ਗੰਨੇ ਦੇ ਘੱਟ ਰੇਟ ਤੋਂ ਨਾਰਾਜ਼ ਕਿਸਾਨ, 20 ਅਗਸਤ ਤੋਂ ਜਾਮ ਕਰਨਗੇ ਜਲੰਧਰ-ਅੰਮ੍ਰਿਤਸਰ ਕੌਮੀ ਮਾਰਗ

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨ ਆਗੂਆਂ ਦਾ ਕਹਿਣਾ ਹੈ ਕਿ 5 ਸਾਲ ਪਹਿਲਾਂ ਇਕ ਸਾਈਡ ਬੰਦ ਕੀਤੀ ਸੀ, ਪਰ ਇਸ ਵਾਰ ਹਾਈਵੇਅ ਦੋਵੇਂ ਪਾਸੇ ਤੋਂ ਅਣਮਿੱਥੇ ਸਮੇਂ ਲਈ ਜਾਮ ਰਹੇਗਾ।

Jalandhar-Amritsar National Highway will jam from 20 aug

ਜਲੰਧਰ: ਪੰਜਾਬ ਵਿਚ ਗੰਨੇ (Sugarcane) ਦੇ ਘੱਟ ਰੇਟ (Low Rates) ਨੂੰ ਲੈ ਕੇ ਨਾਰਾਜ਼ ਕਿਸਾਨ ਜਥੇਬੰਦੀਆਂ ਨੇ ਕੈਪਟਨ ਸਰਕਾਰ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਕਿਸਾਨ ਆਗੂਆਂ ਨੇ 20 ਅਗਸਤ ਨੂੰ ਜਲੰਧਰ ਵਿਚ ਧਨੋਵਾਲੀ ਰੇਲਵੇ ਟਰੈਕ ਨੇੜੇ ਜਲੰਧਰ-ਅੰਮ੍ਰਿਤਸਰ ਕੌਮੀ ਮਾਰਗ (Jalandhar-Amritsar National Highway) ਜਾਮ ਕਰਕੇ ਰੋਸ ਪ੍ਰਦਰਸ਼ਨ (Protest) ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 5 ਸਾਲ ਪਹਿਲਾਂ ਇਕ ਸਾਈਡ ਬੰਦ ਕੀਤੀ ਸੀ, ਪਰ ਇਸ ਵਾਰ ਹਾਈਵੇਅ ਦੋਵੇਂ ਪਾਸੇ ਤੋਂ ਅਣਮਿੱਥੇ ਸਮੇਂ ਲਈ ਜਾਮ ਰਹੇਗਾ। ਜੇਕਰ ਫਿਰ ਵੀ ਮਾਮਲੇ ਦੀ ਸੁਣਵਾਈ ਨਾ ਹੋਈ ਤਾਂ ਰੇਲਵੇ ਟਰੈਕ ਵੀ ਜਾਮ ਕਰ ਦਿੱਤੇ ਜਾਣਗੇ।

ਹੋਰ ਪੜ੍ਹੋ: UP ਮਾਨਸੂਨ ਸੈਸ਼ਨ ਕੱਲ੍ਹ ਤੱਕ ਮੁਲਤਵੀ, ਵਿਰੋਧੀਆਂ ਨੇ ਬੈਲ ਗੱਡੀਆਂ 'ਤੇ ਪਹੁੰਚ ਕੀਤਾ ਜ਼ੋਰਦਾਰ ਹੰਗਾਮਾ

ਕਿਸਾਨ ਆਗੂਆਂ ਨੇ ਦੱਸਿਆ ਕਿ ਪਿਛਲੇ ਸਾਲ ਹਰਿਆਣਾ ਵਿਚ ਗੰਨੇ ਦਾ ਰੇਟ 350 ਰੁਪਏ ਪ੍ਰਤੀ ਕੁਇੰਟਲ ਸੀ, ਜਿਸ ਨੂੰ ਹੁਣ 8 ਰੁਪਏ ਵਧਾ ਕੇ 358 ਕਰ ਦਿੱਤਾ ਗਿਆ ਹੈ। ਪੰਜਾਬ ਵਿਚ ਇਹ ਰੇਟ ਸਿਰਫ਼ 310 ਰੁਪਏ ਹੈ। ਕੈਪਟਨ ਸਰਕਾਰ ਨੇ 5 ਸਾਲਾਂ ਤੋਂ ਦਰਾਂ ਨਹੀਂ ਵਧਾਈਆਂ। ਖੰਡ ਦਾ ਰੇਟ ਵੀ 40 ਤੋਂ ਉਪਰ ਚਲਾ ਗਿਆ ਹੈ। ਸਵਾਮੀਨਾਥਨ ਕਮਿਸ਼ਨ (Swaminathan Commission) ਦੀ ਰਿਪੋਰਟ ਅਨੁਸਾਰ ਗੰਨੇ ਦਾ ਰੇਟ 588 ਰੁਪਏ ਪ੍ਰਤੀ ਕੁਇੰਟਲ ਹੈ ਪਰ ਅਸੀਂ 400 ਰੁਪਏ ਮੰਗ ਰਹੇ ਹਾਂ। ਇਸ ਬਾਰੇ ਪਿਛਲੇ ਸਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (CM Captain Amarinder Singh) ਨਾਲ ਸੀਐਮ ਹਾਊਸ ਵਿਚ ਮੀਟਿੰਗ ਵੀ ਹੋਈ ਸੀ, ਪਰ ਉਹ ਇਕ ਹਫ਼ਤੇ ਦਾ ਸਮਾਂ ਲੈ ਕੇ ਪਿੱਛੇ ਹਟ ਗਏ।

ਹੋਰ ਪੜ੍ਹੋ: ਅਰਵਿੰਦ ਕੇਜਰੀਵਾਲ ਦਾ ਵਾਅਦਾ- ਉੱਤਰਾਖੰਡ ਨੂੰ ਬਣਾਵਾਂਗੇ ਦੁਨੀਆਂ ਦੀ ਅਧਿਆਤਮਕ ਰਾਜਧਾਨੀ

ਉਨ੍ਹਾਂ ਨੇ ਕਿਹਾ ਕਿ ਇਸ ਕਰ ਕੇ ਹੀ ਕਿਸਾਨ ਅੰਦੋਲਨ ਦਾ ਰਾਹ ਅਪਣਾਉਣ ਲਈ ਮਜਬੂਰ ਹਨ। ਕਿਸਾਨ ਆਗੂਆਂ ਜਸਕਰਨ ਸਿੰਘ ਅਤੇ ਗੁਰਮਿੰਦਰ ਟੀਨੂੰ ਨੇ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਲੋਕ ਟ੍ਰੈਫਿਕ ਜਾਮ ਤੋਂ ਪ੍ਰੇਸ਼ਾਨ ਹੋਣ, ਪਰ ਮਜਬੂਰੀ ਵਿਚ ਅਧਿਕਾਰਾਂ ਦੀ ਮੰਗ ਲਈ ਇਹ ਕਦਮ ਚੁੱਕਿਆ ਜਾ ਰਿਹਾ ਹੈ।