ਸ੍ਰੀ ਮੁਕਤਸਰ ਸਾਹਿਬ 'ਚ ਨਿਹੰਗ ਸਿੰਘ ਨੇ ਬਰਛਾ ਮਾਰ ਕੇ ਨੌਜਵਾਨ ਦਾ ਕੀਤਾ ਕਤਲ
ਆਪਸੀ ਰੰਜ਼ਿਸ ਕਾਰਨ ਦਿਤਾ ਵਾਰਦਾਤ ਨੂੰ ਅੰਜਾਮ
ਸ੍ਰੀ ਮੁਕਤਸਰ ਸ਼ਹਿਰ: ਸ੍ਰੀ ਮੁਕਤਸਰ ਸ਼ਹਿਰ 'ਚ ਨਿਹੰਗ ਸਿੰਘਾਂ ਨੇ ਬਰਛੇ ਨਾਲ ਨੌਜਵਾਨ ਦਾ ਕਤਲ ਕਰ ਦਿਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਦੋਸ਼ੀ ਨਿਹੰਗ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ: ਗੁਰਮੀਤ ਸਿੰਘ ਖੁੱਡੀਆਂ ਵਲੋਂ ਧੁੰਦ ਦੇ ਮੌਸਮ ਤੋਂ ਪਹਿਲਾਂ ਲਿੰਕ ਸੜਕਾਂ 'ਤੇ ਰੋਡ ਸੇਫਟੀ ਦੇ ਪੁਖ਼ਤਾ ਇੰਤਜ਼ਾਮ ਕਰਨ ਦੇ ਆਦੇਸ਼
ਮ੍ਰਿਤਕ ਦੀ ਪਛਾਣ ਹੈਪੀ (24) ਪੁੱਤਰ ਮਹਿੰਦਰ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੇ ਭਰਾ ਨੇ ਦਸਿਆ ਕਿ ਗੁਆਂਢ 'ਚ ਇਕ ਨਿਹੰਗ ਸਿੰਘ ਰਹਿੰਦਾ ਹੈ, ਜੋ ਆਉਣ-ਜਾਣ 'ਤੇ ਨਜ਼ਰ ਰੱਖਦਾ ਸੀ ਅਤੇ ਇਕ-ਦੋ ਵਾਰ ਲੜਾਈ ਵੀ ਹੋ ਗਈ ਸੀ। ਅੱਜ ਭਰਾ ਹੈਪੀ ਦੁਕਾਨ ਤੋਂ ਆਲੂ ਲੈ ਕੇ ਘਰ ਆ ਰਿਹਾ ਸੀ ਤਾਂ ਰਸਤੇ ਵਿਚ ਨਿਹੰਗ ਨੇ ਉਸ ਨੂੰ ਰੋਕ ਲਿਆ।
ਇਹ ਵੀ ਪੜ੍ਹੋ: ਖੰਨਾ ਪੁਲਿਸ ਨੇ ਅਸਲਾ ਸਪਲਾਈ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਕੀਤਾ ਪਰਦਾਫਾਸ਼
ਮ੍ਰਿਤਕ ਦੇ ਭਰਾ ਅਨੁਸਾਰ ਜਦੋਂ ਹੈਪੀ ਨੇ ਉਸ ਨੂੰ ਰੋਕਣ ਦਾ ਕਾਰਨ ਪੁੱਛਿਆ ਤਾਂ ਉਹ ਲੜਨ ਲੱਗ ਪਿਆ। ਇਸ ਦੌਰਾਨ ਉਸ ਨੇ ਹੈਪੀ ਨੂੰ ਦੋ ਵਾਰ ਬਰਛੇ ਨਾਲ ਮਾਰਿਆ। ਰੌਲਾ ਸੁਣ ਕੇ ਉਹ ਭੱਜੇ ਤਾਂ ਹੈਪੀ ਨੂੰ ਜ਼ਖ਼ਮੀ ਤੇ ਨਿਹੰਗ ਸਿੰਗ ਨੂੰ ਭੱਜਦੇ ਦੇਖਿਆ। ਜ਼ਖ਼ਮੀ ਹਾਲਤ ਵਿਚ ਹੈਪੀ ਨੂੰ ਹਸਪਤਾਲ ਜਾਖਲ ਕਰਵਾਇਆ ਗਿਆ। ਜਿਥੇ ਇਲਾਜ ਦੌਰਾਨ ਹੈਪੀ ਦੀ ਮੌਤ ਹੋ ਗਈ।