Delhi 'ਚ ਇਕ ਵਿਅਕਤੀ ਨੇ ਕਥਿਤ ਤੌਰ 'ਤੇ ਆਪਣੀ ਮਾਂ ਨਾਲ ਕੀਤਾ ਜਬਰ ਜਨਾਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਾਂ 'ਤੇ ਮਾੜੇ ਚਰਿੱਤਰ ਦਾ ਵੀ ਲਗਾਇਆ ਆਰੋਪ

A man allegedly raped his mother in Delhi

New Delhi news in punjabi  : ਬੀਤੇ ਸ਼ਨੀਵਾਰ ਨੂੰ ਕੇਂਦਰੀ ਦਿੱਲੀ ਪੁਲਿਸ ਦੇ ਹੌਜ਼ ਕਾਜ਼ੀ ਖੇਤਰ ਵਿੱਚ ਇੱਕ 39 ਸਾਲਾ ਵਿਅਕਤੀ ’ਤੇ ਆਪਣੀ ਮਾਂ ਨਾਲ ਜਬਰ ਜਨਾਹ ਕਰਨ ਦਾ ਆਰੋਪ ਲਗਾਇਆ ਗਿਆ ਹੈ। ਸ਼ਿਕਾਇਤਕਰਤਾ ਆਪਣੀ 25 ਸਾਲਾ ਧੀ ਨਾਲ ਹੌਜ਼ ਕਾਜ਼ੀ ਪੁਲਿਸ ਸਟੇਸ਼ਨ ਪਹੁੰਚੀ ਅਤੇ ਉਸ ਨੇ ਆਰੋਪ ਲਗਾਇਆ ਕਿ ਉਸਦੇ ਪੁੱਤਰ ਐਮਡੀ ਫਿਰੋਜ਼ ਉਰਫ਼ ਸੁਹੇਲ ਨੇ ਕਈ ਵਾਰ ਉਸ ’ਤੇ ਹਮਲਾ ਕੀਤਾ ਅਤੇ ਉਸਦਾ ਜਿਨਸੀ ਸ਼ੋਸ਼ਣ ਕੀਤਾ।

ਪੀੜਤ ਔਰਤ ਨੇ ਕਿਹਾ ਕਿ ਉਹ ਬੀਤੀ 25 ਜੁਲਾਈ ਨੂੰ ਆਪਣੇ 72 ਸਾਲਾ ਪਤੀ ਅਤੇ  ਧੀ ਨਾਲ ਤੀਰਥ ਯਾਤਰਾ ਲਈ ਸਾਊਦੀ ਅਰਬ ਗਈ ਸੀ। ਸੀਨੀਅਰ ਪੁਲਿਸ ਅਧਿਕਾਰੀ ਅਨੁਸਾਰ ਯਾਤਰਾ ਦੌਰਾਨ ਉਨ੍ਹਾਂ ਦੇ ਪੁੱਤਰ ਨੇ ਕਥਿਤ ਤੌਰ ’ਤੇ ਆਪਣੇ ਪਿਤਾ ਦੇ ਫੋਨ ’ਤੇ ਕਾਲ ਕੀਤੀ ਗਈ ਅਤੇ ਆਪਣੀ ਮਾਂ ’ਤੇ ਮਾੜੇ ਚਰਿੱਤਰ ਦਾ ਆਰੋਪ ਲਗਾਇਆ ਅਤੇ ਤੁਰੰਤ ਦਿੱਲੀ ਆਉਣ ਲਈ ਕਿਹਾ।

ਜਦੋਂ ਪਰਿਵਾਰ 1 ਅਗਸਤ ਨੂੰ ਵਾਪਸ ਆਇਆ ਤਾਂ ਆਰੋਪੀ ਨੇ ਕਥਿਤ ਤੌਰ ’ਤੇ ਆਪਣੀ ਮਾਂ ’ਤੇ ਹਮਲਾ ਕੀਤਾ। ਆਪਣੀ ਸੁਰੱਖਿਆ ਦੇ ਡਰ ਕਾਰਨ ਉਹ ਆਪਣੀ ਵੱਡੀ ਧੀ ਦੇ ਸਹੁਰਿਆਂ ਦੇ ਘਰ ਚਲੀ ਗਈ।  ਜਦੋਂ 11 ਅਗਸਤ ਨੂੰ ਉਹ ਵਾਪਸੀ ਆਈ ਤਾਂ ਉਸਦੇ ਪੁੱਤਰ ਨੇ ਇਕੱਲੇ ’ਚ ਗੱਲ ਕਰਨ ’ਤੇ ਜ਼ੋਰ ਪਾਇਆ ਅਤੇ ਉਸਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ। ਉਸ ਨੇ ਚਾਕੂ ਅਤੇ ਕੈਂਚੀ ਨਾਲ ਧਮਕੀ ਦਿੱਤੀ ਅਤੇ ਕਥਿਤ ਤੌਰ ’ਤੇ ਉਸਦੇ ਨਾਲ ਬਲਾਤਕਾਰ ਕੀਤਾ। ਪਰ ਡਰ ਅਤੇ ਸ਼ਰਮ ਦੇ ਕਾਰਨ ਪੀੜਤ ਔਰਤ ਨੇ ਤੁਰੰਤ ਘਟਨਾ ਦਾ ਖੁਲਾਸਾ ਨਹੀਂ ਕੀਤਾ ਅਤੇ ਆਪਣੀ ਧੀ ਨਾਲ ਇੱਕੋ ਕਮਰੇ ਵਿੱਚ ਸੌਣ ਲੱਗ ਪਈ। 14 ਅਗਸਤ ਨੂੰ ਫਿਰ ਆਰੋਪੀ ਨੇ ਇਹੀ ਹਰਕਤ ਦੁਹਰਾਈ। ਜਿਸ ਤੋਂ ਬਾਅਦ ਆਰੋਪੀ ਦੀ ਮਾਂ ਨੇ ਹਿੰਮਤ ਜੁਟਾਈ ਅਤੇ ਪੁਲਿਸ ਨੂੰ ਮਾਮਲੇ ਦੀ ਰਿਪੋਰਟ ਕੀਤੀ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।