾਬਕਾ ਸਾਂਸਦ ਸੁਸ਼ਮਿਤਾ ਦੇਵ ਨੇ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇ ਦਿਤਾ ਹੈ ਤੇ ਤਿ੍ਣਮੂਲ ਕਾਂਗਰਸ ਵਿਚ ਸ਼ਾਮਲ ਹੋ ਗਈ ਹੈ |                    (ਏਜੰਸੀ)