Sangrur News: ਨਸ਼ੇ ਤਸਕਰਾਂ ਖਿਲਾਫ਼ ਪੁਲਿਸ ਦਾ ਵੱਡਾ ਐਕਸ਼ਨ, ਪੁਲਿਸ ਵੱਲੋਂ 6 ਮੁਕੱਦਮੇ ਦਰਜ, 7 ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੰਗਰੂਰ ਪੁਲਿਸ ਵੱਲੋਂ ਨਸ਼ੇ ਤਸਕਰਾਂ ਖਿਲਾਫ ਵੱਡੀ ਕਾਰਵਾਈ ਕੀਤੀ ਹੈ।

Big police action against drug traffickers

Sangrur News : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੁਕਮਾਂ ਅਨੁਸਾਰ ਪੰਜਾਬ ਪੁਲਿਸ ਵੱਲੋਂ ਨਸ਼ੇ ਤਸਕਰਾਂ ਖਿਲਾਫ਼ ਐਕਸ਼ਨ ਲਿਆ ਜਾ ਰਿਹਾ ਹੈ। ਹੁਣ ਸੰਗਰੂਰ ਪੁਲਿਸ ਨੇ ਨਸ਼ਾ ਤਸਕਰਾਂ ਉੱਤੇ ਵੱਡੀ ਕਾਰਵਾਈ ਕੀਤੀ ਹੈ। ਸੰਗਰੂਰ ਦੇ ਐੱਸ.ਐੱਸ.ਪੀ ਸਰਤਾਜ ਸਿੰਘ ਚਾਹਲ ਨੇ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਹੈ ਕਿ ਸੰਗਰੂਰ ਪੁਲਿਸ ਵੱਲੋਂ 10 ਅਗਸਤ ਤੋਂ 16 ਅਗਸਤ ਤੱਕ ਡਰੱਗ ਦੇ 3 ਮੁਕੱਦਮੇ ਦਰਜ ਕਰਕੇ 4 ਦੋਸ਼ੀ ਕਾਬੂ ਕੀਤੇ ਹਨ ਅਤੇ ਸ਼ਰਾਬ ਦਾ ਕੰਮ ਕਰਨ ਵਾਲਿਆ ਖਿਲਾਫ਼ 3 ਕੇਸ ਦਰਜ ਕੀਤੇ ਹਨ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ 3 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ।


ਪੁਲਿਸ ਅਧਿਕਾਰੀ ਸਰਤਾਜ ਸਿੰਘ ਚਹਿਲ ਨੇ ਦੱਸਿਆ ਕਿ ਥਾਣਾ ਲਹਿਰਾ ਵਿਖੇ ਚੋਰੀ/ਲੁੱਟਾਂ/ਖੋਹਾਂ ਕਰਨ ਵਾਲੇ 5 ਦੋਸ਼ੀ ਗ੍ਰਿਫਤਾਰ ਕੀਤੇ ਤੇ 3 ਗੈਸ ਸਿਲੰਡਰ, 82 ਟੀ-ਸ਼ਰਟਾਂ, 11 ਜੀਨਾਂ, 26 ਲੋਅਰਾਂ ਅਤੇ 52 ਸ਼ਰਟਾਂ ਬਰਾਮਦ ਕਰਵਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਐੱਨ.ਡੀ.ਪੀ.ਐੱਸ ਐਕਟ ਤਿੰਨ ਕੇਸ ਦਰਜ ਕਰਕੇ ਚਾਰ ਦੋਸ਼ੀ ਗ੍ਰਿਫਤਾਰ ਕੀਤੇ ਅਤੇ 50 ਗਰਾਮ ਹੈਰੋਇਨ, ਗੋਲੀਆਂ/ਕੈਪਸੂਲ1000 ਬਰਾਮਦ ਕੀਤੇ। ਉਨ੍ਹਾਂ ਦੱਸਿਆ ਕਿ ਐਕਸਾਈਜ਼ ਐਕਟ 3 ਕੇਸ ਦਰਜ ਕਰਕੇ ਤਿੰਨ ਦੋਸ਼ੀ ਗ੍ਰਿਫਤਾਰ ਕੀਤੇ ਜਦਕਿ ਪੁਲਸ ਨੇ ਸ਼ਰਾਬ ਠੇਕਾ ਦੇਸੀ 27.000 ਲੀਟਰ, ਸ਼ਰਾਬ ਨਜਾਇਜ਼ 11.250 ਲਿਟਰ, ਸ਼ਰਾਬ ਅੰਗਰੇਜ਼ੀ 27.000 ਲਿਟਰ, ਬੀਅਰ 62.400 ਲਿਟਰ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।


ਚਹਿਲ ਦਾ ਕਹਿਣਾ ਹੈ ਕਿ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਜੇਕਰ ਕੋਈ ਤਸਕਰ ਬਾਰੇ ਜਾਣਕਾਰੀ ਦਿੰਦਾ ਹੈ ਤਾਂ ਉਸ ਦੀ ਪਛਾਣ ਗੁਪਤ ਰੱਖੀ ਜਾਵੇਗੀ। ਅਧਿਕਾਰੀ ਨੇ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਿੰਡ ਪੱਧਰ ਉੱਤੇ ਮੀਟਿੰਗ ਕਰਕੇ ਪਿੰਡ ਵਿਚੋਂ ਨਸ਼ੇ ਨੂ੍ੰ ਖਤਮ ਕੀਤਾ ਜਾਵੇ।