ਚੋਣਾਂ ਦਾ ਐਲਾਨ ਹੋਣ ਸਾਰ ਕੈਨੇਡਾ ’ਚ ਸ਼ੁਰੂ ਹੋਇਆ ਰਸਮੀ ਚੋਣ ਪ੍ਰਚਾਰ

ਏਜੰਸੀ

ਖ਼ਬਰਾਂ, ਪੰਜਾਬ

ਚੋਣਾਂ ਦਾ ਐਲਾਨ ਹੋਣ ਸਾਰ ਕੈਨੇਡਾ ’ਚ ਸ਼ੁਰੂ ਹੋਇਆ ਰਸਮੀ ਚੋਣ ਪ੍ਰਚਾਰ

image

ਔਟਵਾ, 16 ਅਗੱਸਤ : ਕੈਨੇਡਾ ਦੀਆਂ ਮੱਧਕਾਲੀ ਚੋਣਾਂ ਦਾ ਬਿਗਲ ਵਜਦਿਆਂ ਹੀ ਚੋਣ ਪ੍ਰਚਾਰ ਸ਼ੁਰੂ ਹੋ ਗਿਆ। ਲਿਬਰਲ ਪਾਰਟੀ ਨੇ ਜਸਟਿਨ ਟਰੂਡੋ ਦੀਆਂ ਤਸਵੀਰਾਂ ਵਾਲੇ ਇਸ਼ਤਿਹਾਰਾਂ ਨਾਲ ਮੁਹਿੰਮ ਆਰੰਭੀ ਜਦਕਿ ਕੰਜ਼ਰਵੇਟਿਵ ਪਾਰਟੀ ਦੇ ਆਗੂ ਐਰਿਨ ਓ ਟੂਲ ਨੇ ਬ੍ਰਿਟਿਸ਼ ਕੋਲੰਬੀਆ ਤੋਂ ਪ੍ਰਚਾਰ ਸ਼ੁਰੂ ਕੀਤਾ। ਜਗਮੀਤ ਸਿੰਘ ਨੇ ਮੌਂਟਰੀਅਲ ਤੋਂ ਐਨ.ਡੀ.ਪੀ. ਦੇ ਰਸਮੀ ਚੋਣ ਪ੍ਰਚਾਰ ਦੀ ਮੁਹਿੰਮ ਸ਼ੁਰੂ ਕੀਤੀ। ਉਧਰ ਸਿਆਸੀ ਵਿਸ਼ਲੇਸ਼ਕਾਂ ਮੁਤਾਬਕ ਬਹੁਮਤ ਵਾਲੀ ਸਰਕਾਰ ਬਣਾਉਣ ਦੇ ਯਤਨਾਂ ਤਹਿਤ ਲਿਬਰਲ ਆਗੂ ਜਸਟਿਨ ਟਰੂਡੋ ਨੇ ਸੰਭਾਵਤ ਤੌਰ ’ਤੇ ਕੰਡਿਆਂ ਭਰਿਆ ਰਾਹ ਚੁਣ ਲਿਆ ਹੈ। ਤਾਜ਼ਾ ਚੋਣ ਸਰਵੇਖਣ ਫ਼ਸਵੇਂ ਮੁਕਾਬਲੇ ਵੱਲ ਇਸ਼ਾਰਾ ਕਰ ਰਹੇ ਹਨ ਜਿਨ੍ਹਾਂ ਮੁਤਾਬਕ ਲਿਬਰਲ ਪਾਰਟੀ ਦੀ ਮਕਬੂਲੀਅਤ ਵਿਚ ਪਿਛਲੇ ਚਾਰ ਹਫ਼ਤੇ ਦੌਰਾਨ 5 ਫ਼ੀ ਸਦੀ ਗਿਰਾਵਟ ਆਈ ਹੈ ਜਦਕਿ ਕੰਜ਼ਰਵੇਟਿਵ ਪਾਰਟੀ ਨੂੰ ਪਹਿਲੀ ਪਸੰਦ ਦੱਸਣ ਵਾਲਿਆਂ ਦੀ ਗਿਣਤੀ ਵਿਚ 4.8 ਫ਼ੀ ਸਦੀ ਵਾਧਾ ਹੋਇਆ ਹੈ।
ਦੂਜੇ ਪਾਸੇ ਜਗਮੀਤ ਸਿੰਘ ਦੀ ਅਗਵਾਈ ਵਾਲੀ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਲੋਕ ਆਧਾਰ ਨੂੰ ਮਾਮੂਲੀ ਖੋਰਾ ਲੱਗਣ ਦੀ ਗੱਲ ਆਖੀ ਗਈ ਹੈ। ਕੈਨੇਡਾ ਦੀ ਵਾਗਡੋਰ ਕਿਹੜੀ ਪਾਰਟੀ ਦੇ ਹੱਥਾਂ ਵਿਚ ਹੋਵੇਗੀ, ਇਹ ਫ਼ੈਸਲਾ 20 ਸਤੰਬਰ ਨੂੰ ਮੁਲਕ ਦੇ ਲੋਕ ਕਰਨਗੇ। 
    ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਿਫ਼ਾਰਸ਼ ’ਤੇ ਗਵਰਨਰ ਜਨਰਲ ਮੈਰੀ ਸਾਈਮਨ ਵੱਲੋਂ ਐਤਵਾਰ ਨੂੰ ਸੰਸਦ ਭੰਗ ਕਰ ਦਿਤੀ ਗਈ ਅਤੇ ਰੀਡੋਅ ਹਾਲ ਦੇ ਬਾਹਰ ਕੈਨੇਡਾ ਵਾਸੀਆਂ ਨੂੰ  ਸੰਬੋਧਨ ਕੀਤਾ।    (ਏਜੰਸੀ)

 ਹੁੰਦਿਆਂ ਉਨ੍ਹਾਂ ਕਿਹਾ ਕਿ 1945 ਤੋਂ ਬਾਅਦ ਪਹਿਲੀ ਵਾਰ ਕੈਨੇਡਾ ਬੇਹੱਦ ਅਹਿਮ ਦੌਰ ਵਿਚੋਂ ਲੰਘ ਰਿਹਾ ਹੈ।