ਹੈਤੀ ’ਚ ਭੂਚਾਲ ਨੇ ਮਚਾਈ ਤਬਾਹੀ, ਮ੍ਰਿਤਕਾਂ ਦੀ ਗਿਣਤੀ ਹੋਈ 1297

ਏਜੰਸੀ

ਖ਼ਬਰਾਂ, ਪੰਜਾਬ

ਹੈਤੀ ’ਚ ਭੂਚਾਲ ਨੇ ਮਚਾਈ ਤਬਾਹੀ, ਮ੍ਰਿਤਕਾਂ ਦੀ ਗਿਣਤੀ ਹੋਈ 1297

image

ਪੋਰਟ-ਓ-ਪ੍ਰਿੰਸ, 16 ਅਗੱਸਤ : ਹੈਤੀ ਵਿਚ ਸ਼ਨੀਵਾਰ ਸਵੇਰੇ ਆਏ 7.2 ਤੀਬਰਤਾ ਦੇ ਸ਼ਕਤੀਸ਼ਾਲੀ ਭੂਚਾਲ ਕਾਰਨ ਘੱਟ ਤੋਂ ਘੱਟ 1297 ਲੋਕਾਂ ਦੀ ਮੌਤ ਹੋ ਗਈ। ਆਉਣ ਵਾਲੇ ਤੂਫ਼ਾਨ ਅਤੇ ਉਸ ਦੇ ਚੱਲਦੇ ਮੋਹਲੇਧਾਰ ਮੀਂਹ ਦੀ ਸੰਭਾਵਨਾ ਦਰਮਿਆਨ ਬਚਾਅ ਮੁਹਿੰਮ ਤੇਜ਼ੀ ਨਾਲ ਚਲਾਈ ਜਾ ਰਹੀ ਹੈ। ਭੂਚਾਲ ਕਾਰਨ ਘੱਟ ਤੋਂ ਘੱਟ 5700 ਲੋਕ ਜ਼ਖ਼ਮੀ ਹੋਏ ਹਨ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਭਿਆਨਕ ਗਰਮੀ ਦੇ ਬਾਵਜੂਦ ਲੋਕ ਖੁੱਲ੍ਹੇ ਵਿਚ ਰਹਿਣ ਲਈ ਮਜ਼ਬੂਰ ਹਨ ਅਤੇ ਮਰੀਜ਼ਾਂ ਨਾਲ ਭਰੇ ਹਸਪਤਾਲਾਂ ਵਿਚ ਲੋਕ ਇਲਾਜ਼ ਲਈ ਇੰਤਜ਼ਾਰ ਕਰ ਰਹੇ ਹਨ। ਇਸ ਹਫ਼ਤੇ ਦੀ ਸ਼ੁਰੂਆਤ ਵਿਚ ਸੰਕਟ ਹੋਰ ਵੀ ਜ਼ਿਆਦਾ ਵੱਧ ਸਕਦਾ ਹੈ, ਕਿਉਂਕਿ ਤੂਫ਼ਾਨ ਗ੍ਰੇਸ ਸੋਮਵਾਰ ਰਾਤ ਤੱਕ ਹੈਤੀ ਪਹੁੰਚ ਸਕਦਾ ਹੈ।
    ਦੇਸ਼ ਦੀ ਨਾਗਰਿਕ ਸੁਰੱਖਿਆ ਏਜੰਸੀ ਨੇ ਇਕ ਅੰਕੜਾ ਵਿਸ਼ਲੇਸ਼ਣ ਪੋਸਟ ਕੀਤਾ, ਜਿਸ ਵਿਚ ਕਿਹਾ ਗਿਆ ਹੈ ਕਿ ਸੂਦ (ਖੇਤਰ) ਵਿਚ 1054 ਮੌਤਾਂ, ਗ੍ਰੈਂਡ ਏਨਸ (ਖੇਤਰ) ਵਿਚ 119, ਨਿਪਸ (ਖੇਤਰ) ਵਿਚ ਅਤੇ ਨੌਡਰ ਓਏਸਟ (ਖੇਤਰ) ਵਿਚ 2 ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਸ ਤੋਂ ਪਹਿਲਾਂ ਏਜੰਸੀ ਨੇ ਸ਼ਨੀਵਾਰ ਨੂੰ ਦੱਸਿਆ ਸੀ ਕਿ ਭੂਚਾਲ ਕਾਰਨ 724 ਲੋਕਾਂ ਦੀ ਮੌਤ ਹੋਈ ਹੈ ਅਤੇ 2800 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਉਥੇ ਹੀ 7000 ਤੋਂ ਜ਼ਿਆਦਾ ਮਕਾਨ ਨਸ਼ਟ ਹੋ ਗਏ ਅਤੇ ਕਰੀਬ 5000 ਨੁਕਸਾਨੇ ਗਏ ਹਨ। (ਏਜੰਸੀ) ਹਸਪਤਾਲ, ਸਕੂਲ, ਦਫ਼ਤਰ ਅਤੇ ਚਰਚ ਵੀ ਪ੍ਰਭਾਵਿਤ ਹੋਈਆਂਹਨ। ਹੈਤੀ ’ਤੇ ਇਹ ਆਫ਼ਤ ਅਜਿਹੇ ਸਮੇਂ ਵਿਚ ਆਈ ਹੈ, ਜਦੋਂ ਉਹ ਕੋਰੋਨਾ ਵਾਇਰਸ ਮਹਾਮਾਰੀ ਨਾਲ ਜੂਝ ਰਿਹਾ ਅਤੇ ਉਸ ਕੋਲ ਇਨ੍ਹਾਂ ਸੰਕਟਾਂ ਨਾਲ ਨਜਿੱਠਣ ਦੇ ਸੰਸਾਧਨਾਂ ਦੀ ਘਾਟ ਹੈ।